ਨਗਰ ਕੌਂਸਲ/ਨਗਰ ਪੰਚਾਇਤ ਫ਼ਿਰੋਜ਼ਪੁਰ, ਜ਼ੀਰਾ, ਤਲਵੰਡੀ ਭਾਈ, ਮਮਦੋਟ ਅਤੇ ਮੁੱਦਕੀ ਦੀ ਹਦੂਦ ਅੰਦਰ ਆਉਂਦੇ ਖੇਤਰਾਂ ਵਿਚ ਮਿਤੀ 25 ਫਰਵਰੀ ਨੂੰ ਡਰਾਈ ਡੇਅ ਘੋਸ਼ਿਤ
ਫ਼ਿਰੋਜ਼ਪੁਰ 24 ਫਰਵਰੀ (ਏ. ਸੀ. ਚਾਵਲਾ) ਜ਼ਿਲ•ਾ ਮੈਜਿਸਟਰੇਟ ਇੰਜੀ: ਡੀ.ਪੀ.ਐਸ ਖਰਬੰਦਾ ਆਈ.ਏ.ਐਸ ਨੇ ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਘੋਸ਼ਿਤ ਕੀਤੀਆਂ ਨਗਰ ਕੌਂਸਲ/ਨਗਰ ਪੰਚਾਇਤ ਦੀਆਂ ਚੋਣਾਂ ਜੋ ਕਿ 25 ਫਰਵਰੀ 2015 ਨੂੰ ਹੋਣੀਆਂ ਹਨ ਨੂੰ ਮੁੱਖ ਰੱਖਦੇ ਹੋਏ ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 54 ਤਹਿਤ ਪ੍ਰਾਪਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ•ਾ ਫ਼ਿਰੋਜ਼ਪੁਰ ਦੀ ਨਗਰ ਕੌਂਸਲ/ਨਗਰ ਪੰਚਾਇਤ ਫ਼ਿਰੋਜ਼ਪੁਰ, ਜ਼ੀਰਾ, ਤਲਵੰਡੀ ਭਾਈ, ਮਮਦੋਟ ਅਤੇ ਮੁੱਦਕੀ ਦੀ ਹਦੂਦ ਅੰਦਰ ਆਉਂਦੇ ਖੇਤਰਾਂ ਵਿਚ ਮਿਤੀ 25 ਫਰਵਰੀ ਨੂੰ ਡਰਾਈ ਡੇਅ ਘੋਸ਼ਿਤ ਕਰਦਿਆਂ ਹੋਇਆ ਅੰਗਰੇਜ਼ੀ ਅਤੇ ਦੇਸੀ ਸ਼ਰਾਬ, ਸਪਿਰਟ, ਅਲਕੋਹਲ ਜਾਂ ਕੋਈ ਵਸਤੂ ਜਿਸਦਾ ਸ਼ਰਾਬ ਵਰਗਾ ਨਸ਼ਾ ਹੋਵੇ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ, ਜਮਾਖੋਰੀ, ਵੰਡਣ, ਪਿਲਾਉਣ ਦੀ ਜਨਤਕ ਥਾਵਾਂ ਦਾ ਢਾਬਿਆਂ, ਅਹਾਤਿਆਂ, ਰੈਸਟੋਰੈਂਟ, ਬੀਅਰ ਬਾਰ, ਕਲੱਬਾਂ ਆਦਿ ਥਾਵਾਂ ਤੇ ਵੇਚ, ਵਰਤੋ ਤੇ ਪਾਬੰਦੀ ਲਗਾਈ ਗਈ ਹੈ। ਉਨ•ਾਂ ਦੱਸਿਆਂ ਕਿ ਕਲੱਬਾਂ, ਸਟਾਰ ਹੋਟਲਾਂ, ਰੈਸਟੋਰੈਂਟ ਆਦਿ ਅਤੇ ਕਿਸੇ ਵੱਲੋਂ ਵੀ ਚਲਾਏ ਜਾ ਰਹੇ ਹੋਟਲਜ਼ ਭਾਵੇਂ ਕਿ ਉਨ•ਾਂ ਨੂੰ ਸ਼ਰਾਬ ਰੱਖਣ ਅਤੇ ਸਪਲਾਈ ਕਰਨ ਦੇ ਵੱਖ ਵੱਖ ਕੈਟਾਗਰੀਆਂ ਦੇ ਲਾਇਸੈਂਸ ਜਾਰੀ ਹੋਏ ਹਨ, ਉਨ•ਾਂ ਉੱਪਰ ਵੀ ਸ਼ਰਾਬ ਸਰਵ ਕਰਨ ਤੇ ਪਾਬੰਦੀ ਲਗਾਈ ਗਈ ਹੈ। ਜ਼ਿਲ•ਾ ਮੈਜਿਸਟਰੇਟ ਨੇ ਦੱਸਿਆ ਕਿ ਪੋਲਿੰਗ ਵਾਲੇ ਦਿਨ ਸ਼ਰਾਬ ਦੇ ਠੇਕੇ ਖੁੱਲੇ• ਰਹਿਣ ਸਦਕਾ ਲੋਕ ਸ਼ਾਂਤੀ ਵਿਚ ਖ਼ਲਲ ਪੈਦਾ ਹੋ ਸਕਦਾ ਹੈ। ਪ੍ਰਾਈਵੇਟ ਅਤੇ ਸਰਕਾਰੀ ਸੰਪਤੀ ਅਤੇ ਮਨੁੱਖੀ ਜੀਵਨ ਨੂੰ ਹਾਨੀ ਪਹੁੰਚ ਸਕਦੀ ਹੈ, ਇਸ ਲਈ ਚੋਣਾ ਕੇ ਕੰਮ ਨੂੰ ਸ਼ਾਂਤੀ ਪੂਰਵਕ, ਸਾਫ਼ ਸੁਥਰੇ ਢੰਗ ਨਾਲ ਨਿਰਵਿਘਨ ਨੇਪਰੇ ਚਾੜ•ਨ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ/ਜਮਾਂਖੋਰੀ ਤੇ ਰੋਕ ਲਾਈ ਗਈ ਹੈ।