ਦੇਵ ਸਮਾਜ ਕਾਲਜ ਫਾਰ ਵੋਮੈਨ ਸੀਨੀਅਰ ਸੈਕੰਡਰੀ ਸਰਟੀਫਿਕੇਟ ਪ੍ਰੀਖਿਆ ਭਾਗ ਪਹਿਲਾ ਦਾ ਸ਼ਾਨਦਾਰ ਨਤੀਜਾ
ਦੇਵ ਸਮਾਜ ਕਾਲਜ ਫਾਰ ਵੋਮੈਨ ਸੀਨੀਅਰ ਸੈਕੰਡਰੀ ਸਰਟੀਫਿਕੇਟ ਪ੍ਰੀਖਿਆ ਭਾਗ ਪਹਿਲਾ ਦਾ ਸ਼ਾਨਦਾਰ ਨਤੀਜਾ
1.4.2021: ਦੇਵ ਸਮਾਜ ਕਾਲਜ ਫਾਰ ਵੋਮੈਨ ਪ੍ਰਿੰਸੀਪਲ ਡਾ ਰਮਨੀਤਾ ਸ਼ਾਰਦਾ ਦੀ ਯੋਗ ਅਗਵਾਈ ਵਿਚ ਅਕਾਦਮਿਕ ਖੇਤਰ ਵਿੱਚ ਆਏ ਦਿਨ ਨਵੀਆਂ ਸਿਖਰਾਂ ਛੋਹ ਰਿਹਾ ਹੈ ।ਇਸੇ ਕੜੀ ਤਹਿਤ ਬੀਤੇ ਦਿਨ ਸੀਨੀਅਰ ਸੈਕੰਡਰੀ ਸਰਟੀਫਿਕੇਟ ਪ੍ਰੀਖਿਆ ਭਾਗ ਪਹਿਲਾ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਜਿਸ ਵਿੱਚ ਆਰਟਸ, ਕਾਮਰਸ, ਮੈਡੀਕਲ ਅਤੇ ਨਾਨ ਮੈਡੀਕਲ ਦੀਆਂ 13 ਵਿਦਿਆਰਥਣਾਂ ਨੇ ਪੁਜੀਸ਼ਨ ਹਾਸਲ ਕਰਕੇ ਨਾ ਸਿਰਫ ਕਾਲਜ ਦੇ ਚਮਕਦੇ ਸਿਤਾਰਿਆਂ ਵਿੱਚ ਆਪਣਾ ਨਾਮ ਸ਼ੁਮਾਰ ਕਰਵਾਇਆ ਬਲਕਿ ਕਾਲਜ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ।
ਆਰਟਸ ਦੇ ਸ਼ਾਨਦਾਰ ਨਤੀਜਿਆਂ ਵਿੱਚ ਅਰਪਨਦੀਪ ਕੌਰ ਨੇ ਪਹਿਲਾ ਦਿਲਸ਼ੀਨ ਨੇ ਦੂਜਾ ਅਤੇ ਸੁਖਮਨਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਕਾਮਰਸ ਵਿਭਾਗ ਤੋਂ ਨੈਣਾਂ ਦੁੱਗਲ ਅਤੇ ਮਨਪ੍ਰੀਤ ਕੌਰ ਨੇ ਪਹਿਲਾ, ਸੁਨੇਹਾ ਨੇ ਦੂਜਾ ਅਤੇ ਨਵਨੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ । ਮੈਡੀਕਲ ਦੀ ਰਮਨਪ੍ਰੀਤ ਅਤੇ ਖੁਸ਼ਪ੍ਰੀਤ ਕੌਰ ਪਹਿਲੇ ਨੰਬਰ ਤੇ ਸੰਦੀਪ ਦੂਜੇ ਨੰਬਰ ਤੇ ਅਤੇ ਸਵਨੀਤ ਤੀਜੇ ਨੰਬਰ ਤੇ ਰਹੀ। ਨਾਨ ਮੈਡੀਕਲ ਦੇ ਨਤੀਜਿਆਂ ਵਿੱਚ ਪ੍ਰਿਅੰਕਾ 93 ਪ੍ਰਤੀਸ਼ਤ ਅੰਕ ਲੈ ਕੇ ਪਹਿਲੀ ਪੁਜ਼ੀਸ਼ਨ ਤੇ ਰਹੀ ਆਂਚਲਪ੍ਰੀਤ ਅਤੇ ਐਸ਼ਦੀਪ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ ਰਮਨੀਤਾ ਸ਼ਾਰਦਾ ਨੇ ਕਿਹਾ ਕਿ ਇਸ ਮਹਾਂਮਾਰੀ ਕਾਲ ਦੌਰਾਨ ਸਿੱਖਿਅਕ ਢਾਂਚਾ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਉਸ ਸਮੇਂ ਅਜਿਹੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਨਾ ਕਾਲਜ ਲਈ ਬੜੇ ਮਾਣ ਵਾਲੀ ਗੱਲ ਹੈ ।
ਉਨ੍ਹਾਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਹੀ ਹੈ। ਲਗਨ ਅਤੇ ਸਿਦਕ ਨਾਲ ਕੀਤਾ ਹਰ ਕੰਮ ਅਜਿਹੇ ਸ਼ਾਨਦਾਰ ਨਤੀਜਿਆਂ ਨੂੰ ਹੀ ਪ੍ਰਾਪਤ ਹੁੰਦਾ ਹੈ। ਨਾਲ ਹੀ ਉਨ੍ਹਾਂ ਨੇ ਵਿਦਿਆਰਥਣਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਅਤੇ ਭਵਿੱਖ ਵਿੱਚ ਹੋਰ ਦ੍ਰਿੜ੍ਹਤਾ ਨਾਲ ਨਵੀਂਆਂ ਬੁਲੰਦੀਆਂ ਸਰ ਕਰਨ ਲਈ ਉਤਸ਼ਾਹਿਤ ਵੀ ਕੀਤਾ।
ਸ੍ਰੀ ਨਿਰਮਲ ਸਿੰਘ ਢਿੱਲੋਂ ਚੇਅਰਮੈਨ ਦੇਵ ਸਮਾਜ ਕਾਲਜ ਨੇ ਵੀ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ।