ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵਿਖੇ ਸਵੱਛਤਾ ਪਖਵਾੜਾ ਮੌਕੇ ਕਾਲਜ ਕੈਂਪਸ ਵਿੱਚ ਇੱਕ ਰੋਜ਼ਾ ਸਫਾਈ ਮੁਹਿੰਮ ਚਲਾਈ ਗਈ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵਿਖੇ ਸਵੱਛਤਾ ਪਖਵਾੜਾ ਮੌਕੇ ਕਾਲਜ ਕੈਂਪਸ ਵਿੱਚ ਇੱਕ ਰੋਜ਼ਾ ਸਫਾਈ ਮੁਹਿੰਮ ਚਲਾਈ ਗਈ
ਫਿਰੋਜ਼ਪੁਰ, 10-08-2024: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇੱਕ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ (ਸੈਕਟਰੀ, ਦੇਵ ਸਮਾਜ) ਦੀ ਯੋਗ ਅਗਵਾਈ ਅਧੀਨ ਇਹ ਸੰਸਥਾ ਕਾਰਜਸ਼ੀਲ ਹੈ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਦੀ ਰਹਿਨੁਮਾਈ ਅਧੀਨ ਇਸ ਸੰਸਥਾ ਵਿੱਚ ਵਿਦਿਆਰਥਣਾਂ ਦੇ ਬੌਧਿਕ ਵਿਕਾਸ ਹਿੱਤ ਅਕਾਦਮਿਕ ਗਤੀਵਿਧੀਆਂ ਨਿਰੰਤਰ ਜਾਰੀ ਹਨ।
ਇਸੇ ਲੜੀ ਵਿੱਚ ਕਾਲਜ ਦੇ ਐਨ.ਐਸ.ਐਸ ਵਿੰਗ ਦੁਆਰਾ ਕਾਲਜ ਦੀ ਸੈਂਟਰਲ ਐਸੋਸਿਏਸ਼ਨ ਟੀਮ ਦੇ ਸਹਿਯੋਗ ਨਾਲ 1 ਅਗਸਤ ਤੋਂ 15 ਅਗਸਤ, 2024 ਤੱਕ ਚੱਲ ਰਹੇ ਸਵੱਛਤਾ ਪਖਵਾੜਾ ਪ੍ਰੋਗਰਾਮ ਦੇ ਤਹਿਤ, ਮਿਤੀ 10-08-2024 ਨੂੰ ਇਕ ਰੌਜਾ ਸਫਾਈ ਮੁਹਿੰਮ ਦਾ ਆਯੋਜਨ ਕੀਤਾ ਗਿਆ । ਵਿਦਿਆਰਥਣਾਂ ਨੇ ਸਵੱਛਤਾਂ ਪਖਵਾੜਾ ਮੌਕੇ ਕਾਲਜ ਕੈਂਪਸ ਵਿੱਚ ਚਲਾਏ ਇਕ ਰੌਜ਼ਾ ਸਫਾਈ ਮੁਹਿੰਮ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ । ਉਹਨਾਂ ਨੇ ਕੋਸਮੋਟੋਲੋਜੀ ਲੈਬ, ਕੰਪਿਊਟਰ ਲੈਬ ਅਤੇ ਸਮਾਰਟ ਕਲਾਸ ਰੂਮ ਦੀ ਸਫਾਈ ਕੀਤੀ ।
ਇਸ ਮੁਹਿੰਮ ਦਾ ਮੁੱਖ ਉਦੇਸ਼ ਪੂਰੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਇਹ ਸੁਨੇਹਾ ਦੇਣਾ ਸੀ ਕਿ ਸਫਾਈ ਸਿਰਫ ਸਫਾਈ ਕਰਮਚਾਰੀਆਂ ਦਾ ਕੰਮ ਨਾ ਹੋ ਕੇ ਪੂਰੇ ਕਾਲਜ ਦੀਆਂ ਵਿਦਿਆਰਥਣਾਂ ਦੀ ਸਮੂਹਿਕ ਜਿੰਮੇਵਾਰੀ ਹੈ। ਇੱਕ ਪੜ੍ਹੇ ਲਿਖੀਆਂ ਵਿਦਿਆਰਥਣਾਂ ਦੀ ਇਹ ਜਿੰਮੇਵਾਰੀ ਹੈ ਕਿ ਉਹ ਕਾਲਜ ਨੂੰ ਸਾਫ ਰੱਖਣਾ ਆਪਣਾ ਫਰਜ਼ ਸਮਝਣ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ ।
ਇਸ ਪ੍ਰੋਗਰਾਮ ਦੇ ਦੌਰਾਨ ਡਾ. ਵੰਦਨਾ ਗੁਪਤਾ, ਡੀਨ ਅਕਾਦਮਿਕ, ਡਾ. ਭੂਮਿਦਾ ਸ਼ਰਮਾ, ਡੀਨ ਸਟੂਡੈਂਟ ਵੈਲਫੇਅਰ, ਮੈਡਮ ਰੁਪਿੰਦਰਜੀਤ ਕੌਰ, ਐਨ.ਐਸ.ਐਸ. ਪ੍ਰੋਗਰਾਮ ਅਫਸਰ, ਮੈਡਮ ਸਿਮਰਪ੍ਰੀਤ ਕੌਰ, ਇੰਚਾਰਜ ਸੈਂਟਰਲ ਐਸੋਸਿਏਸ਼ਨ, ਮੈਡਮ ਅੰਸ਼ੂ, ਮੈਂਬਰ, ਸੈਂਟਰਲ ਐਸੋਸਿਏਸ਼ਨ ਮੌਜੂਦ ਸਨ ।
ਇਸ ਮੌਕੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ, ਨੇ ਸਮਾਜਿਕ ਗਤੀਵਿਧੀ ਵਿੱਚ ਭਾਗ ਲੈਣ ਲਈ ਆਪਣੀਆ ਸ਼ੁੱਭ ਕਾਮਨਾਵਾਂ ਦਿੱਤੀਆ ।