ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਸਵੱਛਤਾ ਪਖਵਾੜਾ ਦੇ ਦੂਸਰੇ ਦਿਨ ਸਵੱਛਤਾ ਨਾਲ ਸੰਬੰਧਿਤ ਪੋਸਟਰ ਮੇਕਿੰਗ ਕੰਪੀਟੀਸ਼ਨ ਕਰਵਾਇਆ ਗਿਆ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਸਵੱਛਤਾ ਪਖਵਾੜਾ ਦੇ ਦੂਸਰੇ ਦਿਨ ਸਵੱਛਤਾ ਨਾਲ ਸੰਬੰਧਿਤ ਪੋਸਟਰ ਮੇਕਿੰਗ ਕੰਪੀਟੀਸ਼ਨ ਕਰਵਾਇਆ ਗਿਆ
ਫਿਰੋਜਪੁਰ , 2-8-2024: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇੱਕ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ (ਸੈਕਟਰੀ, ਦੇਵ ਸਮਾਜ) ਦੀ ਯੋਗ ਅਗਵਾਈ ਅਧੀਨ ਇਹ ਸੰਸਥਾ ਕਾਰਜਸ਼ੀਲ ਹੈ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਦੀ ਰਹਿਨੁਮਾਈ ਅਧੀਨ ਇਸ ਸੰਸਥਾ ਵਿੱਚ ਵਿਦਿਆਰਥਣਾਂ ਦੇ ਬੌਧਿਕ ਵਿਕਾਸ ਹਿੱਤ ਅਕਾਦਮਿਕ ਗਤੀਵਿਧੀਆਂ ਨਿਰੰਤਰ ਜਾਰੀ ਹਨ। ਇਸੇ ਲੜੀ ਵਿੱਚ ਕਾਲਜ ਦੇ ਐਨ.ਐਸ.ਐਸ ਵਿੰਗ ਨੇ 1 ਅਗਸਤ ਤੋਂ 15 ਅਗਸਤ, 2024 ਤੱਕ ਨੈਸ਼ਨਲ ਐਜੂਟਰੱਸਟ ਆਫ ਇੰਡੀਆਂ ਦੇ 30 ਦਿਨਾਂ ਵਾਤਾਵਰਣ ਚੁਣੌਤੀ ਬੈਨਰ ਹੇਠ ਸਵੱਛਤਾ ਪਖਵਾੜਾ ਦੀ ਸ਼ੁਰੂਆਤ ਕਰਕੇ ਕਾਲਜ ਕੈਂਪਸ ਵਿੱਚ 2 ਅਗਸਤ, 2024 ਨੂੰ ਵਿਦਿਆਰਥਣਾਂ ਤੋਂ ਸਵੱਛਤਾ ਜਾਗਰੂਕਤਾ ਸੰਬੰਧੀ ਪੋਸਟਰ ਤਿਆਰ ਕਰਵਾਏ ਗਏ । ਵਿਦਿਆਰਥਣਾਂ ਨੇ ਬਹੁਤ ਦਿਲਚਸਪੀ ਨਾਲ ਇਸ ਗਤੀਵਿਧੀ ਵਿੱਚ ਵੱਧ-ਚੜ੍ਹ ਕੇ ਭਾਗ ਲਿਆ ਅਤੇ ਪੋਸਟਰ ਬਣਾ ਕੇ ਆਪਣੀ ਸ਼ਾਨਦਾਰ ਕਲਾਂ ਦਾ ਪ੍ਰਦਰਸ਼ਨ ਕੀਤਾ । ਇਸ ਵਿਸ਼ੇਸ਼ ਮੌਕੇ ਮੁੱਖ ਮਹਿਮਾਨ ਵਜੋਂ ਕਾਲਜ ਪ੍ਰਿੰਸੀਪਲ ਨੇ ਇਸ ਗਤੀਵਿਧੀ ਵਿੱਚ ਸ਼ਿਰਕਤ ਕਰਕੇ ਵਿਦਿਆਰਥਣਾਂ ਦੁਆਰਾ ਬਣਾਏ ਪੋਸਟਰਾਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੁਆਰਾ ਬਣਾਏ ਪੋਸਟਰਾਂ ਵਿੱਚ ਸਵੱਛਤਾਂ ਪਖਵਾੜਾ ਮੌਕੇ ਸਵੱਛਤਾਂ ਰੱਖਣ ਦੀ ਪਹਿਲ ਕਦਮੀ ਨੂੰ ਦੇਖਦਿਆ ਵਿਦਿਆਰਥਣਾਂ ਨੂੰ ਇਸ ਮੁਹਿੰਮ ਨੂੰ ਆਪਣੇ ਪਰਿਵਾਰ ਅਤੇ ਘਰ ਦੇ ਆਲੇ-ਦੁਆਲੇ ਵੀ ਸਵੱਛਤਾਂ ਸੰਬੰਧੀ ਜਾਗਰੂਕਤਾ ਨੂੰ ਫੈਲਾਉਣ ਲਈ ਉਤਸ਼ਾਹਿਤ ਕੀਤਾ ।
ਇਸ ਮੌਕੇ ਡਾ. ਸੰਗੀਤਾ, ਪ੍ਰਿੰਸੀਪਲ ਨੇ ਸਵੱਛਤਾ ਪਖਵਾੜਾ ਤਹਿਤ ਕਰਵਾਏ ਪੋਸਟਰ ਮੇਕਿੰਗ ਮੁਕਾਬਲਿਆਂ ਦੇ ਸਫਲ ਆਯੋਜਨ ਤੇ ਡਾ. ਵੰਦਨਾ ਗੁਪਤਾ, ਡੀਨ ਅਕਾਦਮਿਕ, ਡਾ. ਕੁਲਬੀਰ ਸਿੰਘ, ਡੀਨ ਆਉਟਰੀਚ ਪ੍ਰੋਗਰਾਮ, ਮੈਡਮ ਰੁਪਿੰਦਰਜੀਤ ਕੌਰ, ਪ੍ਰੋਗਰਾਮ ਅਫਸਰ, ਡਾ. ਮੌਕਸ਼ੀ, ਨੋਡਲ ਅਫਸਰ, ਐਨ.ਈ.ਆਈ. ਨੂੰ ਵਧਾਈ ਦਿੱਤੀ । ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।