Ferozepur News

ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵਿਖੇ ਭਾਰਤੀ ਨਿਆਂ ਸਹਿੰਤਾਂ ਵਿਸ਼ੇ ਤੇ ਆਊਟਰੀਚ ਪ੍ਰੋਗਾਰਮ ਦਾ ਕੀਤਾ ਗਿਆ ਆਯੋਜਨ

ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵਿਖੇ ਭਾਰਤੀ ਨਿਆਂ ਸਹਿੰਤਾਂ ਵਿਸ਼ੇ ਤੇ ਆਊਟਰੀਚ ਪ੍ਰੋਗਾਰਮ ਦਾ ਕੀਤਾ ਗਿਆ ਆਯੋਜਨ

ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵਿਖੇ ਭਾਰਤੀ ਨਿਆਂ ਸਹਿੰਤਾਂ ਵਿਸ਼ੇ ਤੇ ਆਊਟਰੀਚ ਪ੍ਰੋਗਾਰਮ ਦਾ ਕੀਤਾ ਗਿਆ ਆਯੋਜਨ

 

ਫਿਰੋਜਪੁਰ, 26-7-2024: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇੱਕ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ (ਸੈਕਟਰੀ, ਦੇਵ ਸਮਾਜ) ਦੀ ਯੋਗ ਅਗਵਾਈ ਅਧੀਨ ਇਹ ਸੰਸਥਾ ਕਾਰਜਸ਼ੀਲ ਹੈ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਦੀ ਰਹਿਨੁਮਾਈ ਅਧੀਨ ਇਸ ਸੰਸਥਾ ਵਿੱਚ ਵਿਦਿਆਰਥਣਾਂ ਦੇ ਬੌਧਿਕ ਵਿਕਾਸ ਹਿੱਤ ਅਕਾਦਮਿਕ ਗਤੀਵਿਧੀਆਂ ਨਿਰੰਤਰ ਜਾਰੀ ਹਨ। ਇਸੇ ਲੜੀ ਵਿੱਚ ਲੀਗਲ ਲਿਟਰੇਸੀ ਸੈਲ ਵੱਲੋਂ ਭਾਰਤ ਸਰਕਾਰ ਦੇ ਸੂਚਨਾਂ ਅਤੇ ਪ੍ਰਸਾਰਨ ਮੰਤਰਾਲੇ ਵੱਲੋਂ ਜ਼ਿਲ੍ਹਾਂ ਪ੍ਰਸ਼ਾਸ਼ਨ ਫਿਰੋਜਪੁਰ ਦੇ ਸਹਿਯੋਗ ਨਾਲ ਭਾਰਤੀ ਨਿਆਂ ਸੰਹਿਤਾਂ ਵਿਸ਼ੇ ਤੇ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਪ੍ਰੌਗਰਾਮ ਵਿੱਚ ਸ਼੍ਰੀ ਵਰਿੰਦਰ ਅਗਰਵਾਲ ਡਿਸਟ੍ਰਿਕ ਅਤੇ ਸੈਸ਼ਨ ਜੱਜ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ।

ਇਸ ਮੌਕੇ ਵਿਸ਼ੇਸ਼ ਮਹਿਮਾਨ ਸ਼੍ਰੀ ਵਰਿੰਦਰ ਅਗਰਵਾਲ ਡਿਸਟ੍ਰਿਕ ਅਤੇ ਸੈਸ਼ਨ ਜੱਜ ਦੁਆਰਾ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇੰਡੀਅਨ ਪੈਨਲ ਕੋਡ 1860 ਨੂੰ ਇੰਡੀਅਨ ਜੂਡੀਸ਼ੀਅਲ ਕੋਰਟ 2023 ਦੁਆਰਾ ਬਦਲਿਆ ਗਿਆ ਹੈ। ਇਹ ਸਰਕਾਰ ਦੁਆਰਾ ਚੁੱਕਿਆ ਇੱਕ ਇਤਿਹਾਸਿਕ ਕਦਮ ਹੈ । ਸਰਕਾਰ ਦੁਆਰਾ 3 ਅਹਿਮ ਕਾਨੂੰਨਾਂ ਨੂੰ ਖਤਮ ਕਰਦਿਆ ਉਹਨਾਂ ਦੀ ਥਾਂ 3 ਨਵੇਂ ਕਾਨੂੰਨ ਭਾਰਤੀ ਨਿਆਂ ਸਹਿੰਤਾਂ, ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾਂ ਅਤੇ ਭਾਰਤੀ ਸਿੱਖਿਆ ਅਧਿਨਿਯਮ ਲਾਗੂ ਕੀਤੇ ਗਏ । ਉਹਨਾਂ ਦੱਸਿਆ ਅਜ਼ਾਦੀ ਤੋਂ ਪਹਿਲਾ ਬਿਟ੍ਰਿਸ਼ ਸਰਕਾਰ ਦੁਆਰਾ ਬਣਾਏ ਗਏ ਅਪਰਾਧਿਕ ਕਾਨੂੰਨਾਂ ਵਿੱਚ ਸੁਧਾਰ ਦੀ ਲੋੜ ਨੂੰ ਮੱਦੇ ਨਜ਼ਰ ਰੱਖਦਿਆਂ ਇਹ ਬਦਲਾਵ ਕਰਦਿਆਂ ਭਾਰਤੀ ਦੰਡ ਸਹਿੰਤਾਂ ਨੂੰ ਭਾਰਤੀ ਨਿਆਂ ਸਹਿੰਤਾਂ ਵਿੱਚ ਤਬਦੀਲ ਕਰਕੇ ਭਾਰਤੀ ਸਵਿਧਾਨ ਨੂੰ ਪੂਰੀ ਤਰ੍ਹਾਂ ਸਵਦੇਸ਼ੀ ਬਣਾਇਆ ਗਿਆ । ਇਕ ਪਾਸੇ ਦੇਸ਼ ਧ੍ਰੋਅ ਵਰਗੇ ਕਾਨੂੰਨਾਂ ਨੂੰ ਰੱਦ ਕੀਤਾ ਗਿਆ ਦੂਜੇ ਪਾਸੇ ਧੋਖਾ ਧੜੀ ਅਤੇ ਮੌਬ ਲਿੰਚਿੰਗ ਦੁਆਰਾ ਔਰਤਾਂ ਦਾ ਸ਼ੋਸ਼ਨ ਕਰਨ ਵਰਗੇ ਘਿਨਾਉਣੇ ਅਪਰਾਧਾਂ ਲਈ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ ਅਤੇ ਸੰਗਠਿਤ ਅਪਰਾਧਾਂ ਅਤੇ ਅੱਤਵਾਦ ਨੂੰ ਨੱਥ ਪਾਉਣ ਦਾ ਕੰਮ ਵੀ ਕੀਤਾ ਗਿਆ ਹੈ।

ਇਹ ਸਾਰੇ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕਰਨ ਲਈ ਭਾਰਤ ਸਰਕਾਰ ਵੱਲੋਂ ਸ. ਗੁਰਮੀਤ ਸਿੰਘ, ਆਈ.ਆਈ.ਐਸ. ਅਫਸਰ, ਸੂਚਨਾਂ ਅਤੇ ਪ੍ਰਸਾਰ ਮੰਤਰਾਲਾ, ਨਵੀ ਦਿੱਲੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ. ਪਰਗਟ ਸਿੰਘ ਬਰਾੜ, ਡਿਪਟੀ ਜਿਲ੍ਹਾਂ ਸਿੱਖਿਆ ਅਫਸਰ ਫਿਰੋਜਪੁਰ, ਸ੍ਰ. ਭੁਪਿੰਦਰ ਸਿੰਘ ਭੁੱਲਰ, ਡੀ.ਐਸ.ਪੀ. ਹੈਡ-ਕੁਆਟਰ ਸ਼ਾਮਿਲ ਹੋਏ । ਮੁੱਖ ਬੁਲਾਰੇ ਦੇ ਤੌਰ ਤੇ ਸ੍ਰ. ਜਗਦੀਪ ਪਾਲ ਸਿੰਘ, ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਿਰੋਜਪੁਰ, ਮੈਡਮ ਸਪਨਾ ਬਧਵਾਰ, ਅਸਿਸਟੈਂਟ ਪ੍ਰੋਫੈਸਰ, ਡਾ. ਮੋਕਸ਼ੀ, ਅਸਿਸਟੈਂਟ ਪ੍ਰੋਫੈਸਰ, ਡਾ. ਗੀਤਾਜਲੀ, ਅਸਿਸਟੈਂਟ ਪ੍ਰੋਫੈਸਰ ਨੇ ਵਿਸ਼ੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ । ਪੰਜਾਬ ਸਰਕਾਰ ਦੇ ਸਿੱਖਿਆ ਅਦਾਰੇ ਵੱਲੋਂ ਸ. ਇੰਦਰਦੀਪ ਸਿੰਘ, ਸ. ਵਰਿੰਦਰ ਸਿੰਘ, ਸ. ਲਖਵਿੰਦਰ ਸਿੰਘ, ਡਾ. ਵੰਦਨਾ ਗੁਪਤਾ, ਡੀਨ ਅਕਾਦਮਿਕ, ਡਾ. ਭੂਮਿਦਾ ਸ਼ਰਮਾ, ਡੀਨ, ਸਟੂਡੈਂਟ ਵੈਲਫੇਅਰ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਪੂਰੀ ਤਨਦੇਹੀ ਨਾਲ ਆਪਣਾ ਸਹਿਯੋਗ ਦਿੱਤਾ । ਮੰਚ ਸੰਚਾਲਕ ਦੀ ਜਿੰਮੇਵਾਰੀ ਲੈਫ. ਡਾ. ਪਰਮਵੀਰ ਕੌਰ ਵੱਲੋਂ ਨਿਭਾਈ ਗਈ ।

ਸ. ਗੁਰਮੀਤ ਸਿੰਘ, ਆਈ.ਆਈ.ਐਸ ਅਫਸਰ ਇਨਫੋਰਮੇਸ਼ਨ ਐਂਡ ਬਰੋਡਕਾਸਟ, ਨਵੀਂ ਦਿੱਲੀ ਵੱਲੋਂ ਦੱਸਿਆ ਗਿਆ ਕਿ ਤਬਦੀਲ ਕੀਤੇ ਗਏ ਤਿੰਨੋਂ ਕਾਨੂੰਨ ਬ੍ਰਿਟਿਸ਼ ਸ਼ਾਸਨ ਨੂੰ ਮਜਬੂਤ ਅਤੇ ਸੁਰੱਖਿਆ ਦੇਣ ਲਈ ਬਣਾਏ ਗਏ ਸਨ। ਉਹਨਾਂ ਦਾ ਮਕਸਦ ਸਿਰਫ ਸਜ਼ਾ ਦੇਣਾ ਸੀ ਨਿਆ ਦੇਣਾ ਨਹੀਂ। ਕਾਨੂੰਨ ਵਿੱਚ ਦਸਤਾਵੇਜਾਂ ਦੀ ਪਰਿਭਾਸ਼ਾ ਦਾ ਵਿਸਥਾਰ ਕਰਕੇ ਇਲੈਕਟਰੋਨਿਕ ਜਾਂ ਡਿਜੀਟਲ ਰਿਕਾਰਡ, ਈਮੇਲ, ਸਰਵਰ ਲੌਗ, ਕੰਪਿਊਟਰ ,ਸਮਾਰਟ ਫੋਨ, ਲੈਪਟਾਪ ਐਮ ਐਮਐਸ, ਵੈਬਸਾਈਟਾਂ, ਸਥਾਨਿਕ ਸਬੂਤ, ਮੇਲ ਅਤੇ ਡਿਵਾਈਸ ਤੇ ਉਪਲਬਧ ਸੰਦੇਸ਼ਾਂ ਨੂੰ ਕਾਨੂੰਨੀ ਵੈਧਤਾ ਦਿੱਤੀ ਗਈ ਹੈ।

ਮੈਡਮ ਪ੍ਰਿੰਸੀਪਲ ਡਾਕਟਰ ਸੰਗੀਤਾ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਆਮ ਨਾਗਰਿਕਾਂ ਦੀ ਭਲਾਈ ਲਈ  ਬਣਾਏ ਗਏ ਅਜਿਹੇ ਕਾਨੂੰਨਾਂ ਬਾਰੇ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਸਾਡੇ ਸਭ ਲਈ ਬਹੁਤ ਅਹਿਮ ਹੈ ।ਇਸ ਮੌਕੇ ਪੰਜਾਬ ਸੱਭਿਆਚਾਰਿਕ ਕਲਾ ਮੰਚ ਵੱਲੋਂ ਫਲੈਗਸ਼ਿਪ ਸਕੀਮ ਤਹਿਤ ਇੱਕ ਨੁੱਕੜ ਨਾਟਕ ਖੇਡਿਆ ਗਿਆ ।ਜਿਸ ਵਿੱਚ ਉਹਨਾਂ ਭਾਰਤ ਸਰਕਾਰ ਦੁਆਰਾ ਆਮ ਲੋਕਾਂ ਦੀ ਭਲਾਈ ਲਈ ਬਣਾਈਆਂ ਗਈਆਂ ਸਕੀਮਾਂ ਤੋ ਜਾਣੂ ਕਰਵਾਇਆ ਗਿਆ। ਪ੍ਰੋਗਰਾਮ ਦੇ ਸਫਲ ਆਯੋਜਨ ਤੇ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।

 

Related Articles

Leave a Reply

Your email address will not be published. Required fields are marked *

Back to top button