ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ਐਨ.ਸੀ.ਸੀ. ਕੈਡਿਟਸ ਅਤੇ ਐਨ.ਐਸ.ਐਸ. ਵਿੰਗ ਦੀਆਂ ਵਿਦਿਆਰਥਣਾਂ ਨੇ ਕੱਢੀ ਸਵੱਛਤਾ ਹੀ ਸੇਵਾ- ਸਵੱਛਤਾ ਅਭਿਆਨ ਦੇ ਤਹਿਤ ਰੈਲੀ
ਸ. ਰਣਬੀਰ ਸਿੰਘ ਭੁੱਲਰ, ਐਮ.ਐਲ.ਏ. ਫਿਰੋਜਪੁਰ ਵੱਲੋਂ ਕੀਤਾ ਗਿਆ ਵਿਦਿਆਰਥਣਾਂ ਨੂੰ ਸਨਮਾਨਿਤ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ਐਨ.ਸੀ.ਸੀ. ਕੈਡਿਟਸ ਅਤੇ ਐਨ.ਐਸ.ਐਸ. ਵਿੰਗ ਦੀਆਂ ਵਿਦਿਆਰਥਣਾਂ ਨੇ ਕੱਢੀ ਸਵੱਛਤਾ ਹੀ ਸੇਵਾ- ਸਵੱਛਤਾ ਅਭਿਆਨ ਦੇ ਤਹਿਤ ਰੈਲੀ
ਸ. ਰਣਬੀਰ ਸਿੰਘ ਭੁੱਲਰ, ਐਮ.ਐਲ.ਏ. ਫਿਰੋਜਪੁਰ ਵੱਲੋਂ ਕੀਤਾ ਗਿਆ ਵਿਦਿਆਰਥਣਾਂ ਨੂੰ ਸਨਮਾਨਿਤ ।
ਫਿਰੋਜ਼ਪੁਰ, 19.9.2023ਦੇਵ ਸਮਾਜ ਕਾਲਜ ਫਿਰੋਜ਼ਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਇਹ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਅਤੇ ਪ੍ਰਿੰਸੀਪਲ ਡਾ. ਸੰਗੀਤਾ ਪ੍ਰਿੰਸੀਪਲ ਦੀ ਅਗਵਾਈ ਵਿੱਚ ਨਿਰੰਤਰ ਤਰੱਕੀ ਦੀ ਲੀਹਾਂ ਤੇ ਅਗਰਸਰ ਹੈ। ਇਸ ਲੜੀ ਤਹਿਤ ਦਫਤਰ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਪੰਜਾਬ ਐਸ.ਏ.ਐਸ. ਨਗਰ (ਕਾਲਜ ਐਜੂਕੇਸ਼ਨ ਸ਼ਾਖਾ) ਦੇ ਨਿਰਦੇਸ਼ ਅਨੁਸਾਰ ਕਾਲਜ ਦੇ ਐਨ.ਸੀ.ਸੀ ਵਿੰਗ 5 ਪੰਜਾਬ ਗਰਲਜ ਬਟਾਲੀਅਨ ਐਨ.ਸੀ.ਸੀ ਮੋਗਾ ਕਰਨਲ ਰਾਜਵੀਰ ਸਿੰਘ ਸ਼ੇਰੋਂ ਦੇ ਨਿਰਦੇਸ਼ਣ ਅਤੇ ਐਨ.ਐਸ.ਐਸ. ਵੱਲੋਂ ਮਿਉਂਸੀਪਲ ਨਗਰ, ਫਿਰੋਜਪੁਰ ਦੇ ਸਹਿਯੋਗ ਨਾਲ ਸਵੱਛਤਾ ਹੀ ਸੇਵਾ-ਸਵੱਛਤਾ ਅਭਿਆਨ ਦੇ ਤਹਿਤ (ਸੇ ਨੋ ਟੂ ਪਲਾਸਟਿਕ) ਪਲਾਸਟਿਕ ਦੀ ਵਰਤੋਂ ਤੇ ਰੋਕਥਾਮ ਅਤੇ ਸਵੱਛਤਾ ਲਈ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ । ਇਹ ਰੈਲੀ ਮਿਊਂਸੀਪਲ ਪਾਰਕ ਤੋਂ ਸ. ਰਣਬੀਰ ਸਿੰਘ ਭੁੱਲਰ, ਐਮ.ਐਲ.ਏ. ਫਿਰੋਜਪੁਰ ਦੁਆਰਾ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ । ਜ਼ਿਕਰਯੋਗ ਹੈ ਕਿ ਇਹ ਜਾਗਰੂਕਤਾ ਰੈਲੀ ਵਿੱਚ ਐਨ.ਸੀ.ਸੀ ਦੇ ਕੈਡਿਟਸ ਅਤੇ ਐਨ.ਐਸ.ਐਸ. ਯੂਨਿਟ ਦੇ ਵਿਦਿਆਰਥੀਆਂ ਨੇ ਰਸਤੇ ਵਿੱਚ ਫਿਰੋਜਪੁਰ ਸਵੱਛ ਸੋਲਜ਼ਰ ਵਜੋਂ ਬੈਨਰ ਫੜ ਕੇ ਸ਼ਹਿਰ ਵਿੱਚ ਸਵੱਛਤਾ ਅਤੇ ਪਲਾਸਟਿਕ ਦੀ ਵਰਤੋ ਨੂੰ ਰੋਕਣ ਲਈ (ਸੇ ਨੋ ਟੂ ਪਲਾਸਟਿਕ ਅਤੇ ਸਵੱਛਤਾ ਹੀ ਸੇਵਾ – ਸਵੱਛਤਾ ਅਭਿਆਨ) ਦੇ ਨਾਰੇ ਲਾਏ ਅਤੇ ਵੇਸਟ ਮੇਨੇਜਮੈਂਟ ਤਕਨੀਕਾਂ ਬਾਰੇ ਜਾਣੂ ਕਰਵਾਇਆ । ਇਸ ਰੈਲੀ ਵਿੱਚ ਕਾਲਜ ਸਟਾਫ ਅਤੇ ਨਗਰ ਕੌਂਸਲ ਫਿਰੋਜਪੁਰ ਵੱਲੋਂ ਸਟਾਫ ਮੈਂਬਰ ਸ਼ਾਮਿਲ ਸਨ । ਇਹ ਰੈਲੀ ਫਿਰੋਜਪੁਰ ਵਿਖੇ ਮਿਉਂਸੀਪਲ ਪਾਰਕ ਤੋਂ ਪੰਚਵਟੀ ਫਿਰੋਜਪੁਰ ਤੱਕ ਚੱਲੀ । ਰੈਲੀ ਤੋਂ ਬਾਅਦ ਸ. ਰਣਬੀਰ ਸਿੰਘ ਭੁੱਲਰ ਅਤੇ ਅਨਿਲ ਬਾਗੀ ਹਸਪਤਾਲ ਦੇ ਚੇਅਰਮੈਨ ਵੱਲੋਂ ਐਨ.ਐਸ.ਐਸ. ਕੈਡਿਟ ਅਤੇ ਐਨ.ਸੀ.ਸੀ. ਯੂਨਿਟ ਦੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਲਈ ਸਨਮਾਨਿਤ ਕੀਤਾ ਗਿਆ । ਇਸ ਦੇ ਨਾਲ ਡਾ. ਸੰਗੀਤਾ, ਪ੍ਰਿੰਸੀਪਲ ਦੀ ਅਗਵਾਈ ਹੇਠ ਕਾਲਜ ਵੱਲੋਂ ਵਿਦਿਆਰਥੀਆਂ ਦੇ ਦੇਖ-ਰੇਖ ਲਈ ਇੰਚਾਰਜ ਡਾ. ਕੁਲਬੀਰ ਸਿੰਘ, ਡੀਨ, ਆਉਟਰੀਚ ਪ੍ਰੋਗਰਾਮ, ਵੇਦ ਪ੍ਰਕਾਸ਼, ਮੈਡਮ ਉਸ਼ਾ, ਸੰਦੀਪ ਸਿੰਘ ਦਾ ਵੀ ਸਨਮਾਨ ਕੀਤਾ ਗਿਆ । ਡਾ. ਸੰਗੀਤਾ, ਪ੍ਰਿੰਸੀਪਲ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਤੇ ਵਧਾਈ ਦਿੱਤੀ । ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।