ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਵੱਲੋਂ ਸਵੱਛ ਭਾਰਤ – ਸਵਸਥ ਭਾਰਤ ‘ਤੇ ਆਨਲਾਈਨ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ
ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਵੱਲੋਂ ਸਵੱਛ ਭਾਰਤ – ਸਵਸਥ ਭਾਰਤ ‘ਤੇ ਆਨਲਾਈਨ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ
ਫ਼ਿਰੋਜ਼ਪੁਰ , 27.2.2022: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਸ਼ਹਿਰ ਦੇ ਚੇਅਰਮੈਨ ਸ: ਨਿਰਮਲ ਸਿੰਘ ਜੀ ਢਿੱਲੋਂ ਦੇ ਅਸ਼ੀਰਵਾਦ ਅਤੇ ਰਹਿਨੁਮਾਈ ਹੇਠ ਅਤੇ ਕਾਰਜਕਾਰੀ ਪਿ੍ੰਸੀਪਲ ਡਾ: ਸੰਗੀਤਾ ਦੀ ਰਹਿਨੁਮਾਈ ਹੇਠ ਪੋਸਟ ਗ੍ਰੈਜੂਏਟ ਜੋਲੋਜੀ ਵਿਭਾਗ ਵਲੋਂ ਹਾਲ ਹੀ ਵਿਚ ਡੀ.ਬੀ.ਟੀ.ਸਟਾਰ ਕਾਲਜ ਸਕੀਮ ਸਵੱਛ ਭਾਰਤ- ਸਵਸਥ ਭਾਰਤ ਤਹਿਤ ਆਨਲਾਈਨ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਸਲਾਹਕਾਰ ਸ਼੍ਰੀ ਸਮਰਥ ਸ਼ਰਮਾ ਹਾਜ਼ਰ ਸਨ।
ਸ਼੍ਰੀ ਸਮਰਥ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਵੱਛਤਾ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਸਮਝਾ ਕੇ ਜਾਗਰੂਕ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਵਿਦਿਆਰਥੀਆਂ ਨੂੰ ਸਵੱਛ ਭਾਰਤ ਲਹਿਰ ਰਾਹੀਂ ਲੋਕਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਵੱਖ-ਵੱਖ ਟੀਮਾਂ ਬਣਾਉਣ ਲਈ ਕਿਹਾ। ਉਨ੍ਹਾਂ ਨੇ ਨੌਜਵਾਨਾਂ ਵਿੱਚ ਸਾਫ਼-ਸੁਥਰੇ ਅਤੇ ਸਿਹਤਮੰਦ ਜੀਵਨ ਦੇ ਮਿਆਰਾਂ ਦੀ ਮਹੱਤਤਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਸਿਹਤਮੰਦ ਰਹਿਣ ਅਤੇ ਵਿਕਾਸ ਲਈ ਵਾਤਾਵਰਣ ਨੂੰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਬਾਰੇ ਜਾਗਰੂਕਤਾ ਪੈਦਾ ਕੀਤੀ। ਪੋਸਟ ਗ੍ਰਜੈਏਟ ਜੋਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਆਨਲਾਈਨ ਰਾਸ਼ਟਰੀ ਵਰਕਸ਼ਾਪ ਵਿੱਚ ਜੋਲੋਜੀ ਵਿਭਾਗ ਦੇ ਮੁਖੀ ਡਾ: ਮੋਕਸ਼ੀ ਨੇ ਕੋਆਰਡੀਨੇਟਰ ਅਤੇ ਮੈਡਮ ਸ਼ਿਲਪੀ ਨੇ ਸੰਚਾਲਕ ਵਜੋਂ ਭੂਮਿਕਾ ਨਿਭਾਈ। ਵਰਨਣਯੋਗ ਹੈ ਕਿ ਕਾਲਜ ਦੀ ਪ੍ਰਿੰਸੀਪਲ ਡਾ: ਸੰਗੀਤਾ ਨੇ ਇਸ ਆਨਲਾਈਨ ਰਾਸ਼ਟਰੀ ਵਰਕਸ਼ਾਪ ਦੇ ਸਫਲ ਆਯੋਜਨ ਦੀ ਸ਼ਲਾਘਾ ਕਰਦਿਆਂ ਜੋਲੋਜੀ ਵਿਭਾਗ ਦੇ ਮੁਖੀ ਡਾ: ਮੋਕਸ਼ੀ ਅਤੇ ਮੈਡਮ ਸ਼ਿਲਪੀ ਨੂੰ ਵਧਾਈ ਦਿੱਤੀ | ਇਸ ਦੇ ਨਾਲ ਹੀ ਕਾਲਜ ਦੇ ਚੇਅਰਮੈਨ ਸ: ਨਿਰਮਲ ਸਿੰਘ ਜੀ ਢਿੱਲੋਂ ਨੇ ਇਸ ਮੌਕੇ ‘ਤੇ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ |