ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਪੋਸਟ ਗ੍ਰੈਜੂਏਟ ਕਾਸਮੋਟੋਲੋਜੀ ਵਿਭਾਗ ਵਿਦਿਆਰਥਣਾਂ ਦੁਆਰਾ ਕਰਵਾਇਆ ਗਿਆ ਰਿਸੈਪਸ਼ਨ ਮੇਕਅੱਪ ਮੁਕਾਬਲਾ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਪੋਸਟ ਗ੍ਰੈਜੂਏਟ ਕਾਸਮੋਟੋਲੋਜੀ ਵਿਭਾਗ ਵਿਦਿਆਰਥਣਾਂ ਦੁਆਰਾ ਕਰਵਾਇਆ ਗਿਆ ਰਿਸੈਪਸ਼ਨ ਮੇਕਅੱਪ ਮੁਕਾਬਲਾ
ਫ਼ਿਰੋਜ਼ਪੁਰ, 7.11.2022: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਕਾਲਜ ਦੇ ਚੇਅਰਮੈਨ ਸ: ਨਿਰਮਲ ਸਿੰਘ ਢਿੱਲੋਂ ਜੀ ਦੀ ਛਤਰ ਛਾਇਆ ਅਤੇ ਡਾ. ਸੰਗੀਤਾ ਦੇ ਕੁਸ਼ਲ ਦਿਸ਼ਾ ਨਿਰਦੇਸ਼ਣ ਹੇਠ ਕਾਲਜ ਤਰੱਕੀ ਦੀਆਂ ਲੀਹਾਂ ‘ਤੇ ਅੱਗੇ ਵੱਧ ਰਿਹਾ ਹੈ | ਇਸੇ ਕੜੀ ਵਿੱਚ ਪੋਸਟ-ਗ੍ਰੈਜੂਏਟ ਕਾਸਮੋਟੋਲੋਜੀ ਵਿਭਾਗ ਵੱਲੋਂ ਰਿਸੈਪਸ਼ਨ ਮੇਕਅੱਪ ਮੁਕਾਬਲੇ ਦਾ ਆਯੋਜਨ ਕਰਵਾਇਆ ਗਿਆ । ਇਸ ਮੁਕਾਬਲੇ ਵਿੱਚ ਤਕਰੀਬਨ 50 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਵੱਧ-ਚੜ੍ਹ ਕੇ ਦਿੱਤਾ । ਡਾ. ਸੰਗੀਤਾ, ਕਾਰਜਕਾਰੀ ਪ੍ਰਿੰਸੀਪਲ, ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ ਵੱਲੋਂ ਇਸ ਮੁਕਾਬਲੇ ਵਿੱਚ ਜੱਜਮੈਂਟ ਦੀ ਭੂਮਿਕਾ ਅਦਾ ਕੀਤੀ ਗਈ ।
ਇਸ ਮੌਕੇ ਡਾ. ਸੰਗੀਤਾ ਨੇ ਬੋਲਦਿਆ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿੱਚ ਵਿਦਿਆਰਥਣਾਂ ਨੂੰ ਸਿੱਖਣ ਦੀ ਸੀਮਾਂ ਨੂੰ ਹੋਰ ਜਿਆਦਾ ਉਜਾਗਰ ਕਰਦੇ ਹਨ ਅਤੇ ਇਸ ਨਾਲ ਵਿਦਿਆਰਥਣਾਂ ਨੂੰ ਆਪਣੇ ਪੈਰਾ ਤੇ ਖੜਨ ਯੋਗ ਬਣਾਇਆ ਜਾਂਦਾ ਹੈ।
ਉਹਨਾਂ ਬੋਲਦਿਆ ਇਹ ਵੀ ਕਿਹਾ ਕਿ ਕਾਸਮੋਟੋਲੋਜੀ ਵਿਭਾਗ ਦੇ ਕੋਰਸ ਕਰਨ ਤੋਂ ਬਾਅਦ ਵਿਦਿਆਰਥਣਾਂ ਨੂੰ ਦੇਸ਼ਾ ‘ਚ ਹੀ ਨਹੀ ਸਗੋਂ ਵਿਦੇਸ਼ਾ ਵਿੱਚ ਵੀ ਨੌਕਰੀ ਦੇ ਸੁਨਹਿਰੀ ਮੌਕੇ ਮਿਲੇ ਹਨ। ਇਸ ਮੌਕੇ ਇਸ ਰਿਸੈਪਸ਼ਨ ਮੇਕਅੱਪ ਮੁਕਾਬਲੇ ਵਿੱਚ ਕੋਆਰਡੀਨੇਟਰ ਦੀ ਭੂਮਿਕਾ ਨਿਭਾ ਰਹੇ ਸ਼੍ਰੀ ਪਵਨ ਕੁਮਾਰ, ਅਸਿਸਟੈਂਟ ਪ੍ਰੋਫੈਸਰ, ਪੋਸਟ-ਗ੍ਰੈਜੂਏਟ ਕਾਸਮੋਟੋਲੋਜੀ ਵਿਭਾਗ ਅਤੇ ਵਿਭਾਗ ਦੇ ਮੁਖੀ ਮੈਡਮ ਕਨਿਕਾ ਸਚਦੇਵਾ ਅਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ ।