Ferozepur News
ਦੇਵ ਸਮਾਜ ਕਾਲਜ ਦੇ ਵਿਦਿਆਰਥੀਆਂ ਨੂੰ ਮਯੰਕ ਫਾਉਂਡੇਸ਼ਨ ਵੱਲੋਂ ਵੰਡੇ ਗਏ ਹੈਲਮੇਟ, ਕੱਢੀ ਗਈ ਮਹਿਲਾ ਜਾਗਰੂਕਤਾ ਹੈਲਮਟ ਰੈਲੀ
ਹੈਲਮੇਟ ਪਹਿਨੋ ਕਿਉਂਕਿ ਕੋਈ ਤੁਹਾਡੇ ਲਈ ਘਰ ਵਿਚ ਉਡੀਕ ਕਰ ਰਿਹਾ ਹੈ: ਰਮਨੀਤਾ ਸ਼ਾਰਦਾ
ਦੇਵ ਸਮਾਜ ਕਾਲਜ ਦੇ ਵਿਦਿਆਰਥੀਆਂ ਨੂੰ ਮਯੰਕ ਫਾਉਂਡੇਸ਼ਨ ਵੱਲੋਂ ਵੰਡੇ ਗਏ ਹੈਲਮੇਟ, ਕੱਢੀ ਗਈ ਮਹਿਲਾ ਜਾਗਰੂਕਤਾ ਹੈਲਮਟ ਰੈਲੀ
ਹੈਲਮੇਟ ਪਹਿਨੋ ਕਿਉਂਕਿ ਕੋਈ ਤੁਹਾਡੇ ਲਈ ਘਰ ਵਿਚ ਉਡੀਕ ਕਰ ਰਿਹਾ ਹੈ: ਰਮਨੀਤਾ ਸ਼ਾਰਦਾ
ਫਿਰੋਜ਼ਪੁਰ 18 ਫਰਵਰੀ, 2021:
ਮਯੰਕ ਫਾਊਂਡੇਸ਼ਨ ਦੁਆਰਾ ਅੱਜ ‘ਸੜਕ ਸੁਰੱਖਿਆ ਜੀਵਨ ਰੱਖਿਆ’ ਮੁਹਿੰਮ ਤਹਿਤ ਸ਼ਹਿਰ ਦੇ ਦੇਵ ਸਮਾਜ ਕਾਲਜ ਵਿਖੇ ਪ੍ਰਿੰਸੀਪਲ ਡਾ. ਰਮਨੀਤਾ ਸ਼ਾਰਦਾ ਦੀ ਅਗਵਾਈ ਵਿੱਚ ਇੱਕ ਹੈਲਮਟ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਨੂੰ ਪ੍ਰਿੰਸੀਪਲ ਸ਼ਾਰਦਾ ਅਤੇ ਮਯੰਕ ਫਾਊਂਡੇਸ਼ਨ ਦੇ ਮੈਂਬਰਾਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ।
ਰੈਲੀ ਤੋਂ ਪਹਿਲਾਂ ਮਯੰਕ ਫਾਊਂਡੇਸ਼ਨ ਵੱਲੋਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਹੈਲਮੇਟ ਵੰਡੇ ਗਏ । ਵਿਦਿਆਰਥਣਾਂ ਨੂੰ ਸੋਹਣ ਸਿੰਘ ਸੋਢੀ ਦੁਆਰਾ ਹੈਲਮੇਟ ਪਾਉਣ ਦਾ ਤਰੀਕਾ ਦੱਸਿਆ ਗਿਆ ।
ਰੈਲੀ ਜ਼ਿਲ੍ਹਾ ਟ੍ਰੈਫਿਕ ਲੈਕਚਰਾਰ ਲਖਵੀਰ ਸਿੰਘ ਅਤੇ ਗੁਰਮੇਜ ਸਿੰਘ ਦੀ ਨਿਗਰਾਨੀ ਹੇਠ ਕੱਢੀ ਗਈ । ਵਿਦਿਆਰਥਣਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਵੀ ਚੁਕਾਈ ਗਈ ।
ਧਿਆਨ ਯੋਗ ਹੈ ਕਿ ਮਯੰਕ ਫਾਊਂਡੇਸ਼ਨ ਅਤੇ ਦੇਵ ਸਮਾਜ ਕਾਲਜ ਵੱਲੋਂ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਤਹਿਤ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ।
ਅੱਜ ਦੀ ਰੈਲੀ ਨੂੰ ਸਫਲ ਬਣਾਉਣ ਲਈ ਕਾਲਜ ਦੇ ਐੱਨ.ਐੱਸ.ਐੱਸ. ਵਿੰਗ ਪ੍ਰੋਗਰਾਮ ਅਫਸਰ ਸਪਨਾ ਬਧਵਾਰ, ਸ਼ਮਿੰਦਰ ਸਿੰਘ, ਪਲਵਿੰਦਰ ਕੌਰ, ਪਰਮਵੀਰ ਕੌਰ, ਅਨੁ ਨੰਦਾ, ਪਲਵਿੰਦਰ ਸਿੰਘ ਅਤੇ ਮਯੰਕ ਫਾਊਂਡੇਸ਼ਨ ਤੋਂ ਸਮਾਜ ਸੇਵੀ ਹਰੀਸ਼ ਮੌਂਗਾ, ਸੋਹਣ ਸਿੰਘ ਸੋਢੀ, ਦੀਪਕ ਨਰੂਲਾ, ਦੀਪਕ ਗਰੋਵਰ, ਹਰਨਾਮ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ ।