ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਵਿਖੇ ਇਨਾਮ ਵੰਡ ਸਮਾਰੋਹ ਅਤੇ ਫੇਅਰਵੈਲ ਪਾਰਟੀ ਦਾ ਆਯੋਜਨ
ਫਿਰੋਜ਼ਪੁਰ 3 ਮਈ (ਏ.ਸੀ.ਚਾਵਲਾ) ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਵਿਖੇ ਇਨਾਮ ਵੰਡ ਸਮਾਰੋਹ ਅਤੇ ਫੇਅਰਵੈਲ ਪਾਰਟੀ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੇ ਮੁੱਖ ਮਹਿਮਾਨ ਡਾ. ਮਧੂ ਪਰਾਸ਼ਰ, ਸਕੱਤਰ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਫਿਰੋਜ਼ਪੁਰ ਅਤੇ ਡਾ. ਅਗਨੀਸ ਢਿੱਲੋਂ ਗੈਸਟ ਆਫ ਆਨਰ ਦੇ ਤੌਰ ਤੇ ਸ਼ਾਮਲ ਹੋਏ। ਸਮਾਰੋਹ ਦੀ ਸ਼ਰੂਆਤ ਦੀਪ ਜਲਾ ਕੇ ਕੀਤੀ ਗਈ। ਇਸ ਮੌਕੇ ਡਾ. ਮਧੂ ਪਰਾਸ਼ਰ ਸਕੱਤਰ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਫਿਰੋਜ਼ਪੁਰ, ਡਾ. ਅਗਨੀਸ ਢਿੱਲੋਂ, ਬਲਵਿੰਦਰ ਕੌਰ ਚੀਮਾ ਪ੍ਰਿੰਸੀਪਲ ਦੂਜੇ ਸਕੂਲਾਂ ਤੋਂ ਆਏ ਪ੍ਰਿੰਸੀਪਲ ਸਾਹਿਬਾਨ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਵਿਦਿਆਰਥੀਆਂ ਵਲੋਂ ਸਵਾਗਤੀ ਗੀਤ ਨਾਲ ਕੀਤੀ ਗਈ। ਉਸ ਤੋਂ ਬਾਅਦ ਕਾਲਜ ਵਿਦਿਆਰਥੀਆਂ ਨੇ ਸੰਸਕ੍ਰਿਤਕ ਪ੍ਰੋਗਰਾਮ ਪੇਸ਼ ਕੀਤੇ। ਇਸ ਵਿਦਾਇਗੀ ਸਮਾਰੋਹ ਤੇ ਬਲਵਿੰਦਰ ਕੌਰ ਚੀਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉ•ਨਾਂ ਦੇ ਭਵਿੱਖ ਦੀ ਸ਼ੁਭਕਾਮਨਾ ਕੀਤੀ। ਪ੍ਰਿੰਸੀਪਲ ਨੇ ਇਸ ਮੌਕੇ ਦੱਸਿਆ ਕਿ ਕਈ ਵਿਦਿਆਰਥੀਆਂ ਦੀ ਨੌਕਰੀ ਦੇ ਤੌਰ ਤੇ ਸਲੈਕਸ਼ਨ ਹੋ ਚੁੱਕੀ ਹੈ। ਰਚਨਾ ਕੌਸ਼ਲ ਦੀ ਸਲੈਕਸ਼ਨ ਬਤੌਰ ਅਧਿਆਪਕ ਡੀ. ਪੀ. ਐਸ. ਸਕੂਲ ਵਿਖੇ ਹੋ ਚੁੱਕੀ ਹੈ ਜੋ ਕਿ ਸ਼ਹਿਰ ਦਾ ਸਭ ਤੋਂ ਵਧੀਆ ਸਕੂਲ ਹੈ। ਡਾ. ਮਧੂ ਪਰਾਸ਼ਰ ਨੇ ਕਾਲਜ ਨੂੰ ਵਧੀਆ ਤਰੀਕੇ ਨਾਲ ਚਲਾਉਣ ਅਤੇ ਵੱਖਰੀ ਉਪਲਬੱਧੀਆਂ ਲਈ ਪ੍ਰਿੰਸੀਪਲ ਚੀਮਾ ਦੀ ਸ਼ਲਾਘਾ ਕੀਤੀ। ਸਮਾਰੋਹ ਵਿਚ ਵਿਦਿਆਰਥੀਆਂ ਨੂੰ ਉਨ•ਾਂ ਦੀਆਂ ਉਪਲਬੱਧੀਆਂ ਲਈ ਇਨਾਮ ਵੰਡੇ ਗਏ। ਡਾ. ਮਧੂ ਪਰਾਸ਼ਰ ਨੇ ਆਉਣ ਵਾਲੇ ਇਮਤਿਹਾਨਾਂ ਲਈ ਸ਼ੁੱਭਕਾਮਨਾ ਦਿੱਤੀਆਂ।