ਦਿਵਿਆਂਗਜਨਾਂ ਨੂੰ ਵਿਲੀਖਣ ਪਹਿਚਾਣ ਦੇਣ ਲਈ ਨਵੇਂ ਯੂਨੀਕ ਆਈ.ਡੀ. ਕਾਰਡ ਆਨਲਾਈਨ ਬਣਾਏ ਜਾਣਗੇ, ਯੂ.ਡੀ.ਆਈ.ਡੀ ਪੋਰਟਲ www.swavlambancard.gov.in ਤੇ ਰਜਿਸਟਰਡ ਹੋਣਾ ਜ਼ਰੂਰੀ
ਫ਼ਿਰੋਜ਼ਪੁਰ 27 ਨਵੰਬਰ 2020 ( )ਸਰਕਾਰ ਵੱਲੋਂ ਦਿਵਿਆਂਗਜਨਾਂ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ ਦੇਣ ਅਤੇ ਉਨ੍ਹਾਂ ਦੇ ਹਿੱਤਾਂ ਲਈ ਯੂ.ਡੀ.ਆਈ.ਡੀ (ਯੂਨੀਕ ਡਿਸੈਬਿਲੀਟੀ ਆਈਡੈਂਟੀਫਿਕੇਸ਼ਨ) ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਤਹਿਤ ਦਿਵਿਆਂਗ ਵਿਅਕਤੀਆਂ/ਬੱਚਿਆਂ ਨੂੰ ਸਰਕਾਰ ਵੱਲੋਂ ਯੂਨੀਕ ਆਈ.ਡੀ. ਕਾਰਡ ਜਾਰੀ ਕੀਤਾ ਜਾਣਾ ਹੈ ਅਤੇ ਇਹ ਨਵੇਂ ਕਾਰਡ ਆਨਲਾਈਨ ਪ੍ਰਕਿਰੀਆ ਰਾਹੀਂ ਬਣਾਏ ਜਾਣੇ ਹਨ। ਇਸ ਕਾਰਡਾਂ ਲਈ ਹਰੇਕ ਦਿਵਿਆਂਗ ਵਿਅਕਤੀ ਦਾ ਯੂ.ਡੀ.ਆਈ.ਡੀ ਪੋਰਟਲ www.swavlambancard.gov.in ਤੇ ਰਜਿਸਟਰਡ ਹੋਣਾ ਜ਼ਰੂਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਮੈਡਮ ਰਾਜਦੀਪ ਕੌਰ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਦੇ ਆਨਲਾਈਨ ਯੂਡੀਆਈਡੀ ਕਾਰਡ ਬਣਾਉਣ ਦਾ ਮਕਸਦ ਦਿਵਿਆਂਗ ਵਿਅਕਤੀਆਂ ਨੂੰ ਹਰ ਤਰ੍ਹਾਂ ਦਾ ਸਰਕਾਰੀ ਲਾਭ ਹਰ ਜਗ੍ਹਾ ਤੇ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਦਿਵਿਆਂਗ ਵਿਅਕਤੀ ਆਪਣਾ ਨਵਾਂ ਯੂਡੀਆਈਡੀ ਕਾਰਡ ਬਣਾਉਣ ਲਈ ਉਕਤ ਦੱਸੇ ਪੋਰਟਲ ਤੇ ਖੁਦ ਹੀ ਜਾਂ ਨਜਦੀਕੀ ਸੇਵਾਂ ਕੇਂਦਰ ਵਿਚ ਜਾ ਕੇ ਰਜਿਸਟਰਡ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਮੁਲਾਮਾਂ ਦੀਆਂ ਵੀ ਪਿੰਡਾਂ ਵਿਚ ਦਿਵਿਆਂਗ ਵਿਅਕਤੀਆਂ ਦੀ ਪਹਿਚਾਣ ਕਰਨ ਉਪਰੰਤ ਇਸ ਪੋਰਟਲ ਤੇ ਰਜਿਸਟਰੇਸ਼ਨ ਕਰਵਾਉਣ ਲਈ ਡਿਊਟੀ ਲਗਾਈ ਗਈ ਹੈ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਨਵੀਨ ਨੇ ਦੱਸਿਆ ਕਿ ਜਿਹੜੇ ਦਿਵਿਆਂਗ ਵਿਅਕਤੀਆਂ ਦੇ ਪੁਰਾਣੇ ਕਾਰਡ ਬਣੇ ਹਨ ਉਨ੍ਹਾਂ ਦੀ ਵੀ ਡਿਜੀਟਾਈਜੇਸ਼ਨ ਕੀਤੀ ਜਾਣੀ ਹੈ ਤੇ ਉਨ੍ਹਾਂ ਦੇ ਵੀ ਦੁਆਰਾ ਯੂਡੀਆਈਡੀ ਕਾਰਡ ਆਨਲਾਈਨ ਬਣਾਏ ਜਾਣਗੇ।ਉਨ੍ਹਾਂ ਕਿਹਾ ਕਿ ਇਹ ਯੂਡੀਆਈਡੀ ਕਾਰਡ ਦੀ ਵੈਧਤਾ ਪੂਰੇ ਭਾਰਤ ਵਿਚ ਹੋਵੇਗੀ ਅਤੇ ਦਿਵਿਆਂਗਾਂ ਨੂੰ ਮਿਲਣ ਵਾਲੇ ਲਾਭ ਇਸ ਕਾਰਡ ਰਾਹੀਂ ਹੀ ਦਿੱਤੇ ਜਾਣਗੇ।