ਦਿਨੋਂ ਦਿਨ ਵਿਗੜ ਰਹੀ ਲਾਅ ਐਂਡ ਆਰਡਰ ਦੀ ਸਥਿਤੀ ਕਾਰਨ ਲੋਕਾਂ ‘ਚ ਬਣ ਰਿਹਾ ਦਹਿਸ਼ਤ ਦਾ ਮਾਹੌਲ – ਰੋਹਿਤ ਵੋਹਰਾ
ਦਿਨੋਂ ਦਿਨ ਵਿਗੜ ਰਹੀ ਲਾਅ ਐਂਡ ਆਰਡਰ ਦੀ ਸਥਿਤੀ ਕਾਰਨ ਲੋਕਾਂ ‘ਚ ਬਣ ਰਿਹਾ ਦਹਿਸ਼ਤ ਦਾ ਮਾਹੌਲ : ਰੋਹਿਤ ਵੋਹਰਾ
ਫਿਰੋਜ਼ਪੁਰ, 6 ਸਤੰਬਰ। ਫਿਰੋਜ਼ਪੁਰ ‘ਚ ਦਿਨੋਂ ਦਿਨ ਵਿਗੜ ਰਹੀ ਲਾਅ ਐਂਡ ਆਰਡਰ ਦੀ ਸਥਿਤੀ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਰਿਹਾ ਹੈ, ਸ਼ਹਿਰ ਅੰਦਰ ਲੋਕਾਂ ਦਾ ਰਹਿਣਾ ਅਸੁਰੱਖਿਅਤ ਹੋ ਗਿਆ ਹੈ, ਇਹਨਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਰੋਹਿਤ ਕੁਮਾਰ ਮੋਂਟੂ ਵੋਹਰਾ ਵੱਲੋਂ ਦਰਮਿਆਨੀ ਰਾਤ ਫਿਰੋਜ਼ਪੁਰ ਸ਼ਹਿਰ ਦੀ ਨਮਕ ਮੰਡੀ ਸਥਿਤ ਇੱਕ ਮਨਿਆਰੀ ਦੀ ਦੁਕਾਨ ‘ਚ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਬਲਾਸਟ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੇ ਕੀਤਾ । ਇਸ ਮੌਕੇ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿੱਚ ਅਪਰਾਧਾਂ ਦਾ ਗ੍ਰਾਫ਼ ਸਾਰੇ ਅੰਕੜੇ ਪਾਰ ਕਰ ਚੁੱਕਿਆ ਹੈ ਅਤੇ ਨਿੱਤ ਦਿਨ ਹੀ ਚੋਰੀ ਡਕੈਤੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਅਥਾਹ ਵਾਧਾ ਹੋ ਰਿਹਾ ਹੈ ।ਵੋਹਰਾ ਨੇ ਕਿਹਾ ਕਿ ਸ਼ਹਿਰ ਦਾ ਕੋਈ ਵੀ ਵਪਾਰੀ, ਦੁਕਾਨਦਾਰ ਇਸ ਸਮੇਂ ਆਪਣੀ ਸੇਫ ਦੁਕਾਨਦਾਰੀ ਤੱਕ ਨਹੀਂ ਕਰ ਸਕਦਾ, ਲੋਕਾਂ ਲਈ ਕੋਈ ਚੀਜ਼ ਲੈ ਕੇ ਘਰਾਂ ‘ਚੋਂ ਬਾਹਰ ਨਿਕਲਣਾ ਔਖਾ ਹੈ, ਜਿਹਨਾਂ ਨੂੰ ਲੁਟੇਰੇ ਦਿਨ ਦਿਹਾੜੇ ਲੁੱਟ ਕੇ ਲੈ ਜਾਂਦੇ ਹਨ। ਇਸੇ ਤਰ੍ਹਾਂ ਨਮਕ ਮੰਡੀ ‘ਚ ਵਾਪਰੀ ਬਲਾਸਟ ਦੀ ਘਟਨਾ ਨੇ ਸ਼ਹਿਰ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਫਿਰੋਜ਼ਪੁਰ ਸ਼ਹਿਰ ਅੰਦਰ ਨਿੱਤ ਦਿਨ ਵਾਪਰ ਰਹੀਆਂ ਵਾਰਦਾਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਰੋਹਿਤ ਵੋਹਰਾ ਨੇ ਕਿਹਾ ਕਿ ਫਿਰੋਜਪੁਰ ਸ਼ਹਿਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਅਪਰਾਧ ਮੁਕਤ ਸ਼ਹਿਰ ਬਣਾਇਆ ਜਾਵੇਗਾ। ਇਸ ਮੌਕੇ ਸ਼ਹਿਰ ਦੇ ਕਈ ਹੋਰ ਪੰਤਵੰਤੇ ਹਾਜ਼ਰ ਸਨ।