News

ਤਿੰਨ ਦੇਸ਼ ਭਗਤ ਨੌਜਵਾਨ ਸਾਈਕਲਾਂ ਰਾਹੀ ਬਿਹਾਰ ਤੋ ਪਹੁੰਚੇ ਹੁਸੈਨੀਵਾਲਾ

1560 ਕਿੱਲੋਮੀਟਰ ਸਫ਼ਰ ਕਰਕੇ ਦਿੱਤਾ 'ਪਾਣੀ ਬਚਾਓ ਪੰਛੀ ਬਚਾਓ' ਦਾ ਸੰਦੇਸ਼ ਐਸ.ਡੀ.ਐਮ ਅਮਿਤ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨੌਜਵਾਨਾਂ ਦਾ ਕੀਤਾ ਸਵਾਗਤ

ਤਿੰਨ ਦੇਸ਼ ਭਗਤ ਨੌਜਵਾਨ ਸਾਈਕਲਾਂ ਰਾਹੀ ਬਿਹਾਰ ਤੋ ਪਹੁੰਚੇ ਹੁਸੈਨੀਵਾਲਾ
1560 ਕਿੱਲੋਮੀਟਰ ਸਫ਼ਰ ਕਰਕੇ ਦਿੱਤਾ ‘ਪਾਣੀ ਬਚਾਓ ਪੰਛੀ ਬਚਾਓ’ ਦਾ ਸੰਦੇਸ਼
ਐਸ.ਡੀ.ਐਮ ਅਮਿਤ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨੌਜਵਾਨਾਂ ਦਾ ਕੀਤਾ ਸਵਾਗਤ

ਫਿਰੋਜ਼ਪੁਰ 10 ਦਸੰਬਰ 2019 (  ) ਸ਼ਹੀਦ-ਏ-ਆਜ਼ਮ ਸ੍ਰ.ਭਗਤ ਸਿੰਘ ਦੀ ਜੀਵਨੀ ਪੜ੍ਹ ਕੇ ਪ੍ਰਭਾਵਿਤ ਹੋਏ 03 ਦੇਸ਼ ਭਗਤ ਨੌਜਵਾਨ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਅਨੰਦ ਗੋਲਵਾ ਤੋਂ 26 ਨਵੰਬਰ 2019 ਨੂੰ ਸੰਵਿਧਾਨ ਦਿਵਸ ਵਾਲੇ ਦਿਨ ਸਾਈਕਲਾਂ ਤੇ ਨਿਕਲੇ 14 ਦਿਨ ਸਾਈਕਲਿੰਗ ਕਰਦੇ ਰਸਤੇ ਵਿੱਚ ‘ਪਾਣੀ ਬਚਾਓ ਪੰਛੀ  ਬਚਾਓ’ ਦਾ ਸੰਦੇਸ਼ ਦਿੰਦੇ ਇਹ ਨੌਜਵਾਨ 09 ਦਸੰਬਰ ਸ਼ਾਮ ਨੂੰ 1560 ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਸ਼ਹੀਦੀ ਸਮਾਰਕ ਹੁਸੈਨੀ ਵਾਲਾ (ਫਿਰੋਜ਼ਪੁਰ) ਪਹੁੰਚੇ।
ਇੱਥੇ ਪਹੁੰਚਣ ਤੇ ਐਸ.ਡੀ.ਐਮ ਫਿਰੋਜ਼ਪੁਰ ਸ੍ਰੀ.ਅਮਿਤ ਗੁਪਤਾ ਪੀ.ਸੀ.ਐੱਸ ਦੇ ਦਿਸ਼ਾ ਨਿਰਦੇਸ਼ਾਂ ਤੇ ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੀ ਅਗਵਾਈ ਵਿੱਚ ਸਵਾਗਤ ਕੀਤਾ ਗਿਆ ਅਤੇ ਇਨ੍ਹਾਂ ਨੌਜਵਾਨਾਂ ਨੂੰ ਸ਼ਹੀਦੀ ਸਮਾਰਕ ਦੀ ਮਹੱਤਤਾ ਅਤੇ ਸ਼ਹੀਦ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦੀ ਵਿਚਾਰਧਾਰਾ ਅਤੇ ਦੇਸ਼ ਦੀ ਆਜ਼ਾਦੀ ਵਿੱਚ ਉਨ੍ਹਾਂ ਦੇ ਯੋਗਦਾਨ ਸਬੰਧੀ ਵਿਸਥਾਰ ਨਾਲ ਦੱਸਿਆ ਜਿਸ ਤੋਂ ਇਹ ਬੇਹੱਦ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਹਰ ਸਾਲ 23 ਮਾਰਚ ਨੂੰ ਸ਼ਹੀਦੀ ਦਿਹਾੜੇ ਤੇ ਇੱਥੇ ਪਹੁੰਚਣ ਦਾ ਪ੍ਰਣ ਕੀਤਾ।
ਸ਼ਹੀਦਾਂ ਦੇ ਪਹਿਰਾਵੇ ਵਿੱਚ ਪਹੁੰਚੇ ਇਹ ਨੌਜਵਾਨ ਸੁਸ਼ਾਂਤ ਸਿੰਘ ( ਭਗਤ ਸਿੰਘ )ਸਵਿਮ ਕੁਮਾਰ (ਰਾਜਗੁਰੂ )ਅਤੇ ਬਰਜੇਸ਼ ਕੁਮਾਰ ਸ਼ਹੀਦ ਸੁਖਦੇਵ ਦੇ ਪਹਿਰਾਵੇ ਵਿੱਚ ਟੀ ਸ਼ਰਟਾਂ ਉੱਪਰ ਇਨ੍ਹਾਂ ਸ਼ਹੀਦਾਂ ਦੀਆਂ ਤਸਵੀਰਾਂ ਪੇਂਟ ਕਰਵਾ ਕੇ ਪਹਿਨ ਕੇ ਸ਼ਹੀਦੀ ਸਮਾਰਕ ਤੇ ਬੇਹੱਦ ਸ਼ਰਧਾ ਪੂਰਵਕ ਨਤਮਸਤਕ ਹੋਏ ਅਤੇ ਆਪਣੇ ਨਾਲ ਲੈ ਕੇ ਆਏ ਚਿੜੀਆਂ ਦੇ ਜੋੜੇ ਨੂੰ ਆਜ਼ਾਦ ਕੀਤਾ, ਦੇਸ਼ ਦੇ ਤਿਰੰਗੇ ਝੰਡੇ ਜੋ ਨਾਲ ਲੈ ਕੇ ਆਏ ਸਨ ਨੂੰ ਇਨ੍ਹਾਂ ਤਿੰਨਾਂ ਨੌਜਵਾਨਾ ਨੇ ਸ਼ਹੀਦੀ ਸਮਾਰਕ ਤੇ ਲਹਿਰਾਇਆ ਅਤੇ ਦੇਸ਼ ਭਗਤੀ ਦੇ ਨਾਅਰੇ ਲਗਾ ਕੇ ਸ਼ਰਧਾ ਪ੍ਰਗਟਾਈ ਅਤੇ  ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ।
Ferozepur, December 10, 2019:

ਇਸ ਉਪਰੰਤ ਇਹ ਨੌਜਵਾਨ ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਪਹੁੰਚੇ, ਜਿੱਥੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਵਿਦਿਆਰਥੀਆਂ ਦੇ ਰੂਬਰੂ ਹੁੰਦੇ ਹੋਏ ਇਨ੍ਹਾਂ ਨੌਜਵਾਨਾਂ ਨੇ ਪਾਣੀ ਦੀ ਮਹੱਤਤਾ ਅਤੇ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਵਿੱਚ ਪੰਛੀਆਂ ਦੀ ਜ਼ਰੂਰਤ ਉੱਪਰ ਵਿਸਥਾਰ ਸਹਿਤ ਵਿਚਾਰ ਰੱਖੇ ਅਤੇ ਵਿਦਿਆਰਥੀਆਂ ਨੂੰ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਦੀ ਪ੍ਰੇਰਨਾ ਵੀ ਦਿੱਤੀ ।
ਆਰਮੀ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਰੱਖਦੇ ਇਨ੍ਹਾਂ ਨੌਜਵਾਨਾਂ ਨੂੰ ਬੀ ਐਸ ਐਫ ਦੇ ਜਵਾਨਾਂ ਨਾਲ ਵੀ ਮਿਲਾਇਆ ਗਿਆ ਅਤੇ ਸ਼ਾਮ ਨੂੰ ਇਨ੍ਹਾਂ ਨੇ ਹਿੰਦ-ਪਾਕਿ ਸਰਹੱਦ ਤੇ ਰੀਟਰੀਟ ਸੈਰਾਮਨੀ ਦਾ ਵੀ ਆਨੰਦ ਲਿਆ ।
ਇਸ ਮੌਕੇ ਸਕੂਲ ਸਟਾਫ਼ ਸੁਖਵਿੰਦਰ  ਸਿੰਘ ਲੈਕਚਰਾਰ, ਸ੍ਰੀ ਰਾਜੇਸ਼ ਕੁਮਾਰ, ਜੋਗਿੰਦਰ ਸਿੰਘ, ਗੀਤਾ, ਪ੍ਰਿਤਪਾਲ ਸਿੰਘ, ਦਵਿੰਦਰ ਕੁਮਾਰ, ਅਰੁਣ ਕੁਮਾਰ, ਪਰਮਿੰਦਰ ਸਿੰਘ ਸੋਢੀ, ਸਰੂਚੀ ਮਹਿਤਾ, ਵਿਜੇ ਭਾਰਤੀ, ਮੀਨਾਕਸ਼ੀ ਸ਼ਰਮਾ, ਅਮਰਜੀਤ ਕੌਰ, ਸੂਚੀ ਜੈਨ, ਬਲਜੀਤ ਕੌਰ, ਪ੍ਰਵੀਨ ਬਾਲਾ, ਸੰਦੀਪ ਕੁਮਾਰ, ਮਹਿਮਾ ਕਸ਼ਅਪ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।

 

Related Articles

Back to top button
Close