ਡੀ.ਸੀ. ਦਫਤਰ, ਫਿਰੋਜ਼ਪੁਰ ਦੇ ਮੁਲਾਜਮਾਂ ਦੀ ਦੋ ਦਿਨਾਂ ਕਲਮ ਛੋੜ ਹੜਤਾਲ ਦੌਰਾਨ ਕੰਮ ਬੰਦ
ਫਿਰੋਜ਼ਪੁਰ 28 ਮਈ (ਏ.ਸੀ.ਚਾਵਲਾ) ਡੀ.ਸੀ. ਦਫਤਰ, ਫਿਰੋਜ਼ਪੁਰ ਦੇ ਕਰਮਚਾਰੀਆਂ ਨੇ ਸੂਬਾ ਕਮੇਟੀ ਦੇ ਸੱਦੇ ਤੇ 2 ਦਿਨਾਂ ਦੀ ਕਲਮਛੋੜ ਹੜਤਾਲ ਦੇ ਪਹਿਲੇ ਦਿਨ ਡੀ.ਸੀ. ਦਫਤਰ, ਉਪ ਮੰਡਲ ਮੈਜਿਸਟਰੇਟ (ਐਸ.ਡੀ.ਐਮ.), ਤਹਿਸੀਲ, ਸਬ ਤਹਿਸੀਲ ਜ਼ਿਲ•ਾ ਫਿਰੋਜ਼ਪੁਰ ਦੇ ਦਫਤਰਾਂ ਵਿੱਚ ਕੰਮ-ਕਾਜ ਬੰਦ ਰੱਖਿਆ ਅਤੇ ਡੀ.ਸੀ. ਦਫਤਰ ਦੇ ਬਾਹਰ ਪੰਜਾਬ ਸਰਕਾਰ ਦੇ ਵਿਰੱਧ ਰੋਸ ਵਜੋਂ ਗੇਟ ਰੈਲੀ ਕੀਤੀ ਗਈ। ਵਿਸ਼ੇ ਤੇ ਪ੍ਰਧਾਨ ਸ਼੍ਰੀ ਵਰਿੰਦਰ ਸ਼ਰਮਾ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਰਕਾਰ ਪ੍ਰਤੀ ਕਾਫੀ ਰੋਸ ਪ੍ਰਗਟ ਕੀਤਾ ਅਤੇ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸੇ ਤਰਾਂ ਹੀ ਸੂਬਾ ਕਮੇਟੀ ਦੇ ਸੱਦੇ ਤੇ ਰੋਸ ਦੇ ਸੰਘਰਸ਼ ਵਿੱਚ ਸਾਥ ਦੇਂਦੇ ਰਹਿਣਗੇ। ਸ਼੍ਰੀ ਮਨੋਹਰ ਲਾਲ ਸੂਬਾ ਮੀਤ ਪ੍ਰਧਾਨ ਨੇ ਸੂਬਾ ਈਕਾਈ ਵੱਲੋਂ ਕਿਹਾ ਗਿਆ ਕਿ ਸੂਬਾ ਕਮੇਟੀ ਕਦੇ ਵੀ ਮੁਲਾਜਮ ਮਾਰੂ ਨੀਤੀ ਨੂੰ ਕਾਮਯਾਬ ਨਹੀ ਹੋਣ ਦੇਵੇਗੀ। ਰੈਲੀ ਵਿੱਚ ਯਸ਼ਪਾਲ ਗਰੋਵਰ, ਸੰਦੀਪ ਕੁਮਾਰ, ਨਰੇਸ਼ ਹਾਂਡਾ, ਬਖਸ਼ੀਸ਼ ਸਿੰਘ, ਮਨਜੀਤ ਸਿੰਘ (ਸਟੈਨੋ), ਸੋਨੂੰ, ਗਗਨ, ਰਜਨੀਸ਼, ਸ਼੍ਰੀਮਤੀ ਬਿੰਦੂ ਅਤੇ ਸ਼੍ਰੀਮਤੀ ਰਿਤੂ ਨੇ ਵੀ ਸੰਬੋਧਨ ਕੀਤਾ।