ਡੀ ਏ ਵੀ ਪਬਲਿਕ ਸਕੂਲ ਗੁਰੂਹਰਸਹਾਏ ਦੇ ਦੋ ਡਰਾਇਵਰਾ ਵਲੋ ਕੋਈ ਜਹਿਰੀਲੀ ਵਸਤੂ ਖਾਣ ਦੀ ਚਰਚਾ ਜੋਰਾ ਤੇ
ਫਿਰੋਜ਼ਪੁਰ 1 ਅਪ੍ਰੈਲ (ਏ. ਸੀ. ਚਾਵਲਾ) ਸ਼ਹਿਰ ਗੁਰੂਹਰਸਹਾਏ ਦੇ ਇੱਕ ਨਾਮੀ ਡੀ ਏ ਵੀ ਪਬਲਿਕ ਸਕੂਲ ਦੇ ਦੋ ਡਰਾਇਵਰਾ ਵਲੋ ਕੋਈ ਜਹਿਰੀਲੀ ਵਸਤੂ ਖਾਣ ਦੀ ਚਰਚਾ ਸ਼ਹਿਰ ਅੰਦਰ ਜੋਰਾ ਤੇ ਹੈ ਇਸ ਘਟਨਾ ਨੁੰ ਲੈ ਕੇ ਵੱਖ ਵੱਖ ਲੋਕਾ ਵਲੋ ਕਈ ਤਰਾ ਦੇ ਕਿਆਸ ਅਰਾਈਆ ਲਾਈਆ ਜਾ ਰਹੀਆ ਹਨ ਕਿ ਕਾਰਨ ਹੋ ਸਕਦਾ ਹੈ ਕਿ ਦੋ ਡਰਾਇਵਰਾ ਨੇ ਇੱਕਠੀਆ ਹੀ ਆਖਰਕਾਰ ਕਿਉ ਏਨਾ ਵੱਡਾਂ ਫੈਸਲਾ ਲੈਣ ਲਈ ਮਜਬੂਰ ਹੋਏ । ਸੂਤਰ ਦੱਸਦੇ ਹਨ ਕਿ ਇਕ ਡਰਾਇਵਰ ਰਮੇਸ਼ ਕੁਮਾਰ ਅਤੇ ਦੂਸਰੇ ਦਾ ਨਾਮ ਜੱਗਾ ਹੈ, ਇਸ ਸਾਰੀ ਘਟਨਾ ਨੂੰ ਲੈ ਕੇ ਸਕੂਲ ਪ੍ਰਸਾਸਨ ਗਹਿਰੀ ਚਿੰਤਾ ਚ ਹੈ । ਦੂਸਰੇ ਪਾਸੇ ਸੂਤਰ ਦੱਸਦੇ ਹਨ ਕਿ ਇਹਨਾ ਦੋਨਾ ਡਰਾਇਵਰਾ ਨੁੰ ਪਹਿਲਾ ਗੁਰੂਹਰਸਹਾਏ ਦੇ ਇਕ ਪ੍ਰਾਈਵੇਟ ਹਸਪਤਾਲ ਚ, ਉਸ ਤੋ ਬਾਅਦ ਗੁਰੂਹਰਸਹਾਏ ਦੇ ਸਰਕਾਰੀ ਹਸਪਤਾਲ ਤੋ ਬਾਅਦ ਕੋਟਕਪੂਰੇ ਦੇ ਕਿਸੇ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ । ਇਸ ਸਾਰੇ ਮਸਲੇ ਸਬੰਧੀ ਸਕੂਲ ਦੇ ਪਿੰ੍ਰਸੀਪਲ ਨਾਲ ਫੋਨ ਤੇ ਗੱਲ ਕੀਤੀ ਤਾ ਉਹਨਾ ਨੇ ਸਾਰੀ ਘਟਨਾ ਦੀ ਪੁਸ਼ਟੀ ਕਰਦਿਆ ਦੱਸਿਆ ਕਿ ਇਸ ਸਮੇ ਦੋਨੋ ਡਰਾਇਵਰ ਕੋਟਕਪੂਰੇ ਦੇ ਨਿੱਜੀ ਹਸਪਤਾਲ ਚ ਦਾਖਲ ਹਨ ਤੇ ਸਥਿਤੀ ਕੰਟਰੋਲ ਚ ਹੈ। ਜਦ ਇਸ ਸਬੰਧੀ ਸਕੂਲ ਦੇ ਚੇਅਰਮੈਨ ਕੇਵਲ ਕ੍ਰਿਸਨ ਗਲਹੋਤਰਾ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਉਹ ਕਿਸੇ ਕੰਮ ਬਾਹਰ ਹਨ ਇਸ ਮਸਲੇ ਸਬੰਧੀ ਉਹਨਾ ਨੂੰ ਕੋਈ ਬਹੁਤੀ ਜਾਣਕਾਰੀ ਨਹੀ ਹੈ ।