Ferozepur News

ਡੀ.ਏ.ਪੀ.ਖਾਦ ਦੀ ਖੇਪ ਮਾਮਲੇ ‘ਚ ਸ਼ਾਮਿਲ ਸਾਰੇ ਅਧਿਕਾਰੀਆਂ ਮਾਰਕਫੈੱਡ ਦੇ ਅਫਸਰਾਂ ਖ਼ਿਲਾਫ਼ ਕਾਰਵਾਈ ਹੋਵੇ- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ

ਮੁੱਖ ਖੇਤੀਬਾੜੀ ਅਫ਼ਸਰ ਨੂੰ ਸਸਪੈਡ ਕਰਨਾ ਮਸਲੇ ਦਾ ਹੱਲ ਨਹੀ

ਡੀ.ਏ.ਪੀ.ਖਾਦ ਦੀ ਖੇਪ ਮਾਮਲੇ ‘ਚ ਸ਼ਾਮਿਲ ਸਾਰੇ ਅਧਿਕਾਰੀਆਂ ਮਾਰਕਫੈੱਡ ਦੇ ਅਫਸਰਾਂ ਖ਼ਿਲਾਫ਼ ਕਾਰਵਾਈ ਹੋਵੇ- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ
ਮੁੱਖ ਖੇਤੀਬਾੜੀ ਅਫ਼ਸਰ ਨੂੰ ਸਸਪੈਡ ਕਰਨਾ ਮਸਲੇ ਦਾ ਹੱਲ ਨਹੀ

ਫ਼ਿਰੋਜ਼ਪੁਰ, 7/11/24 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਬਾਠ ਤੇ ਸਕੱਤਰ ਗੁਰਮੇਲ ਸਿੰਘ ਵਲੋਂ ਅੱਜ ਫਿਰੋਜ਼ਪੁਰ ਤੋਂ ਡੀ ਏ ਪੀ ਖਾਦ ਦੇ ਡਿਸਟ੍ਰੀਬਿਊਟ ਸਚ ਦੇਵਾ ਟਰੇਡ ਦੇ ਸਟੋਰ ਤੋਂ ਨਜਾਇਜ਼ ਤੋਰ ‘ਤੇ ਸਟਾਕ ਕੀਤੀ ਡੀ.ਏ.ਪੀ. ਖਾਦ ਬਰਾਮਦ ਹੋਣ ‘ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ।

ਇਸ ਸੰਬੰਧੀ ਗੱਲਬਾਤ ਕਰਦਿਆ ਕਿਸਾਨ ਆਗੂਆ ਨੇ ਕਿਹਾ ਕਿ ਇੱਕ ਪਾਸੇ ਕਿਸਾਨ ਡੀ.ਏ.ਪੀ. ਖਾਦ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਫਿਰ ਵੀ ਕਿਸਾਨਾਂ ਨੂੰ ਕਿਸੇ ਮੁੱਲ ਖਾਦ ਨਹੀਂ ਮਿਲ ਰਹੀ। ਜਦਕਿ ਦੂਜੇ ਪਾਸੇ ਖੇਤੀਬਾੜੀ ਵਿਭਾਗ ਤੇ ਮਾਰਕਫੈੱਡ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਕ ਨਾਮਵਰ ਖਾਦ ਵਿਕਰਤਾ ਖਾਦ ਦੀ ਕਾਲਾਬਾਜ਼ਾਰੀ ਕਰਨ ਲਈ ਹਜ਼ਾਰਾਂ ਬੇਰੀਆਂ ਦੇ ਦਰਜਨ ਤੋਂ ਵਧੇਰੇ) ਡੀ.ਏ.ਪੀ. ਖਾਦ ਨਜਾਇਜ਼ ਢੰਗ ਨਾਲ ਸਟਾਕ ਕਰਕੇ ਬੈਠਾ ਹੋਇਆ ਹੈ। ਆਗੂਆਂ ਨੇ ਕਿਹਾ ਕਿ ਬੇਹੱਦ ਅਫ਼ਸੋਸ ਦੀ ਗੱਲ ਹੈ ਕਿ ਸਰਕਾਰੀ ਵਿਭਾਗ ਕਿਸਾਨਾਂ ਦੀ ਆਪ ਲੁੱਟ ਕਰਵਾ ਰਹੇ ਹਨ।

ਕਿਸਾਨ ਆਗੂਆਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਜੋ ਵੀ ਖੇਤੀਬਾੜੀ ਜਾ ਮਾਰਕਫੈੱਡ ਦੇ ਅਧਿਕਾਰੀਆਂ ਵਿਕਾਸ ਦੀ ਮਿਲੀਭੁਗਤ ਹੈ, ਉਨ੍ਹਾਂ ‘ਤੇ ਪਰਚਾ ਦਰਜ ਕਰਵਾ ਨੌਕਰੀ ਤੋਂ ਹਟਾਇਆ ਜਾਵੇ ਅਤੇ ਡਿਸਟ੍ਰੀਬਿਊਟਸਚ ਦੇਵਾ ਦਾ ਲਾਇਸੈਂਸ ਕੈਸਲ ਕਰਕੇ ਕਾਨੂੰਨੀ ਕਾਰਵਾਈ ਕਰਕੇ ਜੇਲ੍ਹ ਭੇਜਿਆ ਜਾਵੇ ਤਾ ਜੋ ਅਗੇ ਤੋ ਕੋਈਵਹੋਰ ਡਿਸਟ੍ਰੀਬਿਊਟ ਬਲੈਕ ਮਾਰਕੀਟਗ ਨਾ ਕਰੇ।। ਇਸ ਸਾਰੀ ਜਾਣਕਾਰੀ ਸਾਂਝੀ ਕਰਦਿਆਂ ਹਰਨੇਕ ਸਿੰਘ ਪ੍ਰੈਸ ਸਕੱਤਰ ਨੇ ਦੱਸਿਆ ਕਿ ਭਾਵੇਂ ਕਿ ਮੁੱਖ ਖੇਤੀਬਾੜੀ ਅਫ਼ਸਰ ਜਗੀਰ ਸਿੰਘ ਸਸਪੈਂਡ ਕਰ ਦਿੱਤਾ ਗਿਆ ਹੈ ਜੋ ਕਿ ਕਾਫੀ ਨਹੀਂ ਇੰਨਾਂ ਸਾਰੇ ਅਧਿਕਾਰੀਆਂ ਨੂੰ ਜਾਂਚ ਕਰ ਤੁਰੰਤ ਬਰਖ਼ਾਸਤ ਕੀਤਾ ਜਾਵੇ ਤੇ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

Related Articles

Leave a Reply

Your email address will not be published. Required fields are marked *

Back to top button