ਡਿਪਟੀ ਕਮਿਸ਼ਨਰ ਵੱਲੋਂ ਭਵਿੱਖ ਵਿਚ ਆਉਣ ਵਾਲੇ ਕੋਵਿਡ ਟੀਕਾਕਰਨ (ਵੈਕਸੀਨ) ਨੂੰ ਲੋਕਾਂ ਤੱਕ ਪਹੰਚਾਉਣ ਲਈ ਕੀਤੇ ਜਾਣ ਵਾਲੇ ਪ੍ਰਬੰਧਾ ਸਬੰਧੀ ਵਿਸ਼ੇਸ਼ ਮੀਟਿੰਗ
ਡਿਪਟੀ ਕਮਿਸ਼ਨਰ ਵੱਲੋਂ ਭਵਿੱਖ ਵਿਚ ਆਉਣ ਵਾਲੇ ਕੋਵਿਡ ਟੀਕਾਕਰਨ (ਵੈਕਸੀਨ) ਨੂੰ ਲੋਕਾਂ ਤੱਕ ਪਹੰਚਾਉਣ ਲਈ ਕੀਤੇ ਜਾਣ ਵਾਲੇ ਪ੍ਰਬੰਧਾ ਸਬੰਧੀ ਵਿਸ਼ੇਸ਼ ਮੀਟਿੰਗ
ਫਿਰੋਜ਼ਪੁਰ 2 ਦਸੰਬਰ 2020 ( ) ਭਵਿੱਖ ਵਿਚ ਆਉਣ ਵਾਲੇ ਕੋਵਿਡ ਟੀਕਾਕਰਨ (ਵੈਕਸੀਨ) ਨੂੰ ਕਿਸ ਤਰ੍ਹਾਂ ਲੋਕਾਂ ਤੱਕ ਪਹੁੰਚਾਇਆ ਜਾਵੇ ਅਤੇ ਉਸ ਲਈ ਕਿਹੜੇ ਕਿਹੜ ਪ੍ਰਬੰਧ ਕੀਤੇ ਜਾਣ ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰ: ਗੁਰਪਾਲ ਸਿੰਘ ਚਾਹਲ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਹੋਈ। ਇਸ ਦੌਰਾਨ ਵਿਸ਼ਵ ਸਿਹਤ ਸੰਸਥਾ ਦੇ ਯੂਨਿਟ ਤੋਂ ਸਰਵੀਲੀਐਂਸ ਮੈਡੀਕਲ ਅਫਸਰ ਡਾ. ਮੇਗਾ ਪ੍ਰਕਾਸ਼, ਯੂਐਨਡੀਪੀ ਤੋਂ ਕੁਆਰਡੀਨੇਟਰ ਜਾਵੇਦ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਸਮੇਤ ਸਿਹਤ ਵਿਭਾਗ ਦੇ ਵੱਖ ਵੱਖ ਅਧਿਕਾਰੀਆ ਨੇ ਹਿੱਸਾ ਲਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਭਵਿੱਖ ਵਿਚ ਜੋ ਵੀ ਕੋਵਿਡ ਟੀਕਾਕਰਨ (ਵੈਕਸੀਨ) ਆਏਗੀ ਉਸ ਵੈਕਸੀਨ ਨੂੰ ਹਰ ਇੱਕ ਵਿਅਕਤੀ ਤੱਕ ਪਹੁੰਚਾਉਣ, ਵੈਕਸੀਨ ਦੀ ਸਟੋਰੇਜ ਅਤੇ ਕੋਲਡ ਚੈਣ ਆਦਿ ਸਬੰਧੀ ਸਰਕਾਰ ਵੱਲੋਂ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਵੈਕਸੀਨ ਵੱਖ ਵੱਖ ਪੜਾਵਾਂ ਤਹਿਤ ਲੋਕਾਂ ਨੂੰ ਦਿੱਤੀ ਜਾਵੇਗੀ ਜਿਸ ਲਈ ਸਿਹਤ ਵਿਭਾਗ ਵੱਲੋਂ ਸਰਵੇ ਕੀਤੇ ਜਾ ਰਹੇ ਹਨ।
ਇਸ ਮੌਕ ਗੱਲ ਕਰਦਿਆਂ ਵਿਸ਼ਵ ਸਿਹਤ ਸੰਸਥਾ ਦੇ ਯੂਨਿਟ ਤੋਂ ਸਰਵੀਲੀਐਂਸ ਮੈਡੀਕਲ ਅਫਸਰ ਡਾ. ਮੇਗਾ ਪ੍ਰਕਾਸ਼ ਨੇ ਦੱਸਿਆ ਕਿ ਸਰਕਾਰ ਵੱਲੋਂ 4 ਵੱਖ ਵੱਖ ਪੜਾਵਾਂ ਤਹਿਤ ਇਹ ਕੋਵਿਡ ਵੈਕਸੀਨ ਲੋਕਾਂ ਤੱਕ ਪਹੁੰਚਾਉਣ ਦੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ ਵੱਖ ਪੱਧਰ ਤੇ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਇਸ ਵੈਕਸੀਨ ਦੀ ਸਟੋਰੇਜ ਲਈ ਪੰਜਾਬ ਵਿਚ ਤਿੰਨ ਰੀਜਨਲ ਸੈਂਟਰ ਅੰਮ੍ਰਿਤਸਰ, ਹੋਸ਼ਿਆਰਪੁਰ ਅਤੇ ਫਿਰੋਜ਼ਪੁਰ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਆਲੇ-ਦੁਆਲੇ ਦੇ ਜ਼ਿਲ੍ਹਿਆਂ ਨੂੰ ਰੀਜਨਲ ਸੈਂਟਰਾਂ ਤੋਂ ਹੀ ਵੈਕਸੀਨ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੋਵਿਡ19 ਦੀ ਵੈਕਸੀਨ ਸਬੰਧੀ ਟਰਾਇਲ ਜਾਰੀ ਹਨ ਅਤੇ ਜਦੋਂ ਵੀ ਵੈਕਸੀਨ ਆਵੇਗੀ ਤਾਂ ਹਰ ਇੱਕ ਵਿਅਕਤੀ ਤੱਕ ਇਹ ਵੈਕਸੀਨ ਪਹੁੰਚਾਈ ਜਾਵੇਗੀ। ਇਸ ਮੌਕੇ ਜ਼ਿਲ੍ਹਾ ਪਰਿਵਾਰ ਤੇ ਸਿਹਤ ਭਲਾਈ ਅਫਸਰ ਡਾ. ਗੁਰਿੰਦਰਪਾਲ ਸਿੰਘ, ਪ੍ਰੋਗਰਾਮ ਮੈਨੇਜਰ ਹਰੀਸ਼ ਕਟਾਰੀਆ, ਡਾ. ਰਾਜਿੰਦਰ ਮਨਚੰਦਾ ਆਦਿ ਹਾਜ਼ਰ ਸਨ।