News

ਡਿਪਟੀ ਕਮਿਸ਼ਨਰ ਨੇ ਸਪੈਸ਼ਲ ਚਾਈਲਡ ਧਾਨੁਸ਼ ਨਾਮ ਦੇ ਬੱਚੇ ਦੀ ਫ਼ੀਸ ਮੁਆਫ਼ ਕਰਵਾ ਕੇ  ਕੀਤੀ ਨਵੀਂ ਪਹਿਲਕਦਮੀ

ਡਿਪਟੀ ਕਮਿਸ਼ਨਰ ਦੇ ਯਤਨਾਂ ਸਦਕਾ ਡੀ.ਸੀ. ਮਾਡਲ ਸਕੂਲ ਦੇ ਵਿਦਿਆਰਥੀ ਧਾਨੁਸ਼ ਨੂੰ ਪੜ੍ਹਾਈ ਅੱਗੇ ਜਾਰੀ ਰੱਖਣ ਦਾ ਮਿਲਿਆ ਸੁਨਹਿਰੀ ਮੌਕਾ

ਡਿਪਟੀ ਕਮਿਸ਼ਨਰ ਨੇ ਸਪੈਸ਼ਲ ਚਾਈਲਡ ਧਾਨੁਸ਼ ਨਾਮ ਦੇ ਬੱਚੇ ਦੀ ਫ਼ੀਸ ਮੁਆਫ਼ ਕਰਵਾ ਕੇ  ਕੀਤੀ ਨਵੀਂ ਪਹਿਲਕਦਮੀ
ਕਿਹਾ, ਉਨ੍ਹਾਂ ਦੀ ਕੋਸ਼ਿਸ਼ ਇਹੋ ਜਿਹੇ ਬੱਚਿਆ ਦਾ ਸਹਾਰਾ ਬਣਾ ਕੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਾ ਹੈ
ਡਿਪਟੀ ਕਮਿਸ਼ਨਰ ਦੇ ਯਤਨਾਂ ਸਦਕਾ ਡੀ.ਸੀ. ਮਾਡਲ ਸਕੂਲ ਦੇ ਵਿਦਿਆਰਥੀ ਧਾਨੁਸ਼ ਨੂੰ ਪੜ੍ਹਾਈ ਅੱਗੇ ਜਾਰੀ ਰੱਖਣ ਦਾ ਮਿਲਿਆ ਸੁਨਹਿਰੀ ਮੌਕਾ

ਫਿਰੋਜ਼ਪੁਰ 31 ਦਸੰਬਰ 2019 ( ) ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਆਈ.ਏ.ਐੱਸ. ਨੇ  ਡੀ.ਸੀ. ਮਾਡਲ ਸਕੂਲ ਫਿਰੋਜ਼ਪੁਰ ਛਾਉਣੀ ਵਿੱਚ ਪੜ੍ਹਦੇ ਧਾਨੁਸ਼ ਸਪੈਸ਼ਲ ਚਾਈਲਡ (ਦਿਵਿਆਂਗ) ਬੱਚੇ ਦੀ ਫ਼ੀਸ ਮੁਆਫ਼ ਕਰਵਾ ਕੇ ਇੱਕ ਨਵੀਂ ਪਹਿਲਕਦਮੀ ਕੀਤੀ ਹੈ।
ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਅੱਗੇ ਦੱਸਿਆ ਕਿ ਇਹ ਬੱਚਾ ਡੀ.ਸੀ. ਮਾਡਲ ਸਕੂਲ ਫਿਰੋਜ਼ਪੁਰ ਛਾਉਣੀ ਵਿੱਚ ਤੀਸਰੀ ਜਮਾਤ ਦਾ ਵਿਦਿਆਰਥੀ ਹੈ ਤੇ ਇਸ ਦੀ ਉਮਰ 8 ਸਾਲ ਹੈ। ਇਸ ਬੱਚੇ ਦੀਆਂ ਦੋਵੇਂ ਬਾਹਵਾਂ ਨਹੀਂ ਹਨ ਪਰ ਫਿਰ ਵੀ ਇਹ ਆਪਣੀ ਪੜ੍ਹਾਈ ਪ੍ਰਤੀ ਪੂਰੀ ਦਿਲਚਸਪੀ ਰੱਖਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਬੱਚੇ ਦੇ ਪਿਤਾ ਸੁਖਦੇਵ ਕੁਮਾਰ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਤੇ ਰਿਖੀ ਕਾਲੋਨੀ ਫਿਰੋਜ਼ਪੁਰ ਵਿੱਚ ਰਹਿੰਦੇ ਹਨ। ਬੱਚਾ ਗਰੀਬ ਪਰਿਵਾਰ ਨਾਲ ਸਬੰਧਿਤ ਹੋਣ ਕਾਰਨ ਆਪਣੀ ਸਕੂਲ ਦੀ ਫ਼ੀਸ ਭਰਨ ਵਿੱਚ ਅਸਮਰਥ ਸੀ, ਜਿਸ ਨੂੰ ਮੱਦੇਨਜ਼ਰ ਰੱਖਦਿਆਂ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੀ.ਸੀ. ਮਾਡਲ ਸਕੂਲ ਦੇ ਪ੍ਰਬੰਧਕ ਸ੍ਰੀ. ਅਨੀਰੁੱਧ ਗੁਪਤਾ ਨੂੰ ਉਨ੍ਹਾਂ ਖ਼ੁਦ ਇਸ ਬੱਚੇ ਦੀ ਫ਼ੀਸ ਮੁਆਫ਼ ਕਰਨ ਲਈ ਕਿਹਾ ਗਿਆ, ਉਨ੍ਹਾਂ ਵੱਲੋਂ ਜਲਦੀ ਹੀ ਇਸ ਬੱਚੇ ਦੀ ਫ਼ੀਸ ਮੁਆਫ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਲੀ ਕੋਸ਼ਿਸ਼ ਇਹ ਹੈ ਕਿ ਇਸ ਬੱਚੇ ਦੀਆਂ ਦੋਵੇਂ ਆਰਟੀਫਿਸੀਅਲ (ਨਕਲੀ) ਬਾਹਵਾਂ ਵੀ ਲਗਾਈਆਂ ਜਾਣ।  ਉਨ੍ਹਾਂ ਕਿਹਾ ਕਿ ਉਹ ਖ਼ੁਦ ਚਾਹੁੰਦੇ ਹਨ ਕਿ ਉਹ ਇਹੋ ਜਿਹੇ ਬੱਚਿਆ ਦਾ ਸਹਾਰਾ ਬਣਾ ਕੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਤਾਂ ਜੋ ਇਹ ਬੱਚੇ ਵੀ ਪੜ੍ਹਾਈ ਲਈ ਅੱਗੇ ਵਧਣ ਤੇ ਹੋਰਨਾਂ ਲਈ ਵੀ ਪ੍ਰੇਰਨਾ ਦਾ  ਸਰੋਤ ਬਣਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਬੱਚਿਆਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਤੋਂ ਬਾਅਦ ਵਿਦਿਆਰਥੀ ਧਾਨੁਸ਼ ਦੇ ਪਿਤਾ ਸੁਖਦੇਵ ਕੁਮਾਰ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਉਨ੍ਹਾਂ ਦੇ ਬੇਟੇ ਧਾਨੁਸ਼ ਨੂੰ ਆਪਣੀ ਪੜ੍ਹਾਈ ਅੱਗੇ ਜਾਰੀ ਰੱਖਣ ਤੇ ਅੱਗੇ ਵਧਣ ਦਾ ਸੁਨਹਿਰੀ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਡਿਪਟੀ ਕਮਿਸ਼ਨਰ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ ਜੋ ਕਿ ਜ਼ਿਲ੍ਹੇ ਦੇ ਬੱਚਿਆਂ/ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।

Related Articles

Back to top button
Close