Ferozepur News

ਡਿਪਟੀ ਕਮਿਸ਼ਨਰ ਨੇ ਤਰਸੇਮ ਅਰਮਾਨ ਦਾ ਗੀਤ

ਮੁੱਖ ਚੋਣ ਕਮਿਸ਼ਨ ਭਾਰਤ ਸਰਕਾਰ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵੋਟਰ ਜਾਗਰੂਕਤਾ ਲਈ ਸ਼ੁਰੂ ਸਵੀਪ ਮੁਹਿੰਮ ਤਹਿਤ ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ- ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ (ਆਈ. ਏ. ਐਸ) ਦੀ ਅਗਵਾਈ ਵਿੱਚ ਗੀਤ ਰਾਹੀਂ ਵੋਟ ਦੀ ਮਹੱਤਤਾ ਤੋ ਜਾਣੂ ਕਰਵਾਉਣ ਦੀ ਨਿਵੇਕਲੀ ਪਹਿਲ ਕੀਤੀ ਗਈ। ਜਿਸ ਤਹਿਤ ਗਾਇਕ ਤਰਸੇਮ ਅਰਮਾਨ ਦੀ ਸੁਰੀਲੀ ਆਵਾਜ਼ ਵਿੱਚ ਰਿਕਾਰਡ ਕਰਵਾਇਆ ਗੀਤ "ਵੋਟ " ਨੂੰ ਅੱਜ ਡਿਪਟੀ ਕਮਿਸ਼ਨਰ ਸ: ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਲੋਕ ਅਰਪਣ ਕੀਤਾ ਗਿਆ।  ਉਨ੍ਹਾਂ ਗੀਤ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਵੋਟਰਾਂ ਨੂੰ ਜਾਗਰੂਕ ਕਰਨਾ ਅਤੇ ਵੋਟ ਪੋਲ ਪ੍ਰਤੀਸ਼ਤ ਵਿੱਚ ਵਾਧਾ ਕਰਨਾ ਜ਼ਰੂਰੀ ਹੈ, ਜਿਸ ਲਈ ਜ਼ਿਲ੍ਹਾ ਫਿਰੋਜਪੁਰ ਵਿੱਚ ਸਵੀਪ ਮੁੰਹਿਮ ਦੀ ਸਮੁੱਚੀ ਟੀਮ ਬਿਹਤਰੀਨ ਕੰਮ ਕਰ ਰਹੀ ਹੈ। ਉਨ੍ਹਾਂ ਨੇ ਨਵੇਂ ਬਣੇ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਦਿਆਂ ਸਮਾਜ ਦੇ ਹਰ ਵਰਗ ਨੂੰ ਜਾਤ ਪਾਤ, ਧਰਮ, ਵਰਗ ਅਤੇ ਖੇਤਰ ਤੋਂ ਉੱਪਰ ਉੱਠ ਕੇ ਵੋਟ ਪਾਉਣ ਦੀ ਗੱਲ ਕਹੀ।

ਸਵੀਪ ਕੋਆਰਡੀਨੇਟਰ ਡਾ. ਸਤਿੰਦਰ ਸਿੰਘ ਨੇ ਗਾਇਕ ਤਰਸੇਮ ਅਰਮਾਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਹੁਤ ਥੋੜ੍ਹੇ ਸਮੇਂ ਵਿੱਚ ਆਡੀਓ ਤੇ ਵੀਡੀਓ ਤਿਆਰ ਕਰਕੇ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਸਵੀਪ ਮੁਹਿੰਮ ਦੀ ਸਫਲਤਾ ਵੱਲ ਇੱਕ ਕਦਮ ਹੋਰ ਵਧਾਇਆ ਹੈ। 

ਇਸ ਮੌਕੇ ਤਰਸੇਮ ਅਰਮਾਨ ਨੇ ਦੱਸਿਆ ਕਿ ਇਸ ਗੀਤ ਨੂੰ ਕਲਮਬੱਧ ਕੀਤਾ ਹੈ ਗੀਤਕਾਰ ਪ੍ਰੀਤ ਭਾਗੀ ਕੇ ਅਤੇ ਸੰਗੀਤ ਤਿਆਰ ਕੀਤਾ ਹੈ ਟਰੈਡੀਮੋਡ ਨੇ ਅਤੇ ਇਸ ਦੀ ਵੀਡੀਓ ਐਡੀੰਿਟੰਗ ਸ਼ਾਸਤਰੀ ਫੋਟੋਗ੍ਰਾਫੀ ਵੱਲੋਂ ਕੀਤੀ ਗਈ ਹੈ। 

ਇਸ ਮੌਕੇ ਵਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ, ਰਣਜੀਤ ਸਿੰਘ ਸਹਾਇਕ ਕਮਿਸ਼ਨਰ, ਅਮਰੀਕ ਸਿੰਘ ਲੋਕ ਸੰਪਰਕ ਅਫ਼ਸਰ, ਚਾਂਦ ਪ੍ਰਕਾਸ਼ ਤਹਿਸੀਲਦਾਰ ਚੋਣਾਂ, ਜਗਸੀਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ, ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਗਗਨਦੀਪ ਕੌਰ ਚੋਣ ਕਾਨੂੰਗੋ, ਰਵੀਇੰਦਰ ਸਿੰਘ, ਅਮਿਤ ਨਾਰੰਗ, ਪ੍ਰਦੀਪ ਦਿਉੜਾ ਤੋਂ ਇਲਾਵਾ ਚੋਣ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸਮੂਹ ਸਰੋਤਿਆਂ ਨੇ ਵੋਟ ਗੀਤ ਦੀ ਖ਼ੂਬ ਪ੍ਰਸ਼ੰਸਾ ਕੀਤੀ।

Related Articles

Back to top button