Ferozepur News

ਡਿਪਟੀ ਕਮਿਸ਼ਨਰ ਨੇ ਗਰਮ ਰੁੱਤ ਦੇ ਸਬਜ਼ੀ ਬੀਜਾਂ ਦੀ ਮਿੰਨੀ  ਕਿੱਟ ਦੀ ਵੰਡ ਸ਼ੁਰੂ ਕਰਵਾਈ

ਡਿਪਟੀ ਕਮਿਸ਼ਨਰ ਨੇ ਗਰਮ ਰੁੱਤ ਦੇ ਸਬਜ਼ੀ ਬੀਜਾਂ ਦੀ ਮਿੰਨੀ  ਕਿੱਟ ਦੀ ਵੰਡ ਸ਼ੁਰੂ ਕਰਵਾਈ

ਡਿਪਟੀ ਕਮਿਸ਼ਨਰ ਨੇ ਗਰਮ ਰੁੱਤ ਦੇ ਸਬਜ਼ੀ ਬੀਜਾਂ ਦੀ ਮਿੰਨੀ  ਕਿੱਟ ਦੀ ਵੰਡ ਸ਼ੁਰੂ ਕਰਵਾਈ

ਫਿਰੋਜ਼ਪੁਰ, 27 ਫਰਵਰੀ 2023.

ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਅੱਜ ਇਥੇ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਜ਼ਿਲ੍ਹੇ ਵਿੱਚ ਘਰੇਲੂ ਪੱਧਰ ਤੇ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਗਰਮੀਆਂ ਦੀ ਰੁੱਤ ਦੀਆਂ ਸਬਜ਼ੀਆਂ ਦੇ ਬੀਜਾਂ ਦੀ ਕਿੱਟ ਦੀ ਵੰਡ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਬਜੀਆਂ ਵਿਟਾਮਿਨ, ਮਿਨਰਲ, ਫਾਈਟੋੋਕੈਮੀਕਲ ਅਤੇ ਫਾਈਬਰ ਦਾ ਵਧੀਆ ਸੋਮਾ ਹੋਣ ਕਾਰਨ ਮਨੁੱਖੀ ਸ਼ਰੀਰ ਦੀ ਬਿਮਾਰੀਆਂ ਪ੍ਰਤੀ ਲੜਨ ਦੀ ਸ਼ਕਤੀ ਵਧਾਉਂਦੀਆਂ ਹਨ। ਇਸ ਲਈ ਸਾਨੂੰ ਘਰੇਲੂ ਬਗੀਚੀ ਤਹਿਤ ਆਪਣੇ ਘਰਾਂ ਵਿਚ ਰਸਾਇਣਿਕ ਜ਼ਹਿਰਾਂ ਤੋੋਂ ਰਹਿਤ ਸਬਜੀਆਂ ਦੀ ਕਾਸ਼ਤ ਕਰਨੀ ਚਾਹੀਦੀ ਹੈ।
ਡਿਪਟੀ ਡਾਇਰੈਕਟਰ ਬਾਗਬਾਨੀ ਡਾ: ਬਲਕਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਾਗਬਾਨੀ ਵਿਭਾਗ ਪੰਜਾਬ ਵੱਲੋੋਂ ਜਹਿਰ ਰਹਿਤ ਘਰੇਲੂ ਪੱਧਰ ਤੇ ਸਬਜੀਆਂ ਦੀ ਪੇੈਦਾਵਾਰ ਲਈ ਮਿੰਨੀ ਕਿੱਟਾਂ ਵੰਡੀਆਂ ਜਾਦੀਆਂ ਹਨ।ਉਨ੍ਹਾਂ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ ਹੈਦਰਾਬਾਦ ਦੇ ਸੰਤੁਲਿਤ ਖੁਰਾਕ ਮਾਪਦੰਡਾਂ ਅਨੁਸਾਰ ਹਰ ਵਿਅਕਤੀ ਨੂੰ ਪ੍ਰਤੀ ਦਿਨ 300 ਗ੍ਰਾਮ ਤਾਜਾ ਸਬਜੀ ਜਿਸ ਵਿਚ 120 ਗ੍ਰਾਮ ਹਰੇ ਪੱਤੇ ਵਾਲੀਆਂ, 90 ਗ੍ਰਾਮ ਜ਼ੜ੍ਹਾਂ ਵਾਲੀਆਂ ਅਤੇ 90 ਗ੍ਰਾਮ ਹੋੋਰ ਸਬਜੀਆਂ ਦੀ ਲੋੋੜ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਗਰਮੀ ਰੁੱਤ ਦੀ ਸਬਜ਼ੀ ਬੀਜ ਕਿੱਟ ਵਿਚ ਬਿਜਾਈ ਲਈ ਕਰੇਲਾ, ਤਰ, ਖੀਰਾ, ਭਿੰਡੀ, ਟਿੰਡਾ, ਚੱਪਣ ਕੱਦੂ, ਘੀਆ ਕੱਦੂ, ਕਾਉੂਪੀਜ, ਹਲਵਾ ਕੱਦੂ਼ ਅਤੇ ਘੀਆ ਤੋਰੀ ਦੇ ਬੀਜ ਹਨ, ਜਿੰਨਾਂ ਦੀ ਲਗਭਗ 4 ਮਰਲੇ ਵਿਚ ਬਿਜਾਈ ਕਰਕੇ ਇਕ ਆਮ ਪਰਿਵਾਰ ਦੀ ਸਬਜੀਆਂ ਦੀ ਲੋੋੜ ਪੂਰੀ ਹੋੋ ਜਾਂਦੀ ਹੈ। ਇਸ ਸਬਜੀ ਬੀਜ ਮਿੰਨੀ ਕਿੱਟ ਦਾ ਸਰਕਾਰੀ ਰੇਟ 80 ਰੁਪਏ ਪ੍ਰਤੀ ਕਿੱਟ ਰੱਖਿਆ ਗਿਆ ਹੈ ਅਤੇ ਇਹ ਕਿੱਟਾਂ ਬਾਗਬਾਨੀ ਵਿਭਾਗ ਦੇ ਦਫਤਰ ਤੋੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਇਸ ਮੌੌਕੇ ਬਾਗਬਾਨੀ ਵਿਕਾਸ ਅਫਸਰ ਸ੍ਰੀ ਸਿਮਰਨ ਸਿੰਘ ਅਤੇ ਮਨਜੀਤ ਸਿਘ ਪੀ.ਏ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button