ਡਾ : ਫਾਰੂਕ ਅਬਦੁੱਲਾ ਨੇ ਫਿਰੋਜ਼ਪੁਰ ਵਿਖੇ ਅਨਿਲ ਬਾਗੀ ਸੁਪਰਸਪੈਸ਼ਲਿਟੀ ਹਸਪਤਾਲ ਦਾ ਦੌਰਾ ਕੀਤਾ
ਡਾ : ਫਾਰੂਕ ਅਬਦੁੱਲਾ ਨੇ ਫਿਰੋਜ਼ਪੁਰ ਵਿਖੇ ਅਨਿਲ ਬਾਗੀ ਸੁਪਰਸਪੈਸ਼ਲਿਟੀ ਹਸਪਤਾਲ ਦਾ ਦੌਰਾ ਕੀਤਾ
ਫਿਰੋਜ਼ਪੁਰ, 20.3.2021: ਡਾ : ਫਾਰੂਕ ਅਬਦੁੱਲਾ, ਫਾਰਮਰ ਯੂਨੀਅਨ ਕੈਬਨੇਟ ਮਨਿਸਟਰ ਅਤੇ ਫਾਰਮਰ ਚੀਫ ਮਨਿਸਟਰ ਜੈ ਐੱਡ ਕੇ ਨੇ ਫਿਰੋਜ਼ਪੁਰ ਵਿਖੇ ਅਨਿਲ ਬਾਗੀ ਸੁਪਰਸਪੈਸ਼ਲਿਟੀ ਹਸਪਤਾਲ ਦਾ ਦੌਰਾ ਕੀਤਾ । ਉਹਨਾ ਦੇ ਨਾਲ ਰਾਣਾ ਗੁਰਮੀਤ ਸਿੰਘ ਸੋਢੀ (ਸਪੋਰਟਸ ਮਨਿਸਟਰ) ਅਤੇ ਅਮਿਤ ਸਿੰਘ ਸੋਢੀ ਇਨਫਰਮੇਸ਼ਨ ਕਮਿਸ਼ਨਰ, ਪੰਜਾਬ ਅਤੇ ਅਨਿਰੁਧ ਗੁਪਤਾ, (ਸੀ.ਈ.ਓ. ਡੀ.ਸੀ ਮਾਡਲ ਸਕੂਲ) ਵੀ ਨਾਲ ਸਨ।
ਡਾ ਫਾਰੂਕ ਅਬਦੂਲਾ ਨੇ ਕੈਥ ਲੈਬ ਦਾ ਉਦਘਾਟਨ ਕੀਤਾ ਫਿਰੋਜ਼ਪੁਰ ਵਿੱਚ ਇਹ ਪਹਿਲੀ ਕੈਥ ਲੈਬ ਹੈ। ਇਹ ਹਿੰਦੂਸਤਾਨ ਦੀ ਪਹਿਲੀ ਸਟੇਟ ਆਫ ਦੀ ਆਰਟ ਮਸ਼ੀਨ ਹੈ। ਡਾਕਟਰ ਜੇ ਐਸ ਸੋਢੀ ਅਤੇ ਡਾਕਟਰ ਜੀ ਐਸ ਗਰੇਵਾਲ ਨੇ ਉਹਨਾ ਨੂੰ ਕੈਥ ਲੈਬ ਅਤੇ ਸੀ.ਸੀ.ਯੂ ਦਾ ਰਾਊਂਡ ਕਰਵਾਇਆ। ਜਿਸ ਵਿੱਚ ਐਨਜੀਓਗ੍ਰਾਫੀ , ਐਨਜੀਓਪਲਾਸਟੀ , ਪੇਸ ਮੇਕਰ ਅਤੇ ਦਿਲ ਦੀਆਂ ਜਮਾਂਦਰੂ ਬਿਆਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ।
ਉਹਨਾ ਨੇ ਔਰਥੋ ਅਤੇ ਜੋੜ ਬਦਲਣ ਦਾ ਵਿਭਾਗ ਵੀ ਦੇਖਿਆ ਅਤੇ ਉਸ ਮਰੀਜ ਨੂੰ ਵੀ ਮਿਲੇ ਜਿਸ ਦੇ ਦੋਨੋ ਗੋਡੇ ਬਦਲ ਕੇ ਉਸ ਨੂੰ 48 ਘੰਟੇ ਵਿੱਚ ਪੋੜੀਆ ਚੜ੍ਹਾ ਦਿੱਤਾ ਗਿਆ। ਉਹਨਾ ਦੇ ਔਰਥੇ ਵਿਭਾਗ ਦੇ ਮੁਖੀ ਡਾਕਟਰ ਜਤਿੰਦਰ ਭੱਲਾ ਨੂੰ ਫਿਰੋਜਪੁਰ ਵਰਗੇ ਬਾਰਡਰ ਏਰੀਏ ਵਿੱਚ ਨਵੀ ਤਕਨੀਕ ਨਾਲ ਬਣੇ ਮੋਡਲਰ ਓਪਰੇਸ਼ਨ ਥਿਏਟਰ ਵਿੱਚ ਜੋੜ ਬਦਲਣ ਤੇ ਵਧਾਈ ਦਿੱਤੀ।
ਉਹਨਾ ਨੇ ਦਿਮਾਗ ਅਤੇ ਰੀੜ ਦੀ ਹੱਡੀ ਦੇ ਮਾਹਿਰ ਡਾ : ਆਰਿਫ ਨਾਲ ਮੁਲਾਕਾਤ ਕਰਕੇ ਦੇਖਿਆ ਕੀ ਉਹ ਦਿਮਾਗ ਅਤੇ ਰੀੜ ਦੀ ਹੱਡੀ ਦਾ ਉਪਰੇਸ਼ਨ ਓਪਰੇਟਿੰਗ ਮਾਈਕਰੋਸਕੋਪ ਨਾਲ ਕਰਦੇ ਹਨ। ਉਹਨਾ ਨੇ ਦਿਮਾਗ ਦੇ ਰੋਗਾਂ ਦੇ ਮੁਖੀ ਡਾਕਟਰ ਵਿਸ਼ਾਲੀ ਬਾਗੀ ਨਾਲ ਸਟਰੋਕ ਯੂਨਿਟ ਵੇਖਿਆ ਜਿੱਥੇ ਅੰਧਰੰਗ ਦੇ ਮਰੀਜਾ ਦਾ ਇਲਾਜ ਕੀਤਾ ਜਾਂਦਾ ਹੈ। ਇਹ ਸਟਰੋਕ ਯੂਨਿਟ 5500 sf ਵਿੱਚ ਬਣਿਆ ਹੈ ਜਿਸ ਦੇ ਵਿੱਚ 10 ਬੈਡ ਦਾ ccu ਬਇਆ ਹੈ ਇਸ ਵਿੱਚ ਸਾਰੀਆ ਸਹੂਲਤਾਂ ਉਪਲੱਬਧ ਹਨ।
ਡਾ : ਫਾਰੂਕ ਅਬਦੁੱਲਾ ਨੇ ਦੱਸਿਆ ਕਿ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਦਾ ਦਿਲ ਦੇ ਰੋਗਾ ਦਾ ਵਿਭਾਗ ਫਿਰੋਜ਼ਪੁਰ ਵਰਗੇ ਬਾਡਰ ਏਰੀਏ ਵਿੱਚ ਬਣਾਉਣਾ ਫਖਰ ਦੀ ਗੱਲ ਹੈ। ਉਹ ਬਹੁਤ ਖੁਸ਼ ਹੋਏ ਉਹਨਾ ਕਿਹਾ ਇਹ ਫਿਰੋਜ਼ਪੁਰ ਵਰਗੇ ਏਰੀਏ ਦਾ ਪਹਿਲਾ ਹਸਪਤਾਲ ਹੈ ਜੋ ਸ਼ਹਿਰ ਅਤੇ ਨਾਲ ਲੱਗਦੇ ਕਈ ਪਿੰਡਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ ।
ਡਾ ਫਾਰੁਕ ਅਬਦੂਲਾ ਨੇ ਸਾਰੇ ਹਸਪਤਾਲ ਵਿੱਚ ਰਾਊਂਡ ਲਿਆ ਜਿਵੇਂ ਕਿ ਸਿਟੀ ਸਕੈਨ, ਐਮ.ਆਰ.ਆਈ , ਡਾਇਲਸਿਸ , ਆਈ.ਵੀ.ਐਫ ਯੂਨਿਟ , ਮੋਡਲਰ ਓਪਰੇਸ਼ਨ ਥਿਏਟਰ , ਨਿਊਰੋਸਰਜਰੀ ਡਿਪਾਰਟਮੈਟ , ਨਿਊਰੋਲੋਜੀ, ਸਟਰੋਕ , ਵਰਗੇ ਡਿਪਾਰਟਮੈਂਟ ਦੇਖੇ ਤੇ ਕਿਹਾ ਬੜੇ ਫਖਰ ਵਾਲੀ ਗੱਲ ਹੈ ਕਿ ਡਾ : ਕਮਲ ਬਾਗੀ ਨੇ ਫਿਰੋਜਪੁਰ ਵਰਗੇ ਸ਼ਹਿਰ ਵਿੱਚ ਸਾਰੀਆਂ ਸਹੂਲਤਾਂ ਉਪਲੱਬਧ ਕੀਤੀਆਂ ਹੋਈਆਂ ਹਨ।
ਉਹਨਾ ਕਿਹਾ ਕਿ ਡਾ : ਕਮਲ ਬਾਗੀ ਨੂੰ ਮੈਂ ਜਾਣਦਾ ਹਾ। 1985 ਵਿੱਚ ਅਟੈਕ ਦੋਰਾਣ ਡਾ : ਕਮਲ ਬਾਗੀ ਦਾ ਭਰਾ ਡਾ : ਅਨਿਲ ਬਾਗੀ ਸ਼ਹੀਦ ਹੋ ਗਏ ਸਨ । ਡਾ : ਕਮਲ ਬਾਗੀ 36 ਸਾਲ ਤੋਂ ਫਿਰਚਪੁਰ ਦੇ ਲੋਕਾ ਨੂੰ ਸਿਹਤ ਸਹੂਲਤਾਂ ਦੇਣ ਲਈ ਡਟੇ ਰਹੇ। ਉਹਨਾ ਕਿਹਾ ਕਿ ਇਹ ਫਿਰੋਜਪੁਰ ਵਾਸੀਆ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ।
ਉਹਨਾ ਇਹ ਵੀ ਦੱਸਿਆ ਡਾ : ਕਮਲ ਬਾਗੀ ਦੇ ਸਪੁੱਤਰ ਡਾ : ਸੋਰਭ ਬਾਗੀ, ਦਿਲ ਦੇ ਰੋਗਾਂ ਦੇ ਮਾਹਿਰ , ਉਹਨਾ ਦੀ ਪਤਨੀ ਡਾ : ਵਿਸ਼ਾਲੀ ਬਾਗੀ, ਦਿਮਾਗ ਦੇ ਰੋਗਾਂ ਦੇ ਮਾਹਿਰ ਜਿਨ੍ਹਾਂ ਨੇ 11 ਸਾਲ ਅਮਰੀਕਾ ਵਿੱਚ ਡਾਕਟਰੀ ਕੀਤੀ ਤੇ ਹੁਣ ਉਹ ਫਿਰੋਜ਼ਪੁਰ ਵਿਖੇ ਆ ਕੇ ਲੋਕਾਂ ਨੂੰ ਅਮਰੀਕਾ ਵਰਗੀਆਂ ਸਿਹਤ ਸਹੂਲਤਾ ਦੇ ਰਹੇ ਹਨ।
ਡਾ : ਫਾਰੂਕ ਅਬਦੂਲਾ ਨੇ ਕਿਹਾ ਕਿ ਮੈਂ ਪਹਿਲੀ ਵਾਰ ਦੇਖ ਰਿਹਾ ਹਾਂ ਕਿ ਲੋਕ ਅਮਰੀਕਾ ਤੋਂ ਆ ਕੇ ਵੱਡੇ ਸ਼ਹਿਰਾ ਵਿੱਚ ਰਹਿਣਾ ਪਸੰਦ ਕਰਦੇ ਹਨ ਇਹ ਪਹਿਲੀ ਵਾਰ ਦੇਖ ਰਹੇ ਹਾਂ ਕਿ ਡਾ : ਸੋਰਭ ਬਾਗੀ ਅਤੇ ਡਾ : ਵਿਸ਼ਾਲੀ ਬਾਗੀ ਐਸੇ ਦੰਪਤੀ ਹਨ ਜੋ ਫਿਰੋਜਪੁਰ ਬਾਡਰ ਏਰੀਏ ਵਿੱਚ ਆ ਕੇ ਲੋਕਾ ਦੀ ਸੇਵਾ ਕਰ ਰਹੇ ਹਨ।
ਡਾ : ਕਮਲ ਬਾਗੀ ( ਚੈਅਰਮੈਨ) ਡਾ : ਸੋਰਭ ਬਾਗੀ (CEO) ਡਾ : ਵਿਸ਼ਾਲੀ ਬਾਗੀ ( Neurologist ) ਸਮੂਹ ਡਾ : ਸਹਿਬਾਨ ਅਤੇ ਸਮੂਹ ਸਟਾਫ ਵੱਲੋ ਡਾ : ਫਾਰੂਕ ਅਬਦੁਲਾ ਨੂੰ ਗੁਲਦਸਤੇ ਭੇਟ ਕੀਤੇ ਤੇ ਉਹਨਾ ਨੂੰ ਜੀ ਆਇਆ ਆਖਿਆ ਗਿਆ।