ਡਾਕਟਰ ਅਮਨਦੀਪ ਕੌਰ ਨੂੰ ਬਣਾਇਆ ‘ ਨਸ਼ਾ ਮੁਕਤੀ ਮੋਰਚਾ ‘ ਦਾ ਕੋਆਰਡੀਨੇਟਰ
ਡਾਕਟਰ ਅਮਨਦੀਪ ਕੌਰ ਨੂੰ ਬਣਾਇਆ ‘ ਨਸ਼ਾ ਮੁਕਤੀ ਮੋਰਚਾ ‘ ਦਾ ਕੋਆਰਡੀਨੇਟਰ
ਫਿਰੋਜ਼ਪੁਰ, 29 ਅਪ੍ਰੈਲ, 2025: ਨਸ਼ਿਆਂ ਵਿਰੁੱਧ ਚੱਲ ਰਹੀ ਪੰਜਾਬ ਸਰਕਾਰ ਦੀ ਮੁਹਿੰਮ ਨੂੰ ਹੋਰ ਅੱਗੇ ਮਜਬੂਤੀ ਨਾਲ ਚਲਾਉਣ ਲਈ ਆਮ ਆਦਮੀ ਪਾਰਟੀ ਵੱਲੋਂ ‘ ਨਸ਼ਾ ਮੁਕਤੀ ਮੋਰਚਾ ‘ ਦੇ ਕੁਆਰਡੀਨੇਟਰ ਨਿਯੁਕਤ ਕੀਤੇ ਗਏ ਹਨ । ਇਸ ਸਬੰਧੀ ਪਾਰਟੀ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਰਾਹੀਂ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਡਾਕਟਰ ਅਮਨਦੀਪ ਕੌਰ ਨੂੰ ‘ ਨਸ਼ਾ ਮੁਕਤੀ ਮੋਰਚਾ ” ਮੁਹਿੰਮ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਪ੍ਰਧਾਨ ਅਮਨ ਅਰੋੜਾ ਵੱਲੋਂ ਜਾਰੀ ਲਿਸਟ ਅਨੁਸਾਰ ਵਿਧਾਨ ਸਭਾ ਹਲਕਾ ਫਿਰੋਜਪੁਰ ਤੋਂ ਇਹ ਨਿਯੁਕਤੀ ਕੀਤੀ ਗਈ ਹੈ।
ਡਾਕਟਰ ਅਮਨਦੀਪ ਕੌਰ ਜਿੱਥੇ ਬੀਤੇ ਲੰਮੇ ਸਮੇਂ ਤੋਂ ਸਮਾਜ ਸੇਵਾ ਵਿੱਚ ਜੁਟੇ ਹੋਏ ਹਨ, ਉੱਥੇ ਉਹ ਸਮੇਂ ਸਮੇਂ ‘ਤੇ ਨਸ਼ਿਆਂ ਅਤੇ ਕਈ ਤਰ੍ਹਾਂ ਦੀਆਂ ਸਮਾਜਿਕ ਕੁਰੀਤੀਆਂ ਖਿਲਾਫ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ। ਡਾਕਟਰ ਅਮਨਦੀਪ ਕੌਰ ਦੀ ਕੋਆਰਡੀਨੇਟਰ ਵਜੋਂ ਨਿਯੁਕਤੀ ‘ਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ।
ਇਸ ਮੌਕੇ ਮਾਰਕੀਟ ਕਮੇਟੀ ਫਿਰੋਜ਼ਪੁਰ ਸ਼ਹਿਰ ਦੇ ਚੇਅਰਮੈਨ ਜੁਗਰਾਜ ਕਟੋਰਾ, ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦੇ ਸਿੱਖਿਆ ਕੋਆਰਡੀਨੇਟਰ ਰਾਜ ਬਹਾਦਰ ਸਿੰਘ ਗਿੱਲ ,ਨੇਕ ਪ੍ਰਤਾਪ ਸਿੰਘ ,ਹਿਮਾਂਸ਼ੂ ਠਕਰ ,ਗੁਰਭੇਜ ਸਿੰਘ , ਜਗਦੀਪ ਕੰਬੋਜ ਮਿੰਟੂ , ਸ਼ਾਬਾਜ ਸਿੰਘ ਥਿੰਦ , ਅਮਰਿੰਦਰ ਸਿੰਘ ਬਰਾੜ, ਗੁਰਜੀਤ ਸਿੰਘ ਚੀਮਾ , ਹਰਮੀਤ ਖਾਈ ਅਤੇ ਹੋਰ ਲੋਕਾਂ ਵੱਲੋਂ ਵੀ ਡਾਕਟਰ ਅਮਨਦੀਪ ਕੌਰ ਦੀ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।