Ferozepur News

ਟਰੈਕਟਰ ਟਰਾਲੀ ਅਤੇ ਥ੍ਰੀ-ਵੀ•ਲਰ ਵਿਚਾਲੇ ਵਾਪਰੇ ਹਾਦਸੇ &#39ਚ ਇੱਕ ਦੀ ਮੌਤ

ਟਰੈਕਟਰ ਟਰਾਲੀ ਅਤੇ ਥ੍ਰੀ-ਵੀ•ਲਰ ਵਿਚਾਲੇ ਵਾਪਰੇ ਹਾਦਸੇ &#39ਚ ਇੱਕ ਦੀ ਮੌਤ
ਟਰੈਕਟਰ-ਟਰਾਲੀ ਚਾਲਕ ਖਿਲਾਫ ਮਾਮਲਾ ਦਰਜ਼
ਸਥਾਨਕ ਅਨਾਜ ਮੰਡੀ ਦੇ ਮੁੱਖ ਗੇਟ ਦੇ ਸਾਹਮਣੇ ਟਰੈਕਟਰ ਟਰਾਲੀ ਅਤੇ ਥ੍ਰੀ-ਵੀ•ਲਰ ਵਿਚਾਲੇ ਵਾਪਰੇ ਸੜਕੀ ਹਾਦਸੇ &#39ਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹਾਸਿਲ ਹੋਇਆ ਹੈ। ਘਟਨਾਂ ਨੂੰ ਅੰਜਾਮ ਦੇਣ ਤੋਂ ਬਾਦ ਟਰੈਕਟਰ-ਟਰਾਲੀ ਚਾਲਕ ਮੌਕੇ ਤੋਂ ਭੱਜਣ &#39ਚ ਕਾਮਯਾਬ ਹੋ ਗਿਆ।
ਇਸ ਘਟਨਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਪਵਨ ਕੁਮਾਰ ਨੇ ਸੁਖਦੇਵ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਭਾਵੜਾ ਦੇ ਬਿਆਨਾਂ ਦੇ ਅਧਾਰ &#39ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਬੀਤੀ ਰਾਤ ਆਪਣੇ ਭਰਾ ਬੋਹੜ ਸਿੰਘ ਨਾਲ ਕੁਝ ਸਵਾਰੀਆਂ ਨੂੰ ਛੱਡ ਕੇ ਵਾਪਸ ਆ ਰਿਹਾ ਸੀ ਕਿ ਸਥਾਨਕ ਅਨਾਜ ਮੰਡੀ ਦੇ ਮੁੱਖ ਗੇਟ ਦੇ ਸਾਹਣੇ ਤੂੜੀ ਦੀ ਫੱਕ (ਕੁੱਟਲ) ਨਾਲ ਭਰੀ ਟਰੈਕਟਰ-ਟਰਾਲੀ ਨਾਲ ਉਸਦੇ ਥ੍ਰੀ-ਵ•ੀਲਰ ਨਾਲ ਟਕਰਾ ਗਈ, ਜਿਸ ਦੌਰਾਨ ਉਸਦਾ ਦੇ ਭਰਾ ਦੀ ਮੌਕੇ &#39ਤੇ ਹੀ ਮੌਤ ਹੋ ਗਈ।
ਉੱਧਰ ਥਾਣਾ ਮੁਖੀ ਇੰਸਪੈਕਟਰ ਜਸਵੰਤ ਸਿੰਘ ਭੱਟੀ ਨੇ ਕਿਹਾ ਹੈ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ &#39ਤੇ ਮਾਮਲਾ ਦਰਜ਼ ਕਰਕੇ ਲਾਸ਼ ਨੂੰ ਪੋਸਟ-ਮਾਰਟਮ ਵਾਸਤੇ ਫਿਰੋਜ਼ਪੁਰ ਵਿਖੇ ਭੇਜ ਦਿੱਤਾ ਗਿਆ ਅਤੇ ਟਰੈਕਟਰ-ਟਰਾਲੀ ਚਾਲਕ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Back to top button
Close