Ferozepur News
ਜੱਚਾ-ਬੱਚਾ ਦੀ ਸਿਹਤ ਸੰਭਾਲ ਸਬੰਧੀ ਵਰਕਸ਼ਾਪ ਦਾ ਆਯੋਜਨ

ਸਿਵਲ ਸਰਜਨ ਡਾ.ਵਾਈ.ਕੇ ਗੁਪਤਾ ਨੇ ਦੱਸਿਆ ਕਿ ਗਰਭਵਤੀ ਔਰਤਾਂ ਦੀ ਜਲਦੀ ਤੋ ਜਲਦੀ ਰਜਿਸ਼ਟਰੇਸ਼ਨ ਕਰਵਾਉਣੀ ਬਹੁਤ ਜਰੂਰੀ ਹੈ. ਗਰਭਵਤੀ ਮਾਂ ਦੇ ਚਾਰ ਐਨਟੀਨੇਟਲ ਚੈਕਅੱਪ ਗਰਭ ਦੇ ਦੋਰਾਨ ਜਰੂਰੀ ਹਨ ਤਾਂ ਜੋ ਸਾਰੇ ਟੈਸਟ ਕਰਵਾ ਕੇ ਉਹਨਾਂ ਨੂੰ ਹਾਈ ਰਿਸਕ ਪਰ੍ੈਗਨੈਂਸੀ ਤੋ ਬਚਾਇਆ ਜਾ ਸਕੇ. ਉਨਹ੍ਾਂ ਇਹ ਵੀ ਦੱਸਿਆ ਕਿ ਖੂਨ ਦੀ ਕਮੀ ਨੂੰ ਪੂਰੀ ਕਰਨ ਲਈ ਆਇਰਨ ਅਤੇ ਫੋਲਿਕ ਏਸਿਡ ਦੀਆਂ ਗੋਲੀਆਂ ਖਵਾਉਣੀਆਂ ਜਰੂਰੀ ਹੁੰਦੀਆਂ ਹਨ . ਗਰਭ ਦੇ ਦੋਰਾਨ ਲੱਗਣ ਵਾਲੇ ਟੈਟਨਸ ਦੇ ਟੀਕੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਜਣੇਪਾ ਸਰਕਾਰੀ ਹਸਪਤਾਲ ਵਿੱਚ ਕਰਵਾਉਣ ਲਈ ਜਾਗਰੂਕ ਕੀਤਾ ਤਾਂ ਜੱਚਾ-ਬੱਚਾ ਮੌਤ ਦਰ ਨੂੰ ਘਟਾਇਆ ਜਾ ਸਕੇ .
ਇਸ ਮੌਕੇ ਮਾਸ ਮੀਡੀਆ ਅਫਸਰ ਨੇ ਦੱਸਿਆ ਕਿ ਜਣਨੀ ਸੁਰਖਿਆ ਯੋਜਨਾ ਅਧੀਨ ਗਰਭਵਤੀ ਮਾਵਾਂ ਨੂੰ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ. ਇਸ ਵਰਕਸ਼ਾਪ ਵਿੱਚ ਡਾ ਪਰ੍ਦੀਪ ਅਗਰਵਾਲ, ਸੀਨੀਅਰ ਮੈਡੀਕਲ ਅਫਸਰ, ਡਾ ਰੇਣੂ ਸਿੰਗਲਾ, ਡਿਪਟੀ ਮੈਡੀਕਲ ਕਮਿਸ਼ਨਰ, ਡਾ ਅਜੇ ਕੁਮਾਰ ਝਾਂਜੀ ਸੀਨੀਅਰ ਮੈਡੀਕਲ ਅਫਸਰ ਫਿਰੋਜ਼ਸ਼ਾਹ, ਡਾ ਨੀਰਜਾ ਤਲਵਾੜ, ਡਾ ਤਰੁਣਪਾਲ ਸੋਢੀ ਅਤੇ ਡਿਪਟੀ ਮਾਸ ਮੀਡੀਆ ਅਫਸਰ ਵੱਲੋ ਵੱਖ-ਵੱਖ ਸਿਹਤ ਵਿਭਾਗ ਅਧੀਨ ਚੱਲ ਰਹੇ ਵੱਖ-ਵੱਖ ਪਰ੍ੋਗਰਾਮਾਂ ਸਬੰਧੀ ਜਾਣਕਾਰੀ ਦਿੱਤੀ . ਇਸ ਮੌਕੇ ਤੇ ਸਰ੍ੀ ਪਰ੍ਦੀਪ ਕੁਮਾਰ ਦਿਉੜਾ, ਜਿਲਹ੍ਾ ਸਿਖਿਆ ਅਫਸਰ (ਸੈਕੰਡਰੀ), ਸਰ੍ੀ ਵਿਕਸ ਕਾਲੜਾ, ਅਤੇ ਫਿਰੋਜ਼ਪੁਰ ਦੇ ਸਮੂਹ ਬਲਾਕਾਂ ਤੋ ਐਲ.ਐਚ.ਵੀ, ਆਸ਼ਾ ਵਰਕਰ ਅਤੇ ਏ.ਐਨ.ਐਮ ਨੇ ਵੀ ਹਿੱਸਾ ਲਿਆ.