ਜੰਗਲਾਤ ਵਰਕਰਜ਼ ਯੂਨੀਅਨ ਵਲੋਂ ਵਣਪਾਲ ਦੇ ਦਫਤਰ ਸਾਹਮਣੇ ਧਰਨਾ 23 ਨੂੰ
ਫਿਰੋਜਪੁਰ 7 ਜੂਨ (ਏ.ਸੀ.ਚਾਵਲਾ) ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜ਼ਿਲ•ਾ ਫਿਰੋਜ਼ਪੁਰ ਵਲੋਂ ਵਣਪਾਲ ਸਰਕਲ ਫਿਰੋਜ਼ਪੁਰ ਦੇ ਦਫਤਰ ਸਾਹਮਣੇ 23 ਜੂਨ ਨੂੰ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਸ ਧਰਨੇ ਦੀ ਤਿਆਰੀ ਲਈ ਅੱਜ ਇਕ ਮੀਟਿੰਗ ਜ਼ਿਲ•ਾ ਪ੍ਰਧਾਨ ਸੋਨਾ ਸਿੰਘ ਦੀ ਪ੍ਰਧਾਨਗੀ ਹੇਠ ਸਾਰਾਗੜ•ੀ ਨਰਸਰੀ ਫਿਰੋਜ਼ਪੁਰ ਵਿਖੇ ਕੀਤੀ ਗਈ। ਮੀਟਿੰਗ ਵਿਚ ਫਿਰੋਜ਼ਪੁਰ ਦੀਆਂ ਵੱਖ ਵੱਖ ਰੇਂਜਾਂ ਦੇ ਪ੍ਰਧਾਨ ਸਕੱਤਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰਾਂ ਨੇ ਭਾਗ ਲਿਆ। ਮੀਟਿੰਗ ਵਿਚ ਵੱਖ ਵੱਖ ਆਗੂਆਂ ਨੇ ਦੱਸਿਆ ਕਿ ਵਣਪਾਲ ਫਿਰੋਜਪੁਰ ਪ੍ਰਧਾਨ ਮੁੱਖ ਵਣ ਵਲੋਂ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਿਹਾ, ਜਥੇਬੰਦੀ ਵਲੋਂ ਵਾਰ ਵਾਰ ਲਿਖਤੀ ਰੂਪ ਵਿਚ ਸਮੇਂ ਦੀ ਮੰਗ ਕੀਤੀ ਗਈ, ਪਰ ਵਣ ਪਾਲ ਯੂਨੀਅਨ ਨੂੰ ਮਿਲਣ ਸਮਾਂ ਨਹੀਂ ਦੇ ਰਿਹਾ, ਜਿਸ ਨਾਲ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਵਰਕਰਾਂ ਨੂੰ 8 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਨਾ ਹੀ ਵੱਖ ਵੱਖ ਮੰਡਲ ਦਫਤਰਾਂ ਅਧੀਨ ਕੰਮ ਕਰਦੇ ਵਰਕਰਾਂ ਦੀਆਂ ਸੀਨੀਆਰਤਾ ਸੂਚੀਆਂ ਬਣਾਈਆਂ ਗਈਆਂ ਹਨ। ਉਨ•ਾਂ ਆਖਿਆ ਕਿ ਜੇਕਰ ਵਰਕਰਾਂ ਦੀਆਂ ਮੰਗਾਂ ਦਾ ਨਿਪਟਾਰਾ ਜਲਦ ਨਾ ਕੀਤਾ ਤਾਂ 23 ਜੂਨ 2015 ਨੂੰ ਵਣਪਾਲ ਸਰਕਲ ਫਿਰੋਜ਼ਪੁਰ ਦੇ ਦਫਤਰ ਸਾਹਮਣੇ ਧਰਨਾ ਦਿੱਤਾ ਜਾਵੇਗਾ। ਮੀਟਿੰਗ ਵਿਚ ਪ. ਸ. ਸ. ਫ. ਫਿਰੋਜ਼ਪੁਰ ਦੇ ਆਗੂ ਕਿਸ਼ਨ ਚੰਦ ਜਾਗੋਵਾਲੀਆ ਤੋਂ ਇਲਾਵਾ ਸ਼ੇਰ ਸਿੰਘ, ਜੋਗਿੰਦਰ ਸਿੰਘ, ਮੱਲ ਸਿੰਘ, ਕਾਲਾ ਸਿੰਘ, ਬਲਵਿੰਦਰ ਸਿੰਘ, ਭਜਨ ਸਿੰਘ, ਮੰਗਲ ਸਿੰਘ, ਇੰਦਰ ਸਿੰਘ, ਅਜੀਤ ਸਿੰਘ, ਕੇਸਰ ਸਿੰਘ, ਕੁਲਵੰਤ ਸਿੰਘ, ਮੇਹਰ ਸਿੰਘ ਆਦਿ ਹਾਜ਼ਰ ਸਨ।