ਜੈਨੇਸਿਸ ਇੰਸਟੀਟਿਊਟ ਆਫ ਡੈਂਟਲ ਸਾਇੰਸਜ਼ ਐਂਡ ਰਿਸਰਚ ਕਾਲਜ ਵੱਲੋਂ ਬੱਚਿਆਂ ਦੇ ਲਈ ਵਿਸ਼ੇਸ਼ ਫਰੀ ਦੰਦਾਂ ਦਾ ਚੈੱਕਅੱਪ ਕੈਂਪ 15 ਫਰਵਰੀ ਨੂੰ
ਪੰਜ ਦਿਨਾਂ ਤੱਕ ਹੋਵੇਗਾ ਕੈਂਪ, ਫਿਰੋਜ਼ਪੁਰ ਦੇ ਬੱਚਿਆਂ ਦੇ ਦੰਦਾਂ ਦੀ ਦੰਦ ਚਿਕਿਤਸਾ ਵੱਲੋਂ ਕੀਤੀ ਜਾਵੇਗੀ ਫਰੀ ਜਾਂਚ
ਜੈਨੇਸਿਸ ਇੰਸਟੀਟਿਊਟ ਆਫ ਡੈਂਟਲ ਸਾਇੰਸਜ਼ ਐਂਡ ਰਿਸਰਚ ਕਾਲਜ ਵੱਲੋਂ ਬੱਚਿਆਂ ਦੇ ਲਈ ਵਿਸ਼ੇਸ਼ ਫਰੀ ਦੰਦਾਂ ਦਾ ਚੈੱਕਅੱਪ ਕੈਂਪ 15 ਫਰਵਰੀ ਨੂੰ
-ਪੰਜ ਦਿਨਾਂ ਤੱਕ ਹੋਵੇਗਾ ਕੈਂਪ, ਫਿਰੋਜ਼ਪੁਰ ਦੇ ਬੱਚਿਆਂ ਦੇ ਦੰਦਾਂਿ ਦੀ ਦੰਦ ਚਿਕਿਤਸਾ ਵੱਲੋਂ ਕੀਤੀ ਜਾਵੇਗੀ ਫਰੀ ਜਾਂਚ
-ਸਵਸਥ ਰਹਿਣ ਦੇ ਲਈ ਦੰਦਾਂ ਦਾ ਸਵੱਛ ਅਤੇ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ: ਚੇਅਰਮੈਨ ਸੀਏ ਵਰਿੰਦਰ ਮੋਹਨ ਸਿੰਗਲਾ
ਫ਼ਿਰੋਜ਼ਪੁਰ 11 ਫਰਵਰੀ, 2021: ਸਥਾਨਕ ਜੈਨੇਸਿਸ ਇੰਸਟੀਟਿਊਟ ਆਫ ਡੈਂਟਲ ਸਾਇੰਸਜ਼ ਐਂਡ ਰਿਸਰਚ ਕਾਲਜ ਹਮੇਸ਼ਾ ਕਾਲਜ ਵੱਲੋਂ ਬੱਚਿਆਂ ਦੇ ਦੰਦਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ 15 ਫਰਵਰੀ ਤੋਂ ਲਗਾਇਆ ਜਾ ਰਿਹਾ ਹੈ। ਇਹ ਪੰਜ ਦਿਨਾਂ ਕੈਂਪ ਹੋਵੇਗਾ ਜੋਕਿ 15 ਫਰਵਰੀ ਤੋਂ ਸ਼ੁਰੂ ਹੋ ਕੇ 20 ਫਰਵਰੀ ਤੱਕ ਚੱਲੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੈਨੇਸਿਸ ਇੰਸਟੀਟਿਊਟ ਆਫ ਡੈਂਟਲ ਸਾਇੰਸਜ਼ ਐਂਡ ਰਿਸਰਚ ਕਾਲਜ ਦੇ ਮੈਨੇਜਮੈਂਟ ਚੇਅਰਮੈਨ ਸੀਏ ਵਰਿੰਦਰ ਮੋਹਨ ਸਿੰਘਲਾ ਨੇ ਦੱਸਿਆ ਕਿ ਇਸ ਪੰਜ ਦਿਨਾਂ ਕੈਂਪ ਵਿਚ ਦੰਦਾਂ ਦੇ ਰੋਗ ਮਾਹਿਰਾਂ ਵੱਲੋਂ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਮਾਪਿਆਂ ਨੂੰ ਬੱਚਿਆਂ ਦੇ ਦੰਦਾਂ ਦੇ ਰੱਖ ਰਖਾਵ ਸਬੰਧੀ ਜਾਣਕਾਰੀ ਦਿੰਦੇ ਹਏ ਜਾਗਰੂਕ ਕੀਤਾ ਜਾਵੇਗਾ। ਸੀਏ ਵਰਿੰਦਰ ਮੋਹਨ ਸਿੰਘਲਾ ਨੇ ਦੱਸਿਆ ਕਿ ਮਨੁੱਖ ਨੂੰ ਸਵਸਥ ਰੱਖਣ ਵਿਚ ਦੰਦਾਂ ਦਾ ਸਵਸਥ, ਸਵੱਛ ਅਤੇ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਦੇ ਦੰਦ ਚੰਗੇ ਨਹੀਂ ਹਨ ਤਾਂ ਉਹ ਕਦੇ ਵੀ ਪੂਰਣਤ ਸਵਸਥ ਨਹੀਂ ਰਹਿ ਸਕਦਾ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਚੀਜ ਦਾ ਸੇਵਨ ਆਪਣੇ ਦੰਦਾਂ ਨਾਲ ਚਬਾਉਂਦੇ ਹੋਏ ਕਰਦੇ ਹਾਂ ਪਰ ਜੇਕਰ ਦੰਦ ਹੀ ਮਜ਼ਬੂਤ ਅਤੇ ਸਵੱਛ ਨਹੀਂ ਹੋਣਗੇ ਤਾਂ ਕੋਈ ਵੀ ਖਾਦ ਪਦਾਰਥ ਅਸਾਨੀ ਨਾਲ ਚਬਾਇਆ ਨਹੀਂ ਸਕਾਂਗੇ। ਇਸ ਦੇ ਇਲਾਵਾ ਚੰਗੇ ਅਤੇ ਸਵੱਸਥ ਦੰਦ ਸਾਡੀ ਸੁੰਦਰਤਾ ਨੂੰ ਵਧਾਉਂਦੇ ਹਨ। ਚੇਅਰਮੈਨ ਵਰਿੰਦਰ ਮੋਹਨ ਸਿੰਘਲਾ ਨੇ ਦੱਸਿਆ ਕਿ ਕੈਂਪ ਵਿਚ ਬੱਚਿਆਂ ਦੇ ਦੰਦਾਂ ਦੀ ਜਾਂਚ ਦੇ ਨਾਲ ਨਾਲ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਦੰਦਾਂ ਦੀ ਸਾਂਭ ਸੰਭਾਲ ਦੇ ਲਈ ਵਿਸ਼ੇਸ਼ ਜਾਣਕਾਰੀ ਅਤੇ ਟਿਪਸ ਦਿੱਤੇ ਜਾਣਗੇ। ਚੇਅਰਮੈਨ ਵਰਿੰਦਰ ਮੋਹਨ ਸਿੰਘਲਾ ਨੇ ਇਲਾਕਾ ਨਿਵਾਸੀਆਂ ਨੂੰ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ।