ਜਿਲ੍ਹਾ ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿੱਚ ਵਰਕਰ ਦਿੱਲੀ ਲਈ ਹੋਏ ਰਵਾਨਾ…ਬਲ਼ਕਾਰ ਸਿੰਘ ਪਿਆਰੇ ਆਨਾ
ਜਿਲ੍ਹਾ ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿੱਚ ਵਰਕਰ ਦਿੱਲੀ ਲਈ ਹੋਏ ਰਵਾਨਾ…ਬਲ਼ਕਾਰ ਸਿੰਘ ਪਿਆਰੇ ਆਨਾ
ਜਿਲ੍ਹਾ ਫਿਰੋਜ਼ਪੁਰ (25 ਦਸੰਬਰ, 2020 ) : ਜਲ ਸਪਲਾਈ ਕੰਟਰੈਕਟ ਵਰਕਰ ਯੂਨੀਅਨ ਰਜਿ ਨੰ 31 ਜਿਲ੍ਹਾ ਫਿਰੋਜ਼ਪੁਰ ਰੁਪਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਵਿੱਚ ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਅੰਦੋਲਨ ਵਿੱਚ ਹਮਾਇਤ ਲਈ ਹੋਏ ਰਵਾਨਾ ।
ਮੌਕੇ ਤੇ ਬੋਲਦਿਆਂ ਜਿਲ੍ਹਾ ਪਰਧਾਨ ਬਲਕਾਰ ਸਿੰਘ ਪਿਆਰੇ ਆਨਾ ਨੇ ਕਿਹਾ ਕਿ ਸਟੇਟ ਕਮੇਟੀ ਦੇ ਸੱਦੇ ਤੇ ਪੂਰੇ ਪੰਜਾਬ ਵਿੱਚੋ ਜਲ ਸਪਲਾਈ ਕਾਮੇ ਕਿਸਾਨਾਂ ਦੇ ਸੰਘਰਸ਼ ਵਿੱਚ ਪੂਰੀ ਹਮਾਇਤ ਕਰਨਗੇ। ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਲੋੜ ਹੋਵੇਗੀ ਜਲ ਸਪਲਾਈ ਕਾਮੇ ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਤਿਆਰ ਹਨ ।
ਓਹਨਾਂ ਕਿਹਾ ਕਿ ਅਸੀਂ ਮੁਲਾਜ਼ਮ ਬਾਅਦ ਵਿੱਚ ਹਾਂ ਪਹਿਲਾਂ ਕਿਸਾਨ ਹਾਂ ਕਿਓੁੰਕਿ ਇਹ ਅੰਦੋਲਨ ਹੁਣ ਕੱਲ੍ਹੇ ਕਿਸਾਨਾਂ ਦਾ ਨਹੀ ਸਗੋਂ ਹਰ ਵਰਗਾ ਦਾ ਹੈ ।ਜੋ ਵੀ ਰੋਟੀ ਖਾ ਕੇ ਸੌੰਦਾ ਹੈ ਹਰ ਇੱਕ ਕਾਮੇ ਦਾ ਹਰ ਇੱਕ ਮਜਦੂਰ ਦਾ ਆੜ੍ਤੀਆਂ ਦੁਕਾਨਦਾਰਾਂ ਦਾ ਹੈ।
ਓਹਨਾਂ ਕਿਹਾ ਕਿ ਜਿੰਨਾ ਚਿਰ ਭਾਰਤ ਸਰਕਾਰ ਇਸ ਕਾਲੇ ਕਾਨੂੰਨ ਨੂੰ ਵਾਪਿਸ ਨਹੀਂ ਲੈਂਦੀ ਓਨਾ ਚਿਰ ਹਰ ਇੱਕ ਮਜਦੂਰ ਮੁਲਾਜਮ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਓਹਨਾਂ ਕਿਹਾ ਕਿ ਇਹ ਬਿੱਲ ਕੱਲ੍ਹੇ ਕਿਸਾਨ ਨੂੰ ਨਹੀ ਹਰ ਇੱਕ ਵਰਗ ਨੂੰ ਲਤਾੜ ਕੇ ਰੱਖ ਦੇਵੇਗਾ। ਜਦ ਕਿਸਾਨ ਕੋਲ ਜਮੀਨ ਨਹੀ ਰਹਿਗੀ ਤਾਂ ਕੋਈ ਕਿੱਥੋਂ ਰੋਟੀ ਖਾਵੇਗਾ। ਪ੍ਰੈੱਸ ਸਕੱਤਰ ਰਣਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਕਾਰਪੋਰੇਟ ਘਰਾਨਿਆ ਨੂੰ ਫਾਇਦਾ ਪਹੁੰਚਾਓੁਨ ਲਈ ਹੀ ਮੋਦੀ ਸਰਕਾਰ ਇਹ ਬਿੱਲ ਲੈ ਕੇ ਆਈ ਹੈ ।ਜੋ ਪੂਰੇ ਭਾਰਤ ਦੇ ਲੋਕਾਂ ਨੇ ਨਕਾਰ ਦਿੱਤਾ ਹੈ ।ਜੋ ਕਿਸੇ ਵੀ ਕੀਮਤ ਤੇ ਮਨਜੂਰ ਨਹੀਂ ਜਿੰਨਾ ਚਿਰ ਇਹ ਕਾਲੇ ਬਿੱਲ ਵਾਪਿਸ ਨਹੀਂ ਹੁੰਦੇ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ।
ਭਾਵੇਂ ਸਾਨੂੰ ਕਿਸੇ ਤਰ੍ਹਾਂ ਦੀ ਵੀ ਕੁਰਬਾਨੀ ਦੇਣੀ ਪਵੇ ਜਲ ਸਪਲਾਈ ਕਾਮੇ ਹਰ ਇੱਕ ਕੁਰਬਾਨੀ ਦੇਣ ਲਈ ਤਿਆਰ ਹਨ ।ਇਸੇ ਕਰਕੇ ਪੂਰੇ ਪੰਜਾਬ ਭਰ ਤੋਂ ਵਰਕਰ ਸਿਰਾਂ ਤੇ ਬਸੰਤੀ ਰੰਗ ਸਜਾ ਕੇ ਦਿੱਲੀ ਸੰਘਰਸ਼ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ।
ਇਸ ਮੌਕੇ ਰੁਪਿੰਦਰ ਸਿੰਘ ਮੀਤ ਪ੍ਰਧਾਨ ,ਸੁਰਜੀਤ ਸਿੰਘ .ਸੁਖਦੇਵ ਸਿੰਘ .ਸੰਤੋਖ ਸਿੰਘ .ਸੁੱਚਾ ਸਿੰਘ .ਬਲਜਿੰਦਰ ਸਿੰਘ ਸ਼ੇਰ ਖਾਂ .ਹਰਦੀਪ ਸਿੰਘ .ਅਸ਼ੋਕ ਕੁਮਾਰ ਆਦਿ ਵਰਕਰ ਵੱਡੀ ਗਿਣਤੀ ਵਿੱਚ ਰਵਾਨਾ ਹੋਏ …