ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲੀਗਰ ਸਰਵਿਸਜ ਦਿਵਸ ਮਨਾਇਆ
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲੀਗਰ ਸਰਵਿਸਜ ਦਿਵਸ ਮਨਾਇਆ
ਫਿਰੋਜ਼ਪੁਰ , ਨਵੰਬਰ 9, 2023: ਮਾਨਯੋਗ ਨੈਸ਼ਨਲ ਲੀਗਲ ਸਰਵਿਸਜ ਅਥਾਰਟੀ, ਨਵੀ ਦਿੱਲੀ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਮਿਤੀ 09.11.2023 ਸਾਰੇ ਭਾਰਤ ਵਿੱਚ ਲੀਗਰ ਸਰਵਿਸਜ ਦਿਵਸ ਮਨਾਇਆ ਗਿਆ ਅਤੇ ਇਸ ਦੇ ਤਹਿਤ ਹੀ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਦੇ ਦਿਸਾਂ ਨਿਰਦੇਸ਼ਾ ਤਹਿਤ ਅਤੇ ਸ਼੍ਰੀ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸ਼ੈਸਨ ਜੱਜ ਸਾਹਿਬ ਸਹਿਤ ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਜੀਆਂ ਦੀ ਹਿਦਾਂਇਤਾਂ ਅਨੁਸਾਰ, ਅੱਜ ਮਿਤੀ 09.11.2023 ਨੂੰ ਡੀ. ਸੀ. ਮਾਡਲ ਸਕੂਲ, ਫਿਰੋਜ਼ਪੁਰ ਛਾਉਣੀ ਵਿੱਚ ਸ਼੍ਰੀ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸ਼ੈਸਨ ਜੱਜ ਸਾਹਿਬ ਸਹਿਤ ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਅਤੇ ਸ਼੍ਰੀਮਤੀ ਏਕਤਾ ਉੱਪਲ, ਸੀ.ਜੇ.ਐਮ, ਸਹਿਤ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਜੀਆਂ ਵਲੋਂ ਲੀਗਲ ਸਰਵਿਜ ਦਿਵਸ ਮਨਾਇਆ ਗਿਆ ਅਤੇ ਕਾਨੂੰਨੀ ਜਾਗੂਰਤਾ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਉਕਤ ਜੱਜ ਸਾਹਿਬਾਨ ਵੱਲੋ, ਵਿਦਿਆਰਥੀਆਂ ਨੂੰ ਉਹਨਾਂ ਦੇ ਮੁਫਤ ਕਾਨੂੰਨੀ ਸਹਾਇਤਾ, ਟੋਲ ਫ੍ਰੀ ਨੰ 1968, ਨਾਸਲਾ ਦੀਆਂ ਸਕੀਮਾਂ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਮਿਲਣ ਵਾਲੀਆਂ ਹੋਰ ਮੁਫਤ ਸੇਵਾਵਾਂ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਲੀਗਲ ਅਤੇ ਮੌਲਿਕ ਅਧਿਕਾਰਾ ਅਤੇ ਮੌਲਿਕ ਫਰਜ਼ਾਂ ਬਾਰੇ ਜਾਨੂੰ ਕਰਵਾਰਿਆਂ ਗਿਆ ਅਤੇ ਬੱਚਿਆ ਨੂੰ ਨਸ਼ਿਆ ਵਿਰੁਧ ਪੰਜਾਬ ਮੁੰਹਿਮ ਦੇ ਤਹਿਤ ਨਸ਼ਿਆਂ ਦੇ ਹਾਨੀਕਾਰਕ ਪ੍ਰਭਾਵ ਅਤੇ ਨਸ਼ਿਆਂ ਤੋ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਸ਼੍ਰੀਮਤੀ ਏਕਤਾ ਉੱਪਲ, ਸੀ.ਜੇ.ਐਮ, ਸਹਿਤ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵਲੋਂ ਸਾਰੇ ਸਕੂਲ ਦੇ ਅਧਿਆਪਿਕ ਸਾਹਿਬਾਨ, ਸਟਾਫ ਅਤੇ ਵਿਦਿਆਰਥੀਆਂ ਨੂੰ ਮਿਤੀ 09.12.2023 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਜਾਣੂ ਕਰਵਾਇਆ ਗਿਆ
ਜਿਸ ਦੇ ਫਲਸਰੂਪ, ਡੀ. ਸੀ. ਐਮ ਗਰੁਪ ਆਫ ਸਕੂਲ ਦੇ ਚੇਅਰਮੈਨ ਵੱਲੋ ਅੱਜ ਲੀਗਲ ਸਰਵਿਸ਼ ਦਿਵਸ ਦੇ ਮੌਕੇ ਤੇ, ਬੱਚਿਆਂ ਨੂੰ ਸਕੂਲ ਵਿੱਚ ਲੀਗਲ ਸਰਵਿਸਜ ਏਕਟ 1987 ਦੇ ਤਹਿਤ ਉਹਨਾਂ ਦੇ ਕਾਨੂੰਨੀ ਅਧਿਕਾਰਾ ਬਾਰੇ ਜਾਣੂ ਕਰਵਾਉਣ ਲਈ ਪੜ੍ਹਾਈ ਕਰਵਾਉਣ ਲਈ ਜਿਲ੍ਹਾ ਕਾਨੂੰਨਸੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਨਾਲ ਇੱਕ ਐਮ. ਓ. ਯੂ ਵੀ ਤੇ ਹਸਤਾਖਰ ਕੀਤੇ ਗਏ।
ਲੀਗਲ ਸਰਵਿਸਜ ਦਿਫਸ ਦੇ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋ ਲੀਗਲ ਸਰਵਿਸ਼ਜ ਹਫਤਾ ਮਿਤੀ 02.11.2023 ਤੋਂ 09.11.2023 ਤੱਕ ਜਿਲ੍ਹਾ ਦੇ ਸਾਰੇ ਸਕੂਲਾਂ ਵਿੱਚ ਮਨਾਇਆ ਗਿਆ ਜਿਸ ਦੇ ਤਹਿਤ ਸਕੂਲਾਂ ਵਿੱਚ ਕਾਨੂੰਨੀ ਜਾਗਰੂਕਤਾ ਸੈਮੀਨਾਰ ਲਗਵਾਏ ਗਏ, ਪੇਟਿੰਗ ਅਤੇ ਪੋਸਟਰ ਮੇਕਿੰਗ ਪ੍ਰਤੀਯੋਗਤਾ ਕਰਵਾਇਆ ਗਈਆ।