ਜਲ ਸਪਲਾਈ ਤੇ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਦੀ ਹੋਈ ਚੋਣ
ਫ਼ਿਰੋਜ਼ਪੁਰ 10 ਮਾਰਚ (ਏ. ਸੀ. ਚਾਵਲਾ) ਜਲ ਸਪਲਾਈ ਤੇ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਜ਼ਿਲ•ਾ ਪ੍ਰਧਾਨ ਭਜਨ ਸਿੰਘ ਮਰਖਾਈ ਦੀ ਪ੍ਰਧਾਨਗੀ ਹੇਠ ਸਰਕਲ ਦਫਤਰ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਿੰਘ ਮੱਲੇਸ਼ਾਹ ਸੀਨੀਅਰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਮੇਹਰ ਸਿੰਘ ਅਤੇ ਭਜਨ ਸਿੰਘ ਮਰਖਾਈ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਪੀਣ ਵਾਲੇ ਪਾਣੀ ਮੁੱਢਲੀ ਸਹੂਲਤ ਦੇਣ ਤੋਂ ਜਾਣ ਬੁੱਝ ਕੇ ਭੱਜ ਰਹੀ ਹੈ। ਆਗੂਆਂ ਨੇ ਕਿਹਾ ਕਿ ਕਾਫੀ ਪਿੰਡਾਂ ਦੇ ਵਾਟਰ ਵਰਕਸਾਂ ਦੇ ਬਿਜਲੀ ਦੇ ਕੂਨੇਕਸ਼ਨ ਕੱਟ ਦਿੱਤੇ ਗਏ ਹਨ। ਪੰਚਾਇਤਾਂ ਬਿਜਲੀ ਦੇ ਬਿੱਲ ਭਰਨ ਤੋਂ ਅਸਮਰੱਥ ਹਨ। ਗਰੀਬ ਲੋਕਾਂ ਨੂੰ ਪਾਣੀ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ•ਾਂ ਨੇ ਆਖਿਆ ਕਿ ਉਨ•ਾਂ ਦੀਆਂ ਹੋਰ ਮੰਗਾਂ ਜਿਵੇਂ ਕਿ ਦਿਹਾੜੀਦਾਰ 204 ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਲਾਗੂ ਕਰਨਾ, ਠੇਕੇਦਾਰ ਦੇ ਕੰਮ ਕਰ ਰਹੇ ਕਾਮਿਆਂ ਨੂੰ ਕਿਰਤ ਵਿਭਾਗ ਵਲੋਂ ਐਲਾਣੀਆਂ ਦਰਾਂ ਨੂੰ ਲਾਗੂ ਕੀਤਾ ਜਾਵੇ ਉਨ•ਾਂ ਆਖਿਆ ਕਿ ਪੰਜਾਬ ਸਰਕਾਰ ਵਿਰੁੱਧ ਰੋਸ ਰੈਲੀ ਚੰਡੀਗੜ• ਵਿਖੇ 18 ਮਾਰਚ ਨੂੰ ਕੀਤੀ ਜਾਵੇਗੀ। ਇਸ ਮੌਕੇ ਬਰਾਂਚ ਫਿਰੋਜ਼ਪੁਰ ਦੀ ਚੋਣ ਵੀ ਕੀਤੀ ਗਈ। ਜਿਸ ਵਿਚ ਬਲੀ ਸਿੰਘ ਜੋਸਨ ਪ੍ਰਧਾਨ, ਦਿਨੇਸ਼ ਸਿੰਘ ਖਾਤੀ ਜਨਰਲ ਸਕੱਤਰ, ਗੁਰਮੇਲ ਸਿੰਘ ਕਰੀਆ ਪਹਿਲਵਾਨ ਚੇਅਰਮੈਨ, ਮੁਕੇਸ਼ ਕੁਮਾਰ ਟੰਡਣ ਅਤੇ ਗੁਰਮੀਤ ਸਿੰਘ ਕਾਸੂਬੇਗੂ ਸੀਨੀਅਰ ਮੀਤ ਪ੍ਰਧਾਨ, ਵਿਕਾਸ ਧੀਰ ਪ੍ਰੈਸ ਸਕੱਤਰ, ਗੁਰਵਿੰਦਰ ਸਿੰਘ ਅਤੇ ਰੇਸ਼ਮ ਸਿੰਘ ਪ੍ਰਚਾਰ ਸਕੱਤਰ, ਨਵਿੰਦਰ ਸਿੰਘ ਜੋਸਨ ਅਤੇ ਹਰਭਜਨ ਸਿੰਘ ਜੰਗ ਮੀਤ ਪ੍ਰਧਾਨ, ਮੁੱਖ ਸਲਾਹਕਾਰ ਸੰਜੀਵ ਕੁਮਾਰ, ਸਹਾਇਕ ਸਕੱਤਰ ਮੂੰਨਾ ਲਾਲ ਅਤੇ ਮਹੰਿਦਰ ਸਿੰਘ ਸਰਵਸੰਮਤੀ ਨਾਲ ਚੁਣੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿਸ਼ੋਰ ਸਿੰਘ ਸ਼ੂਸਕ, ਸੁਖਦੇਵ ਸਿੰਘ ਮੱਖੂ, ਇੰਦਰਜੀਤ ਗੁਪਤਾ, ਬਲਕਾਰ ਸਿੰਘ, ਤਰਸੇਮ ਸਿੰਘ, ਇਕਬਾਲ ਸਿੰਘ ਆਦਿ ਵੀ ਹਾਜ਼ਰ ਸਨ।