ਛੱਪੜ੍ਹ ਦੀ ਜਗਾਂ ਤੇ ਨਜਾਇਜ ਕਬਜਾ ਹੋਣ ਕਾਰਨ ਪਿੰਡ ਦਾ ਗੰਦਾ ਪਾਣੀ ਸੜਕ ਤੇ ਭਰਿਆ
ਮਮਦੋਟ 22 ਅਪ੍ਰੈਲ (ਨਿਰਵੈਰ ਸਿੰਘ ਸਿੰਧੀ ) :- ਬਲਾਕ ਮਮਦੋਟ ਅਧੀਨ ਆਉਦੇ ਪਿੰਡ ਪੋਜੋ ਕਿ ਉਤਾੜ੍ਹ ਵਿਖੇ ਪਿੰਡ ਦੇ ਪੰਚਾਇਤੀ ਛੱਪੜ ਤੇ ਕੁਝ ਲੋਕਾਂ ਦਾ ਨਜਾਇਜ ਕਬਜਾ ਹੋਣ ਕਾਰਨ ਛੱਪੜ ਦਾ ਗੰਦਾ ਪਾਣੀ ਪ੍ਰਧਾਨ ਮੰਤਰੀ ਯੋਜਨਾਂ ਤਹਿਤ ਬਣੀ ਸੜਕ ਤੇ ਚੜਨ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਸਬੰਧੀ ਪਿੰਡ ਦੀ ਸਰਪੰਚ ਰਾਜਬਿੰਦਰ ਕੌਰ ਅਤੇ ਪੰਚ ਮਲੂਕ ਸਿੰਘ , ਪਰਮਜੀਤ ਕੌਰ ਅਤੇ ਚੰਨੋ ਬਾਈ (ਸਾਰੇ ਪੰਚ), ਪਿੰਡ ਵਾਸੀ ਇਕਬਾਲ ਸਿੰਘ ਗੁਰਚਰਨ ਸਿੰਘ , ਕਰਨੈਲ ਸਿੰਘ , ਜਰਨੈਲ ਸਿੰਘ , ਹਰਭਜਨ ਸਿੰਘ ਅਤੇ ਬਲਵੀਰ ਸਿੰਘ ਵੱਲੋਂ ਪੱਤਰਕਾਰਾਂ ਨੂੰ ਛੱਪੜ ਤੇ ਨਜਾਇਜ ਕਬਜੇ ਬਾਰੇ ਦੱਸਿਆ ਕਿ ਉਕਤ ਪੰਚਾਇਤ ਦੇ ਸਾਬਕਾ ਪੰਚ ਵੱਲੋਂ ਛੱਪੜ ਤੇ 2015 ਤੋਂ ਇੱਕ ਕਨਾਲ ਜਗਾਂ ਤੇ ਨਜਾਇਜ ਕਬਜਾ ਕੀਤਾ ਹੋਇਆ ਹੈ ਜਿਸ ਸਬੰਧੀ ਡਾਇਰੈਕਟਰ ਪੇਂਡੂ ਅਤੇ ਪੰਚਾਇਤ ਵਿਭਾਗ ਵੱਲੋਂ ਕਾਰਵਾਈ ਕਰਦੇ ਹੋਏ ਸਾਬਕਾ ਪੰਚ ਕੁਲਵੰਤ ਸਿੰਘ ਨੂੰ ਛੱਪੜ ਤੇ ਨਜਾਇਜ ਕਬਜਾ ਕਰਨ ਦੇ ਦੋਸ਼ਾਂ ਤਹਿਤ ਪੰਚਾਇਤੀ ਰਾਜ ਐਕਟ ਤਹਿਤ ਮੁਅੱਤਲ ਕੀਤਾ ਗਿਆ ਸੀ ਅਤੇ 25 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਤਿੰਨ ਸਾਲ ਦਾ ਹਰਜਾਨਾਂ ਵਸੂਲ ਕਰਨ ਦੇ ਹੁਕਮ ਦਿੱਤੇ ਗਏ ਸਨ । ਡਾਇਰੈਕਟਰ ਪੰਚਾਇਤੀ ਵਿਭਾਗ ਪੰਜਾਬ ਵੱਲੋਂ ਜਾਰੀ ਪੱਤਰ ਦੀ ਕਾਪੀ ਦਿਖਾਉਦੇ ਹੋਏ ਸਰਪੰਚ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਮੈਂਬਰ ਵੱਲੋਂ ਨਾਂ ਤਾਂ ਛੱਪੜ ਤੋਂ ਨਜਾਇਜ ਕਬਜਾ ਛੱਡਿਆ ਹੈ ਜਿਸ ਕਾਰਨ ਪਿੰਡ ਦਾ ਗੰਦਾ ਪਾਣੀ ਸੜਕਾਂ ਤੇ ਚੜਨ ਕਾਰਨ ਸੜਕ ਟੁੱਟ ਚੁੱਕੀ ਹੈ ਅਤੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾਂ ਕਰਨਾਂ ਪੈ ਰਿਹਾ ਹੈ । ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਯੋਜਨਾਂ ਤਹਿਤ ਬਾਰਡਰ ਪੱਟੀ ਦੇ ਪਿੰਡਾਂ ਨੂੰ ਮਮਦੋਟ ਅਤੇ ਫਿਰੋਜਪੁਰ ਨਾਲ ਜੋੜਨ ਵਾਲੀ ਸੜਕ ਸੁਰੱਖਿਆ ਬਲਾਂ ਲਈ ਵੀ ਅਹਿਮ ਰਸਤਾ ਹੈ । ਇਸ ਸਬੰਧੀ ਪਿੰਡ ਦੀ ਸਰਪੰਚ ਅਤੇ ਪਿੰਡ ਵਾਸੀਆਂ ਵੱਲੋਂ ਜਿਲਾ ਪ੍ਰਸ਼ਾਸ਼ਨ ਨੂੰ ਅਪੀਲ ਹੈ ਕਿ ਛੱਪੜ ਤੋਂ ਨਜਾਇਜ ਕਬਜਾ ਛੁਡਵਾਇਆ ਜਾਵੇ ਅਤੇ ਦੋਸ਼ੀ ਿਵਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ।
ਫੋਟੋ-ਛੱਪੜ ਤੇ ਨਜਾਇਜ ਬਣੇ ਘਰ ਸਬੰਧੀ ਜਾਣਜਾਰੀ ਦਿੰਦੀ ਹੋਈ ਪਿੰਡ ਦੀ ਪੰਚਾਇਤ |