ਛੂਆ ਛਾਤ ਨੂੰ ਦੂਰ ਕਰਨ ਲਈ ਪੀ.ਸੀ.ਆਰ.ਐਕਟ 1955 ਤਹਿਤ ਸੈਮੀਨਾਰ ਅਤੇ ਮਾਸ ਲੰਚ ਦਾ ਆਯੋਜਨ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਿਰੋਜਪੁਰ
ਛੂਆ ਛਾਤ ਨੂੰ ਦੂਰ ਕਰਨ ਲਈ ਪੀ.ਸੀ.ਆਰ.ਐਕਟ 1955 ਤਹਿਤ ਸੈਮੀਨਾਰ ਅਤੇ ਮਾਸ ਲੰਚ ਦਾ ਆਯੋਜਨ
ਫ਼ਿਰੋਜ਼ਪੁਰ 12 ਅਗਸਤ 2016( ) ਇੰਜੀ.ਡੀ.ਪੀ.ਐਸ.ਖਰਬੰਦਾ ਡਿਪਟੀ ਕਮਿਸ਼ਨਰ ਫ਼ਿਰੋਜਪੁਰ ਦੀ ਰਹਿਨੁਮਾਈ ਹੇਠ ਲਾਈ ਵਿਭਾਗ ਵੱਲੋਂ ਛੂਆ ਛਾਤ ਨੂੰ ਦੂਰ ਕਰਨ ਤਹਿਤ ਪੀ.ਸੀ.ਆਰ. ਐਕਟ 1955 ਤਹਿਤ ਸੈਮੀਨਾਰ ਅਤੇ ਮਾਸ ਲੰਚ ਦਾ ਆਯੋਜਨ ਡਾ: ਬੀ.ਆਰ.ਅੰਬੇਡਕਰ ਭਵਨ ਫ਼ਿਰੋਜ਼ਪੁਰ ਵਿਖੇ ਕੀਤਾ ਗਿਆ ਹੈ । ਇਸ ਸੈਮੀਨਾਰ ਵਿਚ ਸ੍ਰੀ ਕਮਲ ਸ਼ਰਮਾ ਕੌਮੀ ਕਾਰਜਕਾਰਨੀ ਮੈਂਬਰ ਭਾਜਪਾ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ।
ਇਸ ਮੌਕੇ ਸ੍ਰੀ ਕਮਲ ਸ਼ਰਮਾ ਵੱਲੋਂ ਐਟਰੋਸਿਟੀ ਐਕਟ ਦੇ 90,000/- ਰੁਪਏ, ਅੰਤਰਜਾਤੀ ਵਿਆਹ ਸਕੀਮ ਦੇ 50,000/- ਰੁਪਏ ਦੇ ਅਤੇ ਸ਼ਗਨ ਸਕੀਮ ਦੇ 2,25,000/- ਰੁਪਏ ਦੇ ਚੈੱਕ ਪ੍ਰਵਾਨਤ ਲਾਭਪਾਤਰੀਆਂ ਨੂੰ ਮੌਕੇ ਤੇ ਵੰਡੇ ਗਏ । ਇਸ ਮੌਕੇ ਤੇ ਪਲਵ ਸ਼੍ਰੇਸ਼ਠਾ ਜ਼ਿਲਾ ਭਲਾਈ ਅਫ਼ਸਰ ਫਿਰੋਜ਼ਪੁਰ ਸ਼੍ਰੀ ਬਲਵੰਤ ਸਿੰਘ ਰੱਖੜੀ, ਚੇਅਰਮੈਨ, ਬਲਾਕ ਸੰਮਤੀ ਫ਼ਿਰੋਜ਼ਪੁਰ, ਸ਼੍ਰੀ ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਸ਼ਲ, ਸ਼੍ਰੀ ਜੁਗਰਾਜ ਸਿੰਘ ਕਟੋਰਾ ਚੇਅਰਮੈਨ, ਮਾਰਕੀਟ ਕਮੇਟੀ ਫ਼ਿਰੋਜ਼ਪੁਰ ਸ਼ਹਿਰ, ਸ਼੍ਰੀ ਗਗਨਦੀਪ ਸਿੰਘ, ਮੈਂਬਰ ਜ਼ਿਲ੍ਹਾ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਅਤੇ ਪੰਚ ਸਰਪੰਚ ਅਤੇ ਸਰਕਾਰ ਦੇ ਨੁਮਾਇੰਦਿਆਂ, ਬੁੱਧੀਜੀਵੀਆਂ ਅਤੇ ਪਤਵੰਤਿਆਂ ਵੱਲੋਂ ਸ਼ਿਰਕਤ ਕੀਤੀ ਗਈ ।