ਚਿਰਾਂ ਤੋਂ ਲਟਕਦੀਆਂ ਮੰਗਾਂ ਦੀ ਪੂਰਤੀ ਨਹੀਂ ਕਰ ਰਹੀ ਸਰਕਾਰ: ਹਰੀ ਸਿੰਘ
ਫਿਰੋਜ਼ਪੁਰ 24 ਫਰਵਰੀ (ਏ. ਸੀ. ਚਾਵਲਾ): ਪੰਜਾਬ ਸਟੇਟ ਕਰਮਚਾਰੀ ਦਲ ਜ਼ਿਲ•ਾ ਫਿਰੋਜ਼ਪੁਰ ਦੀ ਇਕੱਤਰਤਾ ਮਹਿਕਮਾ ਪੀ. ਡਬਲਯੂ. ਡੀ. ਦੇ ਅਹਾਤੇ ਵਿਚ ਹੋਈ। ਜਿਸ ਵਿਚ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਸ਼ਮੂਲੀਅਤ ਕਰਕੇ ਮੁਲਾਜ਼ਮ ਵਰਗ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਦਲ ਦੇ ਸੂਬਾਈ ਪ੍ਰਧਾਨ ਹਰੀ ਸਿੰਘ ਟੌਹੜਾ ਨੇ ਦੱਸਿਆ ਕਿ ਸਰਕਾਰ ਜਿਥੇ ਮੁਲਾਜ਼ਮਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦੀ ਪੂਰਤੀ ਨਹੀਂ ਕਰ ਰਹੀ, ਉਥੇ ਹੀ ਆਏ ਦਿਨ ਮੁਲਾਜ਼ਮ ਮਾਰੂ ਫੈਸਲੇ ਕਰਕੇ ਮੁਲਾਜ਼ਮ ਵਰਗ ਨਾਲ ਧ੍ਰੋਹ ਕਮਾ ਰਹੀ ਹੈ। ਉਨ•ਾਂ ਸਰਕਾਰ ਦੇ ਉਸ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਿਸ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਤਿੰਨ ਜੋਨਾਂ ਵਿਚ ਵੰਡਣ ਦਾ ਫੈਸਲਾ ਕੀਤਾ ਹੈ। ਟੌਹੜਾ ਨੇ ਦੱਸਿਆ ਕਿ ਇਸ ਤਰ•ਾਂ ਕਰਨ ਨਾਲ ਮੁਲਾਜ਼ਮ ਵਰਗ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ। ਉਨ•ਾਂ ਸਰਕਾਰ ਦੇ ਉਸ ਵਾਅਦੇ ਨੂੰ ਯਾਦ ਕਰਵਾਇਆ ਜਦੋਂ ਪੈਪਸੂ ਤੇ ਪੰਜਾਬ ਦੀ ਮਰਜੇਸ਼ਨ ਹੋਈ ਸੀ ਤਾਂ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਪਟਿਆਲਾ ਰਿਆਸਤ ਵਿਚ ਹੀ ਮੌਜ਼ੂਦਾ ਚੱਲ ਰਹੇ ਮੁੱਖ ਦਫਤਰਾਂ ਨੁੰ ਇਥੇ ਹੀ ਰੱਖਿਆ ਜਾਵੇਗਾ। ਉਸ ਵੇਲੇ ਪਬਲਿਕ ਹੈੱਲਥ ਨਾਂਅ ਨਾਲ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਚੱਲਦਾ ਸੀ, ਪਰ ਸਰਕਾਰ ਮੁਲਾਜ਼ਮ ਵਰਗ ਨੂੰ ਦਰਕਿਨਾਰ ਕਰਨ ਦੇ ਮਨਸੂਬੇ ਨਾਲ ਅਜਿਹੀਆਂ ਨੀਤੀਆਂ ਤਿਆਰ ਕਰਕੇ ਮੁਲਾਜ਼ਮਾਂ ਨੂੰ ਆਪਣੇ ਘਰਾਂ ਤੋਂ ਬੇਘਰ ਕਰ ਰਹੀ ਹੈ ਅਤੇ ਉਨ•ਾਂ ਦੇ ਬੱਚਿਆਂ ਦੇ ਭਵਿੱਖ ਤੇ ਮਾੜਾ ਅਸਰ ਪਾ ਰਹੀ ਹੈ। ਉਨ•ਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਡੀ. ਏ. ਦੀਆਂ ਬਣਦੀਆਂ ਕਿਸ਼ਤਾਂ ਦੇਣ ਤੋਂ ਇਲਾਵਾ ਪੇ ਕਮਿਸ਼ਨ ਦਾ ਗਠਨ ਵੀ ਕਰ ਦਿੱਤਾ ਹੈ, ਉਥੇ ਹੀ ਗੁਆਂਢੀ ਸੂਬੇ ਹਰਿਆਣਾ ਨੇ ਵੀ ਪੇ ਕਮਿਸ਼ਨ ਦੇ ਗਠਨ ਦੇ ਨਾਲ ਨਾਲ ਰਹਿੰਦੀਆਂ ਡੀ. ਏ. ਦੀਆਂ ਕਿਸ਼ਤਾਂ ਜਾਰੀ ਕਰਨ ਦੇ ਨਾਲ ਨਾਲ ਮੁਲਾਜ਼ਮਾਂ ਨੂੰ ਅੰਤਰਿਮ ਰਿਲੀਫ ਵੀ ਦੇ ਦਿੱਤਾ ਹੈ, ਪਰ ਪੰਜਾਬ ਸਰਕਾਰ ਆਪਣੇ ਮੁਲਾਜ਼ਮ ਵਰਗ ਲਈ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ, ਵੱਖ ਵੱਖ ਵਿਭਾਗਾਂ ਵਿਚ ਦਿਹਾੜੀਦਾਰ, ਵਰਕਚਾਰਜ਼ ਦੀਆਂ ਸੇਵਾਵਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਹੈ। ਇਸ ਮੌਕੇ ਬਲਬੀਰ ਸਿੰਘ ਜੋਸਨ, ਬਲਕਾਰ ਸਿੰਘ ਜਨਰਲ ਸਕੱਤਰ, ਮੰਗਲ ਸਿੰਘ, ਰਣਬੀਰ ਕੁੱਕੂ, ਤਰਸੇਮ ਲਾਲ ਬੇਦੀ, ਬਲਰਾਜ ਸਿੰਘ ਸੇਖੋਂ ਪ੍ਰਧਾਨ ਫਰੀਦਕੋਟ, ਕਿਰਨ ਮਹਿਤਾ ਪ੍ਰਧਾਨ ਕੋਟਕਪੂਰਾ, ਚਿੰਤ ਰਾਮ ਨਾਹਰ ਮੁਕਤਸਰ, ਸੁਖਦੇਵ ਸਿੰਘ, ਵੈਦ ਪ੍ਰਕਾਸ਼, ਜੋਗਿੰਦਰ ਸਿੰਘ, ਜਸਵਿੰਦਰ ਸਿੰਘ, ਮਲੂਕ ਸਿੰਘ, ਬੂਟਾ ਸਿੰਘ, ਗਿਆਨ ਸਿੰਘ ਜੋਸਨ ਪ੍ਰਧਾਨ, ਦੇਸ ਰਾਜ, ਸੂਬਾ ਸਿੰਘ ਆਦਿ ਵੀ ਹਾਜ਼ਰ ਸਨ।