ਚਾਰ ਦਿਨਾਂ ਤੋਂ ਹਰੀਕੇ ਹੈੱਡ ਵਰਕਸ ਦੇ ਧਰਨੇ ‘ਚ ਬੈਠੇ ਬਜੁਰਗ ਸੇਵਾਦਾਰ ਦੀ ਮੌਤ – ਬਜੁਰਗ ਸੇਵਾਦਾਰ ਦੀ ਮੌਤ ਨਾਲ ਸਿੱਖਾਂ ਵਿੱਚ ਸੋਗ ਦੀ ਲਹਿਰ
ਚਾਰ ਦਿਨਾਂ ਤੋਂ ਹਰੀਕੇ ਹੈੱਡ ਵਰਕਸ ਦੇ ਧਰਨੇ 'ਚ ਬੈਠੇ ਬਜੁਰਗ ਸੇਵਾਦਾਰ ਦੀ ਮੌਤ
ਬਜੁਰਗ ਸੇਵਾਦਾਰ ਦੀ ਮੌਤ ਨਾਲ ਸਿੱਖਾਂ ਵਿੱਚ ਸੋਗ ਦੀ ਲਹਿਰ
ਮੱਖੂ, 18 ਅਕਤੂਬਰ (FON)) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਬੰਧ ਵਿੱਚ ਹਜਾਰਾਂ ਦੀ ਤਾਦਾਦ ਵਿੱਚ ਸਿੱਖ ਸੰਗਤਾਂ ਵੱਲੋਂ ਚਾਰ ਦਿਨਾਂ ਤੋਂ ਹਰੀਕੇ ਹੈੱਡ ਵਰਕਸ ਦੇ ਦੋਨਾਂ ਪਾਸੇ ਲਗਾਏ ਧਰਨੇ ਵਿੱਚ ਇਕ ਸਿੱਖ ਸ਼ਰਧਾਲੂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।
ਪ੍ਰਾਪਤ ਜਾਣਕਾਰੀ ਅਨੂਸਾਰ ਇਸ ਧਰਨੇ ਵਿੱਚ ਸ਼ਾਮਿਲ ਪੂਰਨ ਸਿੰਘ (75) ਪੁੱਤਰ ਚੰਨਨ ਸਿੰਘ ਵਾਸੀ ਪਿੰਡ ਸੋਲਣ ਠੰਠੀਆਂ ਦਾ ਰਹਿਣ ਵਾਲਾ ਹੈ ਅਤੇ ਇਹ ਸ਼੍ਰੀ ਗੁਰੂ ਕਲਗੀਧਰ ਸੰਪਰਦਾਇ ਦਾ ਸੇਵਾਦਾਰ ਹੈ। ਇਹ ਬਜ਼ੁਰਗ ਸੇਵਾਦਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਿੱਚ ਚਾਰ ਦਿਨ ਤੋਂ ਧਰਨੇ ਵਿੱਚ ਸ਼ਾਮਿਲ ਸੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਥਾਂ ਤੇ ਬੇਅਦਬੀ ਬਰਦਾਸ਼ਤ ਨਾ ਕਰਦੇ ਹੋਏ ਗੁਰੂ ਚਰਨਾਂ ਦੇ ਵਿੱਚ ਜਾ ਵਿਰਾਜੇ। ਪੂਰਨ ਸਿੰਘ ਜੀ ਦੀ ਮੌਤ ਨਾਲ ਸੰਗਤਾਂ ਵਿੱਚ ਭਾਰੀ ਸੋਗ ਦੀ ਲਹਿਰ ਅਤੇ ਰੋਸ ਪਾਇਆ ਜਾ ਰਿਹਾ ਹੈ। ਉਥੇ ਹਾਜਰ ਸਿੱਖ ਆਗੂਆਂ ਨੇ ਕਿਹਾ ਕਿ ਇਹ ਧਰਨਾ ਉਸ ਵਕਤ ਤੱਕ ਜਾਂਰੀ ਰਹੇਗਾ। ਜਦ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਫੜੇ ਨਹੀਂ ਜਾਂਦੇ। ਕੁਝ ਸ਼ਰਾਰਤੀ ਅਨਸਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਥਾਂ ਤੇ ਬੇਅਦਬੀ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਜੋ ਕਿ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।