ਗੱਟੀ ਰਾਜੋ ਕੇ ਸਕੂਲ ਵਿਦਿਆਰਥੀਆਂ ਨੇ ਬੀ. ਐਸ. ਐਫ. ਦੇ ਜਵਾਨਾਂ ਨਾਲ ਮਨਾਈ ਦੀਵਾਲੀ
ਗੱਟੀ ਰਾਜੋ ਕੇ ਸਕੂਲ ਵਿਦਿਆਰਥੀਆਂ ਨੇ ਬੀ. ਐਸ. ਐਫ. ਦੇ ਜਵਾਨਾਂ ਨਾਲ
ਮਨਾਈ ਦੀਵਾਲੀ
ਬੱਚਿਆਂ ਦਾ ਪਿਆਰ ਦੇਖ ਭਾਵੁਕ ਹੋਏ ਜਵਾਨ,ਖੇਡੀਆ ਮਨੋਰੰਜਨ ਗੇਮ
ਫਿਰੋਜ਼ਪੁਰ, 25.10.2022: ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਵਿਦਿਆਰਥੀਆਂ ਨੇ ਸੀਮਾ ਸੁਰੱਖਿਆ ਬਲ ( ਬੀ ਐਸ ਐਫ)ਦੇ ਅਧਿਕਾਰੀਆਂ ਅਤੇ ਜਵਾਨਾਂ ਨਾਲ ਆਪਣੀ ਭਾਵਨਾਤਮਕ ਸਾਂਝ ਨੂੰ ਕਾਇਮ ਰੱਖਦੇ ਹੋਏ ਪਹਿਲਾਂ ਦੀ ਤਰਾ , ਦੀਵਾਲੀ ਦਾ ਤਿਉਹਾਰ ਇਨ੍ਹਾਂ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਸਕੂਲ ਵਿੱਚ ਮਨਾਇਆ ।ਜਿਸ ਵਿੱਚ ਸ਼ਾਮੇ ਕੇ ਅਤੇ ਸਤਪਾਲ ਚੌਕੀ ਦੇ ਕੰਪਨੀ ਕਮਾਡੈਟ ਵਿਜੇਦਰ ਸਿੰਘ ,ਰਤਨ ਲਾਲ ਅਤੇ ਵੱਡੀ ਗਿਣਤੀ ਵਿੱਚ ਜਵਾਨ ਸ਼ਾਮਿਲ ਹੋਏ।
ਸਕੂਲ ਪ੍ਰਿੰਸੀਪਲ ਡਾ ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕਰਦਿਆਂ ਕਿਹਾ ਕਿ ਦੀਵਾਲੀ ਦਾ ਪਵਿੱਤਰ ਤਿਉਹਾਰ ਹਰ ਸਾਲ ਦੇਸ਼ ਦੀਆਂ ਸਰਹੱਦਾਂ ਦੇ ਰਾਖੇ, ਬੀ ਐਸ ਐਫ ਦੇ ਜਵਾਨਾਂ ਨਾਲ ਮਨਾਇਆ ਜਾਦਾ ਹੈ । ਕਿਉਂਕਿ ਜਿਨ੍ਹਾਂ ਦੀ ਬਦੌਲਤ ਅਸੀਂ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਹਾਂ, ਉਹ ਦੇਸ਼ ਦੇ ਪ੍ਰਮੁੱਖ ਤਿਉਹਾਰ ਮੌਕੇ ਵੀ ਪਰਿਵਾਰ ਦੇ ਮੈਂਬਰਾਂ ਤੋਂ ਦੂਰ ਸਰਹੱਦ ਤੇ ਤਾਇਨਾਤ ਹਨ।ਇਸ ਲਈ ਉਨ੍ਹਾਂ ਨੂੰ ਸਰਹੱਦ ਉੱਪਰ ਹੀ ਪਰਿਵਾਰਕ ਮਾਹੌਲ ਵਿਚ ਤਿਉਹਾਰ ਮਨਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ।
ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅਤੇ ਵਾਤਾਵਰਣ ਪ੍ਰਦੁਸ਼ਣ ਤੋ ਬਚਨ ਲਈ ਗਰੀਨ ਦੀਵਾਲੀ ਮਨਾਉਣ ਲਈ ਜਾਗਰੂਕ ਵੀ ਕੀਤਾ ।ਵਿਦਿਆਰਥੀਆਂ ਨੇ ਹੱਥੀ ਤਿਆਰ ਕੀਤੇ ਸਾਮਾਨ ਨੂੰ ਗਿਫਟ ਵਜੋਂ ਦਿੱਤਾ ਅਤੇ ਜਵਾਨਾਂ ਨੇ ਵਿਦਿਆਰਥੀਆਂ ਨਾਲ ਮਨੋਰੰਜਨ ਗੇਮਾਂ ਖੇਡ ਕੇ ਪਰਿਵਾਰਕ ਮਾਹੌਲ ਬਨਾਉਣ ਦਾ ਉਪਰਾਲਾ ਕੀਤਾ ।
ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀਆਂ ਨੇ ਸ਼ਾਨਦਾਰ ਅਤੇ ਆਕਰਸ਼ਿਤ ਰੰਗੋਲੀ ਅਤੇ ਪੋਸਟਰ ਵੀ ਬਣਾਏ , ਜੋ ਖਿੱਚ ਦਾ ਕੇਦਰ ਰਹੇ। ਇਨ੍ਹਾਂ ਦੇ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਇਨਾਮ ਵੀ ਵੰਡੇ ਗਏ ।
ਕੰਪਨੀ ਕਮਾਂਡਰ ਵਜਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਸਕੂਲ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਦੀਵਾਲੀ ਦੀ ਮੁਬਾਰਕਬਾਦ ਦਿੱਤੀ । ਉਨ੍ਹਾਂ ਨੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਵਿਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਕੂਲ ਅਧਿਆਪਕ ਪਰਮਿੰਦਰ ਸਿੰਘ ਸੋਢੀ, ਸੂਚੀ ਜੈਨ ਅਤੇ ਪ੍ਰਵੀਨ ਬਾਲਾ ਨੇ ਬਾਖੂਬੀ ਨਿਭਾਈ ।
ਸਮਾਗਮ ਨੂੰ ਸਫਲ ਬਣਾਉਣ ਵਿਚ ਸਕੂਲ ਅਧਿਆਪਕ ਗੁਰਪ੍ਰੀਤ ਕੌਰ, ਪ੍ਰਿਯੰਕਾ ਜੋਸ਼ੀ, ਬਲਵਿੰਦਰ ਕੌਰ, ਗੀਤਾ ,ਪਰਮਿੰਦਰ ਸਿੰਘ ਸੋਢੀ ,ਸਰੁਚੀ ਮਹਿਤਾ, ਵਿਸ਼ਾਲ ਗੁਪਤਾ,ਸੁਚੀ ਜੈਨ, ਪਰਵੀਨ ਬਾਲਾ, ਅਰੁਣ ਕੁਮਾਰ, ਮਨਦੀਪ ਸਿੰਘ, ਸੰਦੀਪ ਕੁਮਾਰ, ਬਲਜੀਤ ਕੌਰ ,ਨੇਹਾ ਕਾਮਰਾ, ਮਹਿਮਾ ਕਸ਼ਅਪ, ਵਿਜੈ ਭਾਰਤੀ,ਦਵਿੰਦਰ ਕੁਮਾਰ, ਕੰਚਨ ਬਾਲਾ,ਆਚਲ ਮਨਚੰਦਾ, ਨੈਨਸੀ , ਸ਼ਵੇਤਾ ਅਰੋੜਾ ਅਤੇ ਅਮਰਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।