ਗੱਟੀ ਰਾਜੋ ਕੇ ਸਕੂਲ ਵਿਚ ਬੀ ਕੇ ਸ਼ਿਫਾਲੀ ਨੇ ਵਿਦਿਆਰਥੀਆਂ ਨੂੰ ਪੜ੍ਹਾਇਆ ਨੈਤਿਕਤਾ ਦਾ ਪਾਠ
ਤਨਾਅ ਮੁਕਤ ਸਿੱਖਿਆ ਅਤੇ ਨੈਤਿਕਤਾ ਦੀ ਮਹੱਤਤਾ ਤੇ ਵਿਸ਼ੇਸ਼ ਸੈਮੀਨਾਰ ਆਯੋਜਿਤ
ਗੱਟੀ ਰਾਜੋ ਕੇ ਸਕੂਲ ਵਿਚ ਬੀ ਕੇ ਸ਼ਿਫਾਲੀ ਨੇ ਵਿਦਿਆਰਥੀਆਂ ਨੂੰ ਪੜ੍ਹਾਇਆ ਨੈਤਿਕਤਾ ਦਾ ਪਾਠ
ਤਨਾਅ ਮੁਕਤ ਸਿੱਖਿਆ ਅਤੇ ਨੈਤਿਕਤਾ ਦੀ ਮਹੱਤਤਾ ਤੇ ਵਿਸ਼ੇਸ਼ ਸੈਮੀਨਾਰ ਆਯੋਜਿਤ
ਹਰੀਸ਼ ਮੋਂਗਾ
ਫਿਰੋਜ਼ਪੁਰ, ਅਪ੍ਰੈਲ 11, 2023: ਵਿਦਿਆਰਥੀ ਵਰਗ ਵਿਚ ਪ੍ਰੀਖਿਆ ਅਤੇ ਸਿੱਖਿਆ ਨੂੰ ਲੈ ਕੇ ਵੱਧਦੇ ਤਨਾਅ ਅਤੇ ਨੈਤਿਕ ਕਦਰਾ ਕੀਮਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ *ਤਣਾਅ ਮੁਕਤ ਸਿਖਿਆ ਅਤੇ ਨੈਤਿਕ ਕਦਰਾ ਕੀਮਤਾ ਦੀ ਮਹੱਤਤਾ ਵਿਸ਼ੇ ਉੱਪਰ ਇੱਕ ਵਿਸ਼ੇਸ਼ ਸੈਮੀਨਾਰ ਪ੍ਰਿੰਸੀਪਲ ਡਾਕਟਰ ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਦੀ ਅਗਵਾਈ ਵਿੱਚ ਕਰਵਾਇਆ ਗਿਆ ।ਜਿਸ ਵਿੱਚ *ਸਿਸਟਰ ਬੀ ਕੇ ਸ਼ਿਫਾਲੀ ਮਨੋਵਿਗਿਆਨਕ ਅਤੇ ਪ੍ਰਜਾਪਤੀ ਬ੍ਰਹਮਕੁਮਾਰੀ ਗੋਲਡੀ ਵਰਲਡ ਯੂਨੀਵਰਸਿਟੀ ਗੁੜਗਾਓਂ ਦੇ ਰਾਜ ਯੋਗਾ ਟੀਚਰ ਬਤੌਰ ਮੁੱਖ ਵਕਤਾ ਪਹੁੰਚੇ* ।ਉਨ੍ਹਾਂ ਨੇ ਆਪਣੇ ਕੁੰਜੀਵਤ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ,ਕਿਤਾਬੀ ਗਿਆਨ ਦੇ ਨਾਲ ਇਨਸਾਨੀਅਤ ਦੀ ਸਿੱਖਿਆ ਗ੍ਰਹਿਣ ਕਰਨ ਦੀ ਪ੍ਰੇਰਨਾ ਦਿੱਤੀ।
ਨੈਤਿਕਤਾ ਦੀ ਗੱਲ ਕਰਦਿਆਂ ਵਾਤਾਵਰਨ ਪ੍ਰਦੂਸ਼ਣ ਦੇ ਨਾਲ-ਨਾਲ ਵਿਚਾਰਾਂ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੰਦਿਆਂ ਚੰਗੇ ਵਿਚਾਰਾਂ ਨੂੰ ਅਪਣਾ ਕੇ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦੀ ਗੱਲ ਵੀ ਕੀਤੀ। ਉਨ੍ਹਾਂ ਨੇ ਤਨਾਅ ਮੁਕਤ ਸਿੱਖਿਆ ਗ੍ਰਹਿਣ ਕਰਨ ਲਈ ਅਨੇਕਾਂ ਹੀ ਅਹਿਮ ਨੁਕਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ।
ਉਨ੍ਹਾਂ ਨੇ ਮੌਜੂਦਾ ਦੌਰ ਵਿੱਚ ਵਿਦਿਆਰਥੀ ਵਰਗ ਵੱਲੋਂ ਸੋਸ਼ਲ ਮੀਡੀਆ ਅਤੇ ਮੋਬਾਇਲ ਦੀ ਬੇਲੋੜੀ ਕਾਰਨ ਪੈ ਰਹੇ ਮਾੜੇ ਪ੍ਰਭਾਵ ਸਬੰਧੀ ਜਾਗਰੂਕਤਾ ਪੈਦਾ ਕਰਦਿਆਂ, ਇਸ ਦੀ ਉਚਿਤ ਵਰਤੋ ਕਰਕੇ ਸਿੱਖਿਆ ਗ੍ਰਹਿਣ ਕਰਨ ਵਿੱਚ ਫ਼ਾਇਦਾ ਲੈਣ ਦੀ ਗੱਲ ਵੀ ਕੀਤੀ।
ਉਨ੍ਹਾਂ ਨੇ ਵਿਦਿਆਰਥੀਆਂ ਦੇ ਅਨੇਕਾਂ ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਉਨ੍ਹਾਂ ਦੀਆਂ ਸ਼ੰਕਾਵਾਂ ਨੂੰ ਦੂਰ ਕੀਤਾ ਅਤੇ ਸੈਮੀਨਾਰ ਦੌਰਾਨ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਕਰਵਾ ਕੇ ਸੈਮੀਨਾਰ ਨੂੰ ਰੌਚਿਕ ਬਣਾਇਆ।
ਸਕੂਲ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੇ ਰਸਮੀ ਸਵਾਗਤ ਕਰਦਿਆਂ ਸੈਮੀਨਾਰ ਦੇ ਉਦੇਸ਼ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਦੇ ਪਿਛੜੇ ਇਲਾਕੇ ਵਿਚ ਅਜਿਹੇ ਉਪਰਾਲੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਵਿਚ ਬੇਹੱਦ ਲਾਹੇਵੰਦ ਸਾਬਿਤ ਹੋ ਰਹੇ ਹਨ। ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਨੂੰ ਇਸ ਇਲਾਕੇ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਦੀ ਗੰਭੀਰ ਸਮੱਸਿਆ ਪ੍ਰਤੀ ਸੰਜੀਦਗੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਕੂਲ ਅਧਿਆਪਕਾ ਸਰੂਚੀ ਮਹਿਤਾ ਅਤੇ ਵਿਸ਼ਾਲ ਗੁਪਤਾ ਨੇ ਬਾਖ਼ੂਬੀ ਨਿਭਾਈ।
ਇਸ ਮੌਕੇ ਅਸ਼ਵਨੀ ਵਧਵਾ ਸਾਬਕਾ ਚੀਫ ਮੈਨੇਜਰ ੳਰੀਐਟਲ ਬੀਮਾਂ, ਰਕੇਸ਼ ਕੁਮਾਰ ਪ੍ਰਿੰਸੀਪਲ ਤੋਂ ਇਲਾਵਾ ਪਿੰਡ ਵਾਸੀ ਅਤੇ ਵਿਦਿਆਰਥੀਆਂ ਦੇ ਮਾਪੇ ਹਾਜਰ ਸਨ।
ਸਮਾਗਮ ਨੂੰ ਸਫਲ ਬਣਾਉਣ ਵਿੱਚ ਸਕੂਲ ਸਟਾਫ ਗੁਰਪ੍ਰੀਤ ਕੌਰ, ਬਲਵਿੰਦਰ ਕੋਰ, ਗੀਤਾ,ਪ੍ਰਿਅੰਕਾ ਜੋਸ਼ੀ, ਵਿਜੇ ਭਾਰਤੀ, ਸੰਦੀਪ ਕੁਮਾਰ, ਮਨਦੀਪ ਸਿੰਘ , ਪ੍ਰਿਤਪਾਲ ਸਿੰਘ,ਵਿਸ਼ਾਲ ਗੁਪਤਾ ,ਅਰੁਣ ਕੁਮਾਰ ਅਮਰਜੀਤ ਕੌਰ ,ਦਵਿੰਦਰ ਕੁਮਾਰ, ਪ੍ਰਵੀਨ ਬਾਲਾ,ਮਹਿਮਾ ਕਸ਼ਅਪ, ਸਰੂਚੀ ਮਹਿਤਾਂ, ਸੁਚੀ ਜੈਨ,ਸ਼ਵੇਤਾ ਅਰੋੜਾ ,ਆਚਲ ਮਨਚੰਦਾ, ਨੈਂਸੀ ,ਬਲਜੀਤ ਕੌਰ ,ਕੰਚਨ ਬਾਲਾ, ਜਸਪਾਲ ਸਿੰਘ ਅਤੇ ਦੀਪਕ ਕੁਮਾਰ ਨੇ ਵਿਸ਼ੇਸ਼ ਯੋਗਦਾਨ ਪਾਇਆ।
ਅੰਤ ਵਿੱਚ ਸਕੂਲ ਸਟਾਫ ਵੱਲੋਂ ਸਿਸਟਰ ਬੀ ਕੇ ਸ਼ਿਫਾਲੀ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਵਿਸ਼ੇਸ਼ ਯਾਦਗਾਰੀ ਚਿੰਨ੍ਹ ਅਤੇ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ ।