ਗੁਰੂਹਰਸਹਾਏ ਚ ਐਫਸੀਆਈ ਨੇ ਗੁਦਾਮ ਕੀਤੇ ਬੰਦ ਗੁਦਾਮਾਂ ਅੰਦਰ ਚਾਵਲ ਲਗਾਉਣ ਤੋਂ ਕੀਤੀ ਨਾਂਹ।
ਰਾਈਸ ਮਿੱਲਰਾਂ ਨੇ ਕੀਤੀ ਹੰਗਾਮੀ ਮੀਟਿੰਗ।
ਗੁਰੂਹਰਸਹਾਏ ਚ ਐਫਸੀਆਈ ਨੇ ਗੁਦਾਮ ਕੀਤੇ ਬੰਦ ਗੁਦਾਮਾਂ ਅੰਦਰ ਚਾਵਲ ਲਗਾਉਣ ਤੋਂ ਕੀਤੀ ਨਾਂਹ
ਰਾਈਸ ਮਿੱਲਰਾਂ ਨੇ ਕੀਤੀ ਹੰਗਾਮੀ ਮੀਟਿੰਗ
ਗੁਰੂਹਰਸਹਾਏ, 1, ਮਾਰਚ, 2021: ਸ਼ਹਿਰ ਅੰਦਰ ਵੱਖ ਵੱਖ ਥਾਂ ਤੇ ਬਣੇ ਐਫਸੀਆਈ ਦੇ ਗੋਦਾਮ ਐੱਫ ਸੀ ਆਈ ਦੇ ਕਰਮਚਾਰੀਆਂ ਵੱਲੋਂ ਬੰਦ ਕਰ ਦਿੱਤੇ ਗਏ ਹਨ ਅਤੇ ਰਾਈਸ ਮਿੱਲ ਵਾਲਿਆਂ ਦਾ ਗੁਦਾਮਾਂ ਅੰਦਰ ਚਾਵਲ ਲਗਵਾਉਣ ਤੋਂ ਨਾਂਹ ਕਰ ਦਿੱਤੀ ਗਈ ਹੈ।ਇਸ ਦੌਰਾਨ ਰਾਈਸ ਮਿਲਰਜ਼ ਐਸੋਸੀਏਸ਼ਨ ਗੁਰੂਹਰਸਹਾਏ ਦੀ ਹੰਗਾਮੀ ਮੀਟਿੰਗ ਨਾਨਕ ਚੌਂਕ ਗਲਹੋਤਰਾ ਕਮਿਸ਼ਨ ਏਜੰਟ ਵਿਖੇ ਕੀਤੀ ਗਈ।
ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰਾਜ ਵੋਹਰਾ,ਦੀਪਕ ਆਵਲਾ,ਮੀਨੂ ਬਰਾੜ,ਹੈਪੀ ਗਲਹੋਤਰਾ,ਬਿੱਟੂ ਗੋਇਲ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਕਿ ਫੋਰਟੀਫਾਈਡ ਰਾਈਸ ਮਿਕਸ ਕਰਨ ਦਾ ਜੋ ਕੇਂਦਰ ਸਰਕਾਰ ਵੱਲੋਂ ਰਾਈਸ ਮਿੱਲਰਾਂ ਉਪਰ ਫੈਸਲਾ ਥੋਪਿਆ ਗਿਆ ਹੈ ਉਹ ਅਤਿ ਨਿੰਦਣਯੋਗ ਹੈ ਕਿਉਂਕਿ ਰਾਈਸ ਮਿੱਲਰਾਂ ਕੋਲ ਨਾ ਹੀ ਫੋਰਟੀਫਾਈਡ ਰਾਈਸ ਮੌਜੂਦ ਹੈ ਅਤੇ ਨਾ ਹੀ ਕੋਈ ਅਜਿਹੀ ਮਸ਼ੀਨਰੀ ਹੈ ਜੋ ਫੋਰਟੀਫਾਈਡ ਰਾਈਸ ਨੂੰ ਕੱਚੇ ਚਾਵਲ ਵਿੱਚ ਮਿਕਸ ਕਰ ਸਕੀਏ।ਫੋਰਟੀਫਾਈਡ ਰਾਈਸ ਬਣਾਉਣ ਲਈ ਜੋ ਮਸ਼ੀਨਰੀ ਚਾਹੀਦੀ ਹੈ ਉਸ ਉਪਰ ਘੱਟ ਤੋਂ ਘੱਟ ਡੇਢ ਕਰੋੜ ਰੁਪਏ ਦਾ ਖਰਚ ਆਉਂਦਾ ਹੈ ਅਤੇ ਬਿਜਲੀ ਕੁਨੈਕਸ਼ਨ ਸੌ ਕਿੱਲੋ ਵਾਟ ਦਾ ਚਾਹੀਦਾ ਹੈ ਜੋ ਰਾਈਸ ਮਿਲਰਜ ਲਗਵਾਉਣ ਵਿੱਚ ਅਸਮਰੱਥ ਹਨ ਕਿਉਂਕਿ ਮਿੱਲਰਜ ਨੂੰ ਦੱਸ ਰੁਪਏ ਪ੍ਰਤੀ ਕੁਇੰਟਲ ਝੋਨੇ ਉੱਪਰ ਮਿਲਿੰਗ ਚਾਰਜ ਮਿਲਦੇ ਹਨ।
ਉਨ੍ਹਾਂ ਨੇ ਕਿਹਾ ਕਿ ਅਸੀਂ ਕੇਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਰਾਈਸ ਦੀ ਮਿਲਿੰਗ ਚਾਲੂ ਕਰਵਾਈ ਜਾਵੇ।ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਜਿਹੜਾ ਚਾਵਲ ਪਿਛਲੇ ਕਈ ਸਾਲਾਂ ਤੋਂ ਗੁਦਾਮਾਂ ਅੰਦਰ ਲੱਗਦਾ ਆ ਰਿਹਾ ਹੈ ਉਹੀ ਚਾਵਲ ਲਗਵਾਇਆ ਜਾਵੇ।ਸਰਕਾਰ ਵੱਲੋਂ ਜੋ ਮਿੱਲਰਜ਼ ਨੂੰ ਨਵਾਂ ਬਾਰਦਾਨਾ ਪੰਜਾਹ ਪ੍ਰਤੀਸ਼ਤ ਦੇਣਾ ਸੀ ਉਸ ਵਿਚੋਂ ਅਜੇ ਤੱਕ ਤੀਹ ਪ੍ਰਤੀਸ਼ਤ ਦਿੱਤਾ ਸੀ ਜੋ ਕਿ ਮਿਲਰਜ਼ ਨੇ ਚਾਵਲ ਭੁਗਤਾ ਦਿੱਤਾ ਹੈ ਅਤੇ ਬਾਕੀ ਵੀਹ ਪ੍ਰਤੀਸ਼ਤ ਬਚਦਾ ਬਾਰਦਾਨਾ ਜਲਦੀ ਤੋਂ ਜਲਦੀ ਦਿੱਤਾ ਜਾਵੇ।ਸ਼ਹਿਰ ਅੰਦਰ 20ਵੀਹ ਤੋਂ 25 ਰਾਈਸ ਮਿੱਲਾਂ ਹਨ ਜਿਨ੍ਹਾਂ ਨਾਲ ਸਿੱਧੇ-ਅਸਿੱਧੇ ਤੋਂ ਸੈਕੜੇ ਪਰਿਵਾਰ ਲੇਬਰ ਦੇ ਜੁੜੇ ਹਨ ਰਾਈਸ ਮਿਲਾ ਬੰਦ ਹੋਣ ਨਾਲ ਲੇਬਰ ਨੂੰ ਅਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਔਖਾ ਹੋ ਜਾਵੇਗਾ ਉਨ੍ਹਾਂ ਨੇ ਦੱਸਿਆ ਕਿ ਮਿਲਿੰਗ ਦੀ ਆਖਰੀ ਤਾਰੀਖ 31 ਮਾਰਚ ਹੈ ਜੇ ਇਸ ਤਰ੍ਹਾਂ ਕੰਮ ਬੰਦ ਰਿਹਾ ਤਾਂ ਚਾਵਲ ਦਾ ਭੁਗਤਾਨ 31ਮਾਰਚ ਤੱਕ ਪੂਰਾ ਨਹੀਂ ਹੋ ਸਕਦਾ। ਜਿਸ ਦੀ ਜ਼ਿੰਮੇਵਾਰ ਕੇਦਰ ਸਰਕਾਰ ਹੋਵੇਗੀ ਉਨ੍ਹਾਂ ਨੇ ਕਿਹਾ ਕਿ ਮਿੱਲਰਜ ਚਾਵਲ ਭੁਗਤਾਣ ਲਈ ਤਿਆਰ ਹਨ ਪਰ ਐਫਸੀਆਈ ਚਾਵਲ ਲੈਣ ਲਈ ਤਿਆਰ ਨਹੀਂ ਹੈ।ਮਿਲਰਜ ਪਹਿਲਾਂ ਹੀ ਘਾਟੇ ਵਿੱਚ ਹਨ ਕਿਉਂਕਿ ਇਸ ਵਾਰ ਚਾਵਲ ਅੰਦਰ ਟੋਟੇ ਦੀ ਮਾਤਰਾ ਬਹੁਤ ਜ਼ਿਆਦਾ ਹੈ ਹੁਣ ਗਰਮੀ ਸ਼ੁਰੂ ਹੋ ਗਈ ਹੈ ਗਰਮੀ ਸ਼ੁਰੂ ਹੋਣ ਨਾਲ ਚਾਵਲ ਦੀ ਕੁਆਲਿਟੀ ਹੋਰ ਵੀ ਜ਼ਿਆਦਾ ਖ਼ਰਾਬ ਹੋਣ ਦੇ ਕਾਰਨ ਇਸ ਅੰਦਰ ਟੋਟੇ ਦੀ ਮਾਤਰਾ ਵਧ ਸਕਦੀ ਹੈ ਜਿਸਦਾ ਖਮਿਆਜ਼ਾ ਮਿੱਲਰਜ ਨੂੰ ਭੁਗਤਣਾ ਪਵੇਗਾ।
ਗੁਰੂਹਰਸਹਾਏ ਦੇ ਰਾਈਸ ਮਿੱਲਰਾਂ ਦੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਬੰਦ ਪਏ ਕੰਮ ਨੂੰ ਜਲਦ ਤੋਂ ਜਲਦ ਚਲਾਇਆ ਜਾਵੇ ਤਾਂ ਜੋ ਚਾਵਲ ਐਫਸੀਆਈ ਗੁਦਾਮਾਂ ਵਿਚ ਸਰਕਾਰ ਵੱਲੋਂ ਮਿੱਥੀ ਗਈ ਤਾਰੀਖ 31ਮਾਰਚ ਤਕ ਚਾਵਲ ਦਾ ਭੁਗਤਾਨ ਕੀਤਾ ਜਾ ਸਕੇ।ਇਸ ਅੰਮ੍ਰਿਤ ਵੋਹਰਾ,ਟੋਨੀ ਗੋਇਲ,ਸੰਜੀਵ ਵੋਹਰਾ,ਅਸ਼ੋਕ ਵੋਹਰਾ,ਅਮਨ ਵੋਹਰਾ, ਸਤਪਾਲ ਗਲਹੋਤਰਾ,ਸਤਨਾਮ ਬਰਾਡ਼, ਇਕਬਾਲ ਗੋਇਲ,ਸਤੀਸ਼ ਵੋਹਰਾ,ਸੁਰਿੰਦਰ ਗੁਪਤਾ,ਸੁਮਿਤ ਆਵਲਾ,ਬੂਡ਼ ਚੰਦ ਕਪੂਰ, ਸਚਿਨ ਆਵਲਾ,ਵਿਨੋਦ ਮਿੱਢਾ ਆਦਿ ਮੀਟਿੰਗ ਵਿੱਚ ਮੌਜੂਦ ਸਨ।
ਕੈਪਸ਼ਨ,ਐਫਸੀਆਈ ਗੁਦਾਮਾਂ ਦੇ ਬਾਹਰ ਖਡ਼੍ਹਾ ਹੋਇਆ ਚਾਵਲਾ ਦਾ ਲੱਦਿਆ ਟਰੱਕ ਅਤੇ ਬੰਦ ਗੇਟ ਤੇ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਰਾਈਸ ਮਿੱਲਰ।