Ferozepur News

ਗੁਣਾਤਮਕ ਸਿੱਖਿਆ ਦੀ ਪ੍ਰਫੁੱਲਤਾ ਲਈ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਗੁਰੂਹਰਸਹਾਏ ਵਿਖੇ ਇੱਕ ਰੋਜ਼ਾ ਸੈਮੀਨਾਰ ਆਯੋਜਿਤ। ਫਿਰੋਜ਼ਪੁਰ, ਫਰਵਰੀ 3, 2025: ਗੁਣਾਤਮਕ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਨੀਲਾ ਅਰੋੜਾ ਜੀ, ਉਪ ਜਿਲ

ਗੁਣਾਤਮਕ ਸਿੱਖਿਆ ਦੀ ਪ੍ਰਫੁੱਲਤਾ ਲਈ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਗੁਰੂਹਰਸਹਾਏ ਵਿਖੇ ਇੱਕ ਰੋਜ਼ਾ ਸੈਮੀਨਾਰ ਆਯੋਜਿਤ। ਫਿਰੋਜ਼ਪੁਰ, ਫਰਵਰੀ 3, 2025: ਗੁਣਾਤਮਕ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਨੀਲਾ ਅਰੋੜਾ ਜੀ, ਉਪ ਜਿਲ

ਗੁਣਾਤਮਕ ਸਿੱਖਿਆ ਦੀ ਪ੍ਰਫੁੱਲਤਾ ਲਈ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਗੁਰੂਹਰਸਹਾਏ ਵਿਖੇ ਇੱਕ ਰੋਜ਼ਾ ਸੈਮੀਨਾਰ ਆਯੋਜਿਤ।

ਫਿਰੋਜ਼ਪੁਰ, ਫਰਵਰੀ 3, 2025: ਗੁਣਾਤਮਕ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਨੀਲਾ ਅਰੋੜਾ ਜੀ, ਉਪ ਜਿਲਾ ਸਿੱਖਿਆ ਅਫਸਰ  ਡਾ. ਸਤਿੰਦਰ ਸਿੰਘ, ਪ੍ਰਿੰਸੀਪਲ ਡਾਇਟ ਮੈਡਮ ਸੀਮਾ ਪੰਛੀ ਅਤੇ ਜ਼ਿਲ੍ਹਾ ਰਿਸੋਰਸ ਕੋਰਡੀਨੇਟਰ ਦਿਨੇਸ਼ ਚੌਹਾਨ ਦੀ ਅਗਵਾਈ ਹੇਠ ਰਾਜ ਵਿਦਿਅਕ ਖੋਜ਼ ਸਿਖਲਾਈ ਪਰਿਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੇ ਗੁਰੂਹਰਸਹਾਏ ਵਿਖੇ  ਗੁਣਾਤਮਕ ਸਿੱਖਿਆ ਲਈ ਪੰਜਾਬੀ ਅਤੇ ਅੰਗਰੇਜ਼ੀ ਵਿਸ਼ੇ ਦੀ ਇੱਕ ਰੋਜ਼ਾ ਟ੍ਰੇਨਿੰਗ ਲਗਾਈ ਗਈ.

ਜਿਸ ਵਿੱਚ ਬਲਾਕ ਗੁਰੂਹਰਸਹਾਏ-1 ਅਤੇ ਬਲਾਕ ਗੁਰੂਹਰਸਹਾਏ -2  ਦੇ ਸਾਰੇ ਸਕੂਲਾਂ ਵਿਚ ਪੰਜਾਬੀ ਅਤੇ ਅੰਗਰੇਜ਼ੀ ਪੜ੍ਹਾ ਰਹੇ ਅਧਿਆਪਕਾਂ ਨੇ ਭਾਗ ਲਿਆ ਜਿਨਾਂ ਨੂੰ ਬਲਾਕ ਰਿਸੋਰਸ ਪਰਸਨ ਪਵਨ ਕੁਮਾਰ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਜਸਵੰਤ ਸਿੰਘ, ਰਾਜੀਵ ਮੋਂਗਾ, ਰਾਜਵਿੰਦਰ ਕੌਰ, ਭੁਪਿੰਦਰ ਸਿੰਘ ਅਤੇ ਗੁਰਲਾਲ ਸਿੰਘ ਦੁਆਰਾ ਗੁਣਾਤਮਕ ਸਿੱਖਿਆ ਸੰਬੰਧੀ ਟ੍ਰੇਨਿੰਗ ਦਿੱਤੀ ਗਈ

ਜਿਸ ਵਿੱਚ ਬੱਚਿਆਂ ਦੇ ਸੰਪੂਰਨ ਵਿਕਾਸ, ਫਾਈਨਲ ਪ੍ਰੀਖਿਆ, ਵਿਭਾਗ ਦੇ ਵਿਦਿਅਕ ਉਦੇਸ਼ਾਂ ਅਤੇ ਟੀਚਿਆ ਸੰਬੰਧੀ ਵਿਚਾਰ ਰੱਖੇ। ਇਹਨਾਂ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਿਲ ਬਲਾਕ ਰਿਸੋਰਸ ਕੋਰਡੀਨੇਟਰ ਅੰਗਰੇਜ਼ ਕੁਮਾਰ, ਸੰਦੀਪ ਕੁਮਾਰ ਅਤੇ ਵਿਸ਼ਾਲ ਕੁਮਾਰ ਦੁਆਰਾ ਸਿੱਖਣ ਪੈਂਤੜਿਆਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ ਇਸ ਦੌਰਾਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਗੁਰੂਹਰਸਹਾਏ ਦੇ ਪ੍ਰਿੰਸੀਪਲ ਸੁਰੇਸ਼ ਕੁਮਾਰ ਦੁਆਰਾ ਆਪਣੇ ਸਵਗਤੀ ਭਾਸ਼ਣ ਵਿਚ ਸਾਹਿਤਕ ਪ੍ਰੰਪਰਾਵਾਂ ਨੂੰ ਵਿਦਿਆਰਥੀਆਂ ਵਿਚ ਪ੍ਰਸਾਰਿਤ ਕਰਨ ਦੇ ਨੇ ਵਿਚਾਰਾਂ ਨਾਲ ਸਿੱਖਿਆ ਨੂੰ ਹੁਨਰਮੰਦ ਬਣਾਉਣ ਲਈ ਪ੍ਰੇਰਨਾ ਕੀਤੀ।

ਅਨੁਭਵੀ ਬਲਾਕ ਰਿਸੋਰਸ ਕੋਰਡੀਨੇਟਰ ਵਿਸ਼ਾਲ ਕੁਮਾਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 29 ਜਨਵਰੀ ਤੋਂ 2 ਫਰਵਰੀ ਤੱਕ ਅਯੋਜਿਤ ਕੀਤੇ ਗਏ ਚਾਰ ਰੋਜ਼ਾ ਸੈਮੀਨਾਰ ਦੋਰਾਨ ਵਿਸ਼ਾਵਾਰ ਅਧਿਆਪਕਾਂ ਨੇ ਭਰਵੀਂ ਤਜਰਬੇ ਭਰਪੂਰ ਜਾਣਕਾਰੀ ਹਾਸਿਲ ਕੀਤੀ ਹੈ।

Related Articles

Leave a Reply

Your email address will not be published. Required fields are marked *

Back to top button