Ferozepur News
ਗਵਰਨਰ ਵੱਲੋਂ ਔਰਤਾਂ, ਸਮਾਜ ਦੇ ਦੱਬੇ ਕੁਚਲੇ ਵਰਗਾਂ ਦੀ ਸਿੱਖਿਆ ਤੇ ਵਿਕਾਸ ਲਈ ਕੰਮ ਕਰਨ ਦਾ ਦਿੱਤਾ ਸੱਦਾ
ਪੀ.ਐਮ. ਸੂਰਜ ਪੋਰਟਲ ਦੀ ਸ਼ੁਰੂਆਤ ਮੌਕੇ ਜੈਨਸਿਸ ਕਾਲਜ ਵਿੱਚ ਹੋਏ ਸਮਾਗਮ ਵਿੱਚ ਕੀਤੀ ਸ਼ਿਰਕਤ
ਗਵਰਨਰ ਵੱਲੋਂ ਔਰਤਾਂ, ਸਮਾਜ ਦੇ ਦੱਬੇ ਕੁਚਲੇ ਵਰਗਾਂ ਦੀ ਸਿੱਖਿਆ ਤੇ ਵਿਕਾਸ ਲਈ ਕੰਮ ਕਰਨ ਦਾ ਦਿੱਤਾ ਸੱਦਾ
ਪੀ.ਐਮ. ਸੂਰਜ ਪੋਰਟਲ ਦੀ ਸ਼ੁਰੂਆਤ ਮੌਕੇ ਜੈਨਸਿਸ ਕਾਲਜ ਵਿੱਚ ਹੋਏ ਸਮਾਗਮ ਵਿੱਚ ਕੀਤੀ ਸ਼ਿਰਕਤ
ਫ਼ਿਰੋਜ਼ਪੁਰ, 13 ਮਾਰਚ 2024:
ਪ੍ਰਧਾਨ ਮੰਤਰੀ – ਸੂਰਜ ਆਊਟਰੀਚ ਪ੍ਰੋਗਰਾਮ ਤਹਿਤ ਸਥਾਨਕ ਜੈਨਸਿਸ ਡੈਂਟਲ ਕਾਲਜ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਰਾਜਪਾਲ ਅਤੇ ਐਡਮਿਨੀਸਟਰੇਟਰ ਯੂ.ਟੀ. ਚੰਡੀਗੜ੍ਹ ਸ੍ਰੀ ਬਨਵਾਰੀ ਲਾਲ ਪੁਰੋਹਿਤ ਵੱਲੋਂ ਸ਼ਿਰਕਤ ਕੀਤੀ ਗਈ। ਇਸ ਸਮਾਗਮ ਵਿੱਚ ਸ਼ਿਰਕਤ ਕਰਨ ਤੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਰਾਜਪਾਲ ਨੂੰ ਜੀ ਆਇਆ ਕਿਹਾ ਗਿਆ।
ਇਸ ਮੌਕੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਦਿੱਲੀ ਤੋਂ ਆਯੋਜਿਤ ਇਸ ਆਨਲਾਈਨ ਸਮਾਗਮ ਵਿੱਚ ਸੂਰਜ ਰਾਸ਼ਟਰੀ ਪੋਰਟਲ ਨੂੰ ਲਾਂਚ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੁਆਰਾ ਆਯੋਜਿਤ, ਪ੍ਰਧਾਨ ਮੰਤਰੀ ਸੂਰਜ ਪ੍ਰੋਗਰਾਮ ਤਹਿਤ ਅਨੁਸੂਚਿਤ ਤੇ ਹੋਰ ਪਿੱਛੜੇ ਵਰਗ ਦੇ ਨਵੇਂ ਕਰਜ਼ਾ ਧਾਰਕਾਂ ਵਜੋਂ ਦੇਸ਼ ਭਰ ਦੇ 510 ਜ਼ਿਲ੍ਹਿਆਂ ਦੇ ਲਾਭਪਾਤਰੀਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ 1 ਲੱਖ ਤੋਂ ਵੱਧ ਉਭਰਦੇ ਉਦਮੀਆਂ ਅਤੇ ਯੋਗ ਲਾਭਪਾਤਰੀਆਂ ਨੂੰ 3.5% ਤੋਂ 9% ਵਾਜਬ ਵਿਆਜ ਦਰਾਂ ਤੇ ਕਰਜਾ ਮਨਜ਼ੂਰ ਕੀਤਾ ਗਿਆ ਜੋ ਕਿ ਉਨ੍ਹਾਂ ਲਈ ਸਵੈ-ਰੁਜ਼ਗਾਰ, ਆਪਣਾ ਕਾਰੋਬਾਰ ਸ਼ੁਰੂ ਕਰ ਕੇ ਵਿਕਿਸਤ ਭਾਰਤ ਵਿੱਚ ਯੋਗਦਾਨ ਦੇਣ ਲਈ ਲਾਭਦਾਇਕ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਦੇਸ਼ ਭਰ ਦੇ ਸਫਾਈ ਕਰਮਚਾਰੀ/ਮਿੱਤਰ ਜੋ ਕਿ ਸਾਡੇ ਸਮਾਜ ਦਾ ਇੱਕ ਮਹੱਤਵਪੁਰਨ ਹਿੱਸਾ ਹਨ ਉਨ੍ਹਾਂ ਦੇ ਸਸ਼ਕਤੀਕਰਨ ਲਈ ਸਫਾਈ ਮਿੱਤਰਾਂ ਨੂੰ ਆਯੂਸ਼ਮਾਨ ਹੈਲਥ ਕਾਰਡ ਵੰਡੇ ਗਏ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਔਰਤਾਂ ਅਤੇ ਸਮਾਜ ਦੇ ਦੱਬੇ ਕੁਚਲੇ ਵਰਗਾਂ ਦੀ ਸਿੱਖਿਆ ਤੇ ਵਿਕਾਸ ਲਈ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਪੱਛੜੇ ਸਮੂਹਾਂ ਦੇ ਲਾਭਪਾਤਰੀਆਂ ਨੂੰ ਬੈਂਕਾਂ, ਐਨ.ਬੀ.ਐਫ਼.ਸੀ.-ਐਮ.ਐਫ਼.ਆਈ. ਅਤੇ ਹੋਰ ਸੰਸਥਾਵਾਂ ਦੁਆਰਾ ਸੁਵਿਧਾਜਨਕ, ਰਿਆਇਤੀ ਕਰਜ਼ਾ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਜਿਹੇ ਉਪਰਾਲਿਆਂ ਦਾ ਉਦੇਸ਼ ਅਜਿਹੇ ਸਮਾਜ ਦਾ ਨਿਰਮਾਣ ਕਰਨਾ ਹੈ ਜਿੱਥੇ ਹਰੇਕ ਲਿੰਗ, ਉਮਰ ਜਾਂ ਕਿੱਤਾ ਕਰਨ ਵਾਲਾ ਵਿਅਕਤੀ ਦੇਸ਼ ਦੀ ਤਰੱਕੀ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਸਕੇ।ਇਸ ਮੌਕੇ ਲਾਭਪਾਤਰੀਆਂ ਨੂੰ ਕੰਮਕਾਜ ਦੌਰਾਨ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਪੀ.ਪੀ.ਈ ਕਿੱਟਾਂ ਅਤੇ ਸੈਕਸ਼ਨ ਲੈਟਰ ਦੀ ਵੰਡ ਵੀ ਕੀਤੀ ਗਈ।
ਇਸ ਮੌਕੇ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਸ੍ਰੀ ਰਣਜੀਤ ਸਿੰਘ ਢਿੱਲੋਂ, ਐਸ.ਐਸ.ਪੀ. ਸੌਮਿਆ ਮਿਸ਼ਰਾ ਸ੍ਰੀ ਅਮਿਤ ਭਾਟੀਆ ਐਨ.ਐਸ.ਐਫ.ਡੀ.ਸੀ. ਨੋਡਲ ਅਫਸਰ ਜ਼ਿਲ੍ਹਾ ਫ਼ਿਰੋਜ਼ਪੁਰ, ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮੁਦ ਬਾਮਬਾ, ਐਸ.ਡੀ.ਐਮ. ਫਿਰੋਜ਼ਪੁਰ ਚਾਰੂਮਿਤਾ, ਸਹਾਇਕ ਕਮਿਸ਼ਨਰ ਸ੍ਰੀ ਸੂਰਜ, ਡੀ.ਡੀ.ਪੀ.ਓ. ਸ. ਜਸਵੰਤ ਸਿੰਘ ਬੜੈਚ, ਐਲ.ਡੀ.ਐਮ. ਮੈਡਮ ਗੀਤਾ ਮਹਿਤਾ, ਸ੍ਰੀ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਸ੍ਰੀ ਗੁਰਦਾਸ ਸਿੰਘ ਈ.ਓ., ਸ੍ਰੀ ਚਰਨਪਾਲ ਐਮ.ਈ., ਸ੍ਰੀ ਗਗਨ ਸਿੰਘਾਲ ਆਦਿ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।