ਗਤਕਾ ਖਿਡਾਰੀਆਂ ਦੀ ਖੁਰਾਕ ਲਈ ਸਹਾਇਤਾਦੀ ਪਹਿਲੀ ਕਿਸ਼ਤ ਜਾਰੀ
ਗਤਕਾ ਖਿਡਾਰੀਆਂ ਦੀ ਖੁਰਾਕ ਲਈ ਸਹਾਇਤਾਦੀ ਪਹਿਲੀ ਕਿਸ਼ਤ ਜਾਰੀ
ਫਿਰੋਜ਼ਪੁਰ, ਜ਼ਿਲੀ 12, 2022: ਗਤਕਾ ਐਸੋਸ਼ੀਏਸ਼ਨ ਦੀ ਮੰਗ ਤੇ ਜਿ਼ਲ੍ਹਾ ਪ੍ਰਸ਼ਾਸਨ, ਫਿ਼ਰੋਜ਼ਪੁਰ ਵੱਲੋ ਗਤਕਾ ਖਿਡਾਰੀਆਂ ਦੀ ਖੁਰਾਕ ਲਈ 20000/—ਰੁਪਏ ਪ੍ਰਤੀ ਮਹੀਨਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਸਹਾਇਤਾ ਰਕਸ਼ਾ ਫਾਉਡੇਸ਼ਨ, ਵਿਵੇਕਾਨੰਦ ਵਰਡਲ ਸਕੂਲ, ਅਤੇ ਭਗਵਤੀ ਲੈਕਟੋ ਵੱਲੋ ਦਿੱਤੀ ਜਾਵੇਗੀ । ਇਸ ਮੌਕੇ ਗਤਕਾ ਐਸੋਸ਼ੀਏਸ਼ਨ, ਵੱਲੋ ਜਿ਼ਲ੍ਹਾ ਪ੍ਰਸ਼ਾਸਨ ਅਤੇ ਐਨ.ਜੀ.ਓ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾ ਉਨ੍ਹਾ ਦੀ ਬੇਨਤੀ ਨੂੰ ਤੁਰੰਤ ਸਵੀਕਰ ਕੀਤਾ ।
ਸ੍ਰੀਮਤੀ ਅੰਮ੍ਰਿਤ ਸਿੰਘ, ਆਈ.ਏ.ਐੱਸ, ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਵੱਲੋਂ ਗਤਕਾ ਖਿਡਾਰੀਆਂ ਨੂੰ ਕਿਹਾ ਗਿਆ ਕਿ ਉਹ ਜਿਆਦਾ ਮਿਹਨਤ ਕਰਨ ਤਾਂ ਜੋ ਉਹ ਗੋਲਡ ਮੈਡਲ ਜਿੱਤ ਕੇ ਫਿ਼ਰੋਜ਼ਪੁਰ ਦਾ ਨਾਂ ਰੋਸ਼ਨ ਕਰਨ ਅਤੇ ਗਤਕਾ ਐਸੋਸ਼ੀਏਸ਼ਨ ਦੇ ਅਹੁਦੇਦਾਰਾ ਨੂੰ ਕਿਹਾ ਕਿ ਗਤਕਾ ਖਿਡਾਰੀਆਂ ਨੂੰ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।ਸ੍ਰੀ ਗੌਰਵ ਭਾਸਕਰ ਵੱਲੋ ਇਸ ਮੌਕੇ ਕਿਹਾ ਗਿਆ ਕਿ ਗਤਕਾ ਖਿਡਾਰੀਆਂ ਨੂੰ ਸਹਾਇਤਾ ਦੇ ਉਨ੍ਹਾ ਨੂੰ ਖੁਸ਼ੀ ਮਹਿਸੁਸ ਹੋ ਰਹੀ ਹੈ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਦੀਆਂ ਸੰਸਥਾਵਾਂ ਗਤਕਾ ਖਿਡਾਰੀਆਂ ਦੀ ਭਲਾਈ ਲਈ ਕੰਮ ਕਰਦੀਆਂ ਰਹਿਣ ਗਿਆ ।
ਇਸ ਮੌਕੇ ਸ੍ਰੀ ਰਣਜੀਤ ਸਿੰਘ, ਪੀ.ਸੀ.ਐੱਸ. ਉਪ ਮੰਡਲ ਮੈਜਿਸਟਰੇਟ, ਫਿਰੋਜਪੁਰ, ਸ੍ਰੀ ਅਸ਼ੋਕ ਬਹਿਲ, ਸਕੱਤਰ ਰੈੱਡ ਕਰਾਸ, ਸ੍ਰੀ ਹਰੀਸ਼ ਮੋਂਗਾ, ਐਨ.ਜੀ.ਓ, ਸ੍ਰੀ ਹਰਬੀਰ ਸਿੰਘ ਦੁੱਗਲ, ਪ੍ਰਧਾਨ ਗਤਕਾ ਐਸੋਸੀਏਸ਼ਨ, ਪੰਜਾਬ,ਸ੍ਰੀ ਸੁਨੀਲ ਦੱਤ, ਜਿਲ੍ਹਾ ਟਰੇਨਿੰਗ ਅਫਸਰ ਅਤੇ ਸ੍ਰੀ ਮਨਜੀਤ ਸਿੰਘ, ਨਿੱਜੀ ਸਹਾਇਕ ਮੌਜੂਦ ਸਨ।