ਗਣਤੰਤਰ ਦਿਵਸ ਮੌਕੇ ਵਿਧਾਇਕ ਪਿੰਕੀ ਨੇ ਕੰਟੋਨਮੈਂਟ ਬੋਰਡ ਵਾਲੀ ਜਗ੍ਹਾ ਤੇ ਕੰਟੋਨਮੈਂਟ ਬੋਰਡ ਸਟੇਡੀਅਮ ਦਾ ਰੱਖਿਆ ਨੀਹ ਪੱਥਰ
ਕੰਟੋਨਮੈਂਟ ਬੋਰਡ ਦੇ ਸਕੂਲਾਂ ਵੱਲੋਂ ਸਭਿਆਚਾਰਕ ਪ੍ਰੋਗਰਾਮ, ਗਰੁੱਪ ਡਾਂਸ, ਵੈੱਲਕਮ, ਵੈਸਟਰਨ ਤੇ ਰਾਜਸਥਾਨੀ ਡਾਂਸ ਅਤੇ ਸਕਾਊਟ ਮਾਰਚ ਦੀ ਕੀਤੀ ਗਈ ਪੇਸ਼ਕਾਰੀ
ਗਣਤੰਤਰ ਦਿਵਸ ਮੌਕੇ ਵਿਧਾਇਕ ਪਿੰਕੀ ਨੇ ਕੰਟੋਨਮੈਂਟ ਬੋਰਡ ਵਾਲੀ ਜਗ੍ਹਾ ਤੇ ਕੰਟੋਨਮੈਂਟ ਬੋਰਡ ਸਟੇਡੀਅਮ ਦਾ ਰੱਖਿਆ ਨੀਹ ਪੱਥਰ
ਕਿਹਾ, 1 ਕਰੋੜ ਰੁਪਏ ਦੀ ਲਾਗਤ ਨਾਲ ਮਲਟੀ ਸਟੇਡੀਅਮ ਬਣਾਇਆ ਜਾਵੇਗਾ
ਕੰਟੋਨਮੈਂਟ ਬੋਰਡ ਦੇ ਸਕੂਲਾਂ ਵੱਲੋਂ ਸਭਿਆਚਾਰਕ ਪ੍ਰੋਗਰਾਮ, ਗਰੁੱਪ ਡਾਂਸ, ਵੈੱਲਕਮ, ਵੈਸਟਰਨ ਤੇ ਰਾਜਸਥਾਨੀ ਡਾਂਸ ਅਤੇ ਸਕਾਊਟ ਮਾਰਚ ਦੀ ਕੀਤੀ ਗਈ ਪੇਸ਼ਕਾਰੀ
ਗਿੱਧਾ ਤੇ ਭੰਗੜਾ ਹਾਜ਼ਰ ਪਤਵੰਤਿਆਂ ਲਈ ਬਣਿਆ ਖਿੱਚ ਦਾ ਕੇਂਦਰ
ਫ਼ਿਰੋਜ਼ਪੁਰ 27 ਜਨਵਰੀ 2020 ( ) ਕੰਟੋਨਮੈਂਟ ਬੋਰਡ ਫ਼ਿਰੋਜ਼ਪੁਰ ਵੱਲੋਂ 71 ਵਾਂ ਗਣਤੰਤਰ ਦਿਵਸ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਕੰਟੋਨਮੈਂਟ ਬੋਰਡ ਵਾਲੀ ਜਗ੍ਹਾ ਤੇ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਵੱਲੋਂ ਸਭ ਤੋਂ ਪਹਿਲਾ ਕੰਟੋਨਮੈਂਟ ਬੋਰਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਉਪਰੰਤ ਕੰਟੋਨਮੈਂਟ ਬੋਰਡ ਦੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰ ਪ੍ਰੋਗਰਾਮ ਅਤੇ ਗਰੁੱਪ ਡਾਂਸ ਪੇਸ਼ ਕੀਤਾ ਗਿਆ। ਇਸ ਮੌਕੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਪ੍ਰਧਾਨ ਕੰਟੋਨਮੈਂਟ ਬੋਰਡ ਬ੍ਰਿਗੇਡੀਅਰ ਵਿਗਨੇਸ਼ ਮਹੰਤੀ, ਚੀਫ਼ ਕਾਰਜਸਾਧਕ ਅਫ਼ਸਰ ਸ੍ਰ. ਦਮਨ ਸਿੰਘ, ਐੱਸ.ਡੀ.ਓ. ਸਤੀਸ਼ ਕੁਮਾਰ ਅਤੇ ਮਨਜੀਤ ਸਿੰਘ ਸੁਪਰਡੈਂਟ ਅਰੋੜਾ ਵੀ ਹਾਜ਼ਰ ਸਨ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਕੰਟੋਨਮੈਂਟ ਬੋਰਡ ਵਾਲੀ ਇਸ ਥਾਂ ਤੇ 1 ਕਰੋੜ ਰੁਪਏ ਦੀ ਲਾਗਤ ਨਾਲ ਮਲਟੀ ਸਟੇਡੀਅਮ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਹਰ ਤਰ੍ਹਾਂ ਦੀਆਂ ਖੇਡਾਂ, ਸਪਰਿੰਕਲ ਸਿਸਟਮ ਤੋਂ ਇਲਾਵਾ ਐੱਲ.ਸੀ.ਡੀ. ਲਗਾਈ ਜਾਵੇਗੀ ਜਿਸ ਤੇ ਹਰਮਿੰਦਰ ਸਾਹਿਬ ਤੇ ਮਾਤਾ ਵੈਸ਼ਨੂੰ ਦੇਵੀ ਤੋਂ ਸਿੱਧਾ ਪ੍ਰਸਾਰਨ ਆਵੇਗਾ ਤੇ ਸ਼ਾਮ ਨੂੰ ਅਰਦਾਸ ਵੀ ਹੋਵੇਗੀ। ਉਨ੍ਹਾਂ ਕਿਹਾ ਕਿ 1 ਕਰੋੜ ਰੁਪਏ ਦੀ ਲਾਗਤ ਨਾਲ ਸਾਰਾਗੜ੍ਹੀ ਦੇ ਨਾਲ ਜੰਗਲਾਤ ਵਿਭਾਗ ਦੀ ਥਾਂ ਤੇ ਸਟੇਡੀਅਮ ਬਣਾਇਆ ਜਾਣਾ ਹੈ ਅਤੇ ਸਹੀਦੇ ਆਜ਼ਮ ਭਗਤ ਸਿੰਘ ਪਾਰਕ ਸਾਢੇ 7 ਏਕੜ ਵਿੱਚ ਬਣਾਇਆ ਜਾਵੇਗਾ ਜਿਹੜਾ ਕਿ ਵਨ ਆਫ਼ ਦਾ ਬੈੱਸਟ ਪਾਰਕ ਹੋਵੇਗਾ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਕੰਟੋਨਮੈਂਟ ਬੋਰਡ ਦੇ 4 ਸਕੂਲਾਂ ਦਾ 100 ਪ੍ਰਤੀਸ਼ਤ ਰਿਜ਼ਲਟ ਰਹਿੰਦਾ ਹੈ ਅਤੇ 5 ਵਾਂ ਸ੍ਰੀ. ਹਰਕ੍ਰਿਸ਼ਨ ਪਬਲਿਕ ਸਕੂਲ ਦਾ ਹੈ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਦੇ ਬੱਚਿਆਂ ਵਿੱਚ ਕਾਫ਼ੀ ਹੁਨਰ ਭਰਿਆ ਪਿਆ ਹੈ, ਇਨ੍ਹਾਂ ਬੱਚਿਆਂ ਦਾ ਹੁਨਰ ਅੱਗੇ ਲਿਆਉਣ ਦੀ ਲੋੜ ਹੈ, ਅੱਜ ਕਿਸ ਤਰ੍ਹਾਂ ਬੱਚਿਆਂ ਵੱਲੋਂ ਮੋਟਰਸਾਈਕਲ ਰਾਹੀਂ ਸਟੰਟ ਕੀਤਾ ਗਿਆ ਹੈ ਜੋ ਕਿ ਕਾਫ਼ੀ ਸਲਾਹੁਣਯੋਗ ਹੈ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਛਾਉਣੀ ਦੀਆਂ ਸੜਕਾਂ ਵਾਸਤੇ ਢਾਈ ਕਰੋੜ ਰੁਪਇਆ ਆਇਆ ਹੈ ਤੇ ਸਾਰੀਆਂ ਸੜਕਾਂ ਦੀ 3 ਮਹੀਨਿਆਂ ਵਿੱਚ ਕਾਇਆ ਕਲਪ ਬਦਲ ਦੇਣੀ ਹੈ। ਉਨ੍ਹਾਂ ਕਿਹਾ ਕਿ ਮੇਰੀ ਇਹ ਕੋਸ਼ਿਸ਼ ਹੈ ਕਿ ਫ਼ਿਰੋਜ਼ਪੁਰ ਛਾਉਣੀ ਦੇਸ਼ ਦੀ ਸਭ ਤੋਂ ਵਧੀਆ ਛਾਉਣੀ ਬਣੇ। ਉਨ੍ਹਾਂ ਕਿਹਾ ਕਿ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦਾ ਲਗਭਗ 2 ਮਹੀਨਿਆਂ ਵਿੱਚ ਨੀਂਹ ਪੱਥਰ ਰੱਖ ਦੇਣਾ ਹੈ, ਜਿਸ ਵਿੱਚ ਲਗਭਗ 20 ਹਜ਼ਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ ਤੇ ਫ਼ਿਰੋਜ਼ਪੁਰ ਤੇ ਆਸ ਪਾਸ ਦੇ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਵੀ ਮਿਲਣਗੀਆਂ।
ਗਣਤੰਤਰ ਦਿਵਸ ਸਮਾਰੋਹ ਦੌਰਾਨ ਕੰਟੋਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਵੱਲੋਂ ਵੈੱਲਕਮ ਡਾਂਸ, ਸਕਾਊਟ ਮਾਰਚ, ਸਪੀਚ, ਡਾਂਸ, ਗਿੱਧਾ ਅਤੇ ਭੰਗੜਾ ਦੀ ਪੇਸ਼ਕਾਰੀ ਕੀਤੀ ਗਈ। ਸਨਸਾਈਨ ਮਾਡਰਨ ਸਕੂਲ, ਕੰਟੋਨਮੈਂਟ ਹਾਈ ਸਕੂਲ ਤੇ ਕੰਟੋਨਮੈਂਟ ਬੋਰਡ ਐਲੀਮੈਂਟਰੀ ਸਕੂਲ ਵੱਲੋਂ ਵੈਸਟਰਨ ਡਾਂਸ, ਰਾਜਸਥਾਨੀ ਡਾਂਸ ਅਤੇ ਰਾਸ਼ਟਰੀ ਗਾਣ ਦੀ ਪੇਸ਼ਕਾਰੀ ਕੀਤੀ ਗਈ। ਕੰਟੋਨਮੈਂਟ ਬੋਰਡ ਐਲੀਮੈਂਟਰੀ ਸਕੂਲ ਵੱਲੋਂ ਕੋਰਿਓਗ੍ਰਾਫੀ ਦੇਸ਼ ਮੇਰਾ ਰੰਗੀਲਾ, ਸਕਿੱਲ ਡਿਵੈਲਪਮੈਂਟ ਸੈਂਟਰ ਕੰਟੋਨਮੈਂਟ ਬੋਰਡ ਵੱਲੋਂ ਐਸਾ ਦੇਸ਼ ਹੈ ਮੇਰਾ ਕੋਰਿਓਗ੍ਰਾਫੀ ਅਤੇ ਮੁਸਕਾਨ ਸਪੈਸ਼ਲ ਸੋਲੋਗਾਈਡ ਮਾਂ ਤੂੰ ਕਿਤਨੀ ਅੱਛੀ ਹੈ ਦੀ ਪੇਸ਼ਕਾਰੀ ਕੀਤੀ ਗਈ। ਇਨ੍ਹਾਂ ਵਿਚੋਂ ਗਿੱਧਾ ਤੇ ਭੰਗੜਾ ਹਾਜ਼ਰ ਪਤਵੰਤਿਆਂ ਲਈ ਖਿੱਚ ਦਾ ਕੇਂਦਰ ਬਣਿਆ। ਇਸ ਉਪਰੰਤ ਵਿਧਾਇਕ ਪਿੰਕੀ ਨੇ ਮੁਸਕਾਨ ਸਪੈਸ਼ਲ ਸਕੂਲ ਦੇ ਸਪੈਸ਼ਲ ਚਾਈਲਡ ਬੱਚੇ ਨੂੰ 2100 ਰੁਪਏ ਤੇ ਗਿੱਧੇ ਦੀ ਸਮੁੱਚੀ ਟੀਮ ਨੂੰ 5100 ਦੀ ਰਾਸ਼ੀ ਭੇਟ ਕੀਤੀ। ਇਸ ਤੋਂ ਬਾਅਦ ਵਿਧਾਇਕ ਪਿੰਕੀ ਵੱਲੋਂ ਸਮਾਰੋਹ ਵਿੱਚ ਆਪਣੀਆਂ ਪੇਸ਼ਕਾਰੀਆਂ ਪੇਸ਼ ਕਰਨ ਵਾਲੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਪ੍ਰਿੰਸ. ਜਗਦੀਸ਼ ਸਿੰਘ, ਮੈਡਮ ਰਜਨੀ ਅਤੇ ਮੈਡਮ ਤਰਨਜੀਤ ਸੰਧੂ ਵੱਲੋਂ ਬਾਖ਼ੂਬੀ ਨਿਭਾਈ ਗਈ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਣ ਨਾਲ ਹੋਈ।
ਇਸ ਮੌਕੇ ਪ੍ਰਿੰਸੀਪਲ ਸਵਰਸ਼ਾ ਰਾਣੀ, ਪਾਰੁਲ ਡੂਮਰਾ, ਸੁਨੀਤਾ ਜੁਨੇਜਾ, ਸੁਨੀਤਾ ਬਜਾਜ ,ਆਸ਼ੂ ਮੌਂਗਾ, ਡਾ. ਉਮੇਸ਼ ਸ਼ਰਮਾ, ਚੌਧਰੀ ਪਵਨ ਕੁਮਾਰ, ਡਾ. ਵਿਜੇ ਜੈਨ, ਹਰਦਿਆਲ ਗੁਪਤਾ, ਪ੍ਰਿੰਸ. ਹਰਦੀਪ ਕੌਰ, ਪ੍ਰਵੀਨ ਜੈਨ ਅਤੇ ਸੁਭਾਸ਼ ਮਿੱਤਲ ਆਦਿ ਵੀ ਹਾਜ਼ਰ ਸਨ।