ਖੱਤਰੀ ਵੈਲਫੇਅਰ ਸਭਾ ਦੇ ਮੀਤ ਪ੍ਰਧਾਨ ਭੰਡਾਰੀ ਸਹਿਕਾਰਤਾ ਵਿਭਾਗ ਦੇ ਏ.ਆਰ. ਨਿਯੁਕਤ
ਫਿਰੋਜ਼ਪੁਰ 29 ਮਈ (ਏ.ਸੀ.ਚਾਵਲਾ) ਸਹਿਕਾਰਤਾ ਵਿਭਾਗ ਵਿਚ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਨਿਰੀਖਣ ਪਵਨ ਭੰਡਾਰੀ ਐਸ.ਏ ਨੂੰ ਤਰੱਕੀ ਦਿੰਦਿਆਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫ਼ਾਜ਼ਿਲਕਾ ਨਿਯੁਕਤ ਕੀਤਾ ਗਿਆ ਹੈ। ਫ਼ਿਰੋਜ਼ਪੁਰ ਵਿਖੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਵਿਚ ਇੰਸਪੈਕਟਰ ਪਵਨ ਭੰਡਾਰੀ ਨੂੰ ਤਰੱਕੀ ਮਿਲਣ 'ਤੇ ਜਿਥੇ ਮਹਿਕਮੇ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵਲੋਂ ਵਧਾਈਆਂ ਦੇਣ ਦਾ ਤਾਂਤਾ ਲੱਗਾ ਹੋਇਆ ਹੈ, ਉਥੇ ਖੱਤਰੀ ਵੈਲਫੇਅਰ ਸਭਾ ਦੇ ਅਹੁਦੇਦਾਰਾਂ ਸਮੇਤ ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਨੇ ਵੀ ਭੰਡਾਰੀ ਨੂੰ ਵਧਾਈ ਦਿੰਦਿਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਤਨ ਲਾਲ ਕੁਕੜ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਫ਼ਿਰੋਜ਼ਪੁਰ ਨੇ ਦੱਸਿਆ ਕਿ ਮਹਿਕਮਾਨਾ ਤੌਰ 'ਤੇ ਹੋਈਆਂ ਬਦਲੀਆਂ ਤੇ ਤਰੱਕੀਆਂ ਵਿਚ ਫ਼ਿਰੋਜ਼ਪੁਰ ਦੇ ਨਿਰੀਖਣ ਪਵਨ ਭੰਡਾਰੀ ਦਾ ਨਾਮ ਆਉਣ 'ਤੇ ਜਿਥੇ ਮਹਿਕਮੇ ਵਿਚ ਕਾਫੀ ਖੁਸ਼ੀ ਦਾ ਮਾਹੌਲ ਹੈ, ਉਥੇ ਲੰਬੇ ਸਮੇਂ ਤੋਂ ਦ੍ਰਿੜ ਇਰਾਦਿਆਂ ਤੇ ਮਿਹਨਤ ਨਾਲ ਮਹਿਕਮੇ ਦੀ ਸੇਵਾ ਕਰਨ ਬਦਲੇ ਸ੍ਰੀ ਭੰਡਾਰੀ ਨੂੰ ਮਿਲਿਆ ਇਹ ਗਜ਼ਟਿਡ ਅਹੁਦਾ ਜ਼ਰੂਰੀ ਸੀ। ਸ੍ਰੀ ਕੁਕੜ ਨੇ ਕਾਮਨਾ ਕੀਤੀ ਕਿ ਜਿਸ ਤਰ•ਾਂ ਉਨ•ਾਂ ਨੇ ਫ਼ਿਰੋਜ਼ਪੁਰ ਵਿਚ ਰਹਿੰਦਿਆਂ ਆਪਣੇ ਕੰਮ ਵਿਚ ਸਮਝੌਤਾ ਨਾ ਕਰਦਿਆਂ ਆਪਣੀ ਡਿਊਟੀ ਨਿਭਾਈ ਹੈ, ਉਸੀ ਤਰ•ਾਂ ਉਹ ਫ਼ਾਜ਼ਿਲਕਾ ਪਹੁੰਚ ਕੇ ਵੀ ਲੋਕ ਸੇਵਾ ਨੂੰ ਅਰਪਣ ਹੋਣਗੇ। ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫ਼ਾਜ਼ਿਲਕਾ ਵਜੋਂ ਮਿਲੀ ਵਿਭਾਗੀ ਤਰੱਕੀ 'ਤੇ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਸ੍ਰੀ ਪਵਨ ਭੰਡਾਰੀ ਨੇ ਕਿਹਾ ਕਿ ਜਿਸ ਤਰ•ਾਂ ਮਹਿਕਮੇ ਨੇ ਉਨ•ਾਂ 'ਤੇ ਵਿਸਵਾਸ਼ ਜਤਾਇਆ ਹੈ, ਉਹ ਉਸ 'ਤੇ ਖਰ•ਾ ਉਤਰਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ•ਾਂ ਕਿਹਾ ਕਿ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫ਼ਾਜ਼ਿਲਕਾ ਦੇ ਅਹੁਦੇ ਦਾ ਚਾਰਜ ਉਹ 1 ਜੂਨ ਦਿਨ ਸੋਮਵਾਰ ਨੂੰ ਭਗਵਾਨ ਭੋਲੇ ਨਾਥ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਸੰਭਾਲਣਗੇ