Ferozepur News
ਖਜਾਨਾ ਦਫਤਰ ਤੇ ਬੈਕ ਮਿਤੀ 31 ਮਾਰਚ ਰਾਤ ਤੱਕ ਖੁੱਲੇ ਰਹਿਣਗੇ–ਡਿਪਟੀ ਕਮਿਸ਼ਨਰ
ਫਿਰੋਜ਼ਪੁਰ 30 ਮਾਰਚ (ਮਦਨ ਲਾਲ ਤਿਵਾੜੀ) ਸਕੱਤਰ ਵਿੱਤ-ਕਮ-ਡਾਇਰੈਕਟਰ ਵਿੱਤ ਵਿਭਾਗ (ਖਜਾਨਾ ਅਤੇ ਲੇਖਾ ਸ਼ਾਖਾ) ਪੰਜਾਬ ਸਰਕਾਰ ਚੰਡੀਗੜ• ਦੀਆਂ ਹਦਾਇਤਾਂ ਦੀ ਪਾਲਣਾ ਵਿਚ ਜਿਲ•ਾ ਫਿਰੋਜ਼ਪੁਰ ਦੇ ਸਦਰ ਮੁਕਾਮ ਪੱਧਰ ਦਾ ਖਜਾਨਾ ਦਫਤਰ/ਉਪ ਮੰਡਲ ਪੱਧਰ ਦੇ ਖਜਾਨਾ ਦਫਤਰ ਮਿਤੀ 31 ਮਾਰਚ (ਮੰਗਲਵਾਰ) ਨੂੰ ਸਵੇਰੇ 9:00 ਵਜੇ ਤੋ ਰਾਤ 10:00 ਵਜੇ ਤੱਕ ਅਤੇ ਇਸੇ ਤਰਾਂ ਜ਼ਿਲ•ਾ ਫਿਰੋਜ਼ਪੁਰ ਦੇ ਸਬੰਧਤ ਬੈਂਕ ਮਿਤੀ 31 ਮਾਰਚ (ਮੰਗਲਵਾਰ) ਨੂੰ ਸਵੇਰੇ 10:00 ਵਜੇ ਤੋ ਰਾਤ 12 ਵਜੇ ਤੱਕ ਸਰਕਾਰੀ ਕੰਮਾਂ ਲਈ ਖੁੱਲੇ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ. ਖਰਬੰਦਾ ਨੇ ਦਿੱਤੀ।