Ferozepur News

ਕੱਚੇ ਮੁਲਾਜ਼ਮਾਂ ਨਾਲ ਕੀਤੇ ਵਾਅਦਿਆ ਦੀ ਯਾਦਗਾਰੀ ਤਸਵੀਰ ਫਰੇਮ ਕਰਵਾ ਕੇ ਅਤੇ ਫੁੱਲਾਂ ਦਾ ਗੁਲਦਸਤਾ ਕਾਂਗਰਸੀ ਜ਼ਿਲ੍ਹਾ ਪ੍ਰਧਾਨਾਂ ਨੂੰ ਕੀਤਾ ਜਾਵੇਗਾ ਭੇਂਟ

ਯਾਦਗਾਰੀ ਤਸਵੀਰ ‘ਚ ਮੁੱਖ ਮੰਤਰੀ ਪੰਜਾਬ/ਵਿਧਾਨ ਸਭਾ ਸਪੀਕਰ ਦੇ ਬਿਆਨ ਅਤੇ ਚੋਂਣ ਮੈਨੀਫੈਸਟੋ ਦੇ ਅੰਸ਼ ਦਰਜ਼: ਜੁਲਾਹਾ

ਮਿਤੀ 27 ਦਸੰਬਰ 2017( ਚੰਡੀਗੜ) ਕਾਂਗਰਸ ਸਰਕਾਰ ਦੇ 9 ਮਹੀਨੇ ਬੀਤ ਜਾਣ ਤੇ ਨੋਜਵਾਨਾਂ ਨਾਲ ਇਕ ਵਾਰ ਵੀ ਗੱਲਬਾਤ ਨਾ ਕਰਨ ਦੇ ਰੋਸ ਵਜੋਂ ਕੱਚੇ ਤੇ ਸੁਵਿਧਾਂ ਮੁਲਾਜ਼ਮਾਂ ਵੱਲੋਂ ਨਵੇਂ ਵਰੇ ਵਾਲੇ ਦਿਨ ਅਨੋਖਾ ਪ੍ਰਦਰਸ਼ਨ ਕਰ ਦੀ ਤਿਆਰੀ ਕੀਤੀ ਹੈ।ਮੁਲਾਜ਼ਮਾਂ ਵੱਲੋਂ ਪਹਿਲੀ ਜਨਵਰੀ ਵਾਲੇ ਦਿਨ ਜ਼ਿਲ੍ਹਾ ਕਾਂਗਰਸ ਭਵਨ ਵਿਖੇ ਇਕੱਠੇ ਹੋ ਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਅਤੇ ਕਾਂਗਰਸ ਪਾਰਟੀ ਵੱਲੋਂ ਜ਼ਾਰੀ ਚੋਂਣ ਮੈਨੀਫੈਸਟੋ ਦੀਆ ਕਟਿੰਗ ਦੀ ਤਸਵੀਰ ਫਰੇਮ ਕਰਵਾ ਕੇ ਫੱੁਲਾਂ ਦੇ ਗੁਲਦਸਤੇ ਨਾਲ ਭੇਂਟ ਕੀਤੀ ਜਾਵੇਗੀ।ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਸੱਜਣ ਸਿੰਘ,ਅਸ਼ੀਸ਼ ਜੁਲਾਹਾ, ਇਮਰਾਨ ਭੱਟੀ, ਵਰਿੰਦਰਪਾਲ ਸਿੰਘ, ਰਜਿੰਦਰ ਸਿੰਘ ਸੰਧਾ, ਪ੍ਰਵੀਨ ਕੁਮਾਰ, ਸਤਪਾਲ ਸਿੰਘ, ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਜੋਤ ਸਿੰਘ ਨੇ ਕਿਹਾ ਕਿ ਕਾਂਗਰਸ ਵੱਲੋਂ ਮੁਲਾਜ਼ਮਾਂ ਤੋਂ ਬਿਲਕੁਲ ਮੁੱਖ ਮੋੜ ਲਿਆ ਹੈ ਪ੍ਰੰਤੂ ਮੁਲਾਜ਼ਮ ਸਰਕਾਰ ਨੂੰ ਕੀਤੇ ਵਾਅਦੇ ਭੱੁਲਣ ਨਹੀ ਦੇਣਗੇ। ਆਗੂਆ ਨੇ ਕਿਹਾ ਕਿ ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਵਾਉਣ ਲਈ ਮੁਲਾਜ਼ਮਾਂ ਵੱਲੋਂ ਇਕ ਯਾਦਗਾਰੀ ਤਸਵੀਰ ਬਣਾ ਕੇ ਫਰੇਮ ਕਰਵਾਈ ਗਈ ਹੈ ਜਿਸ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਅਖਬਾਰੀ ਬਿਆਨ ਹਨ ਜਿਸ ਵਿਚ ਉਨ੍ਹਾਂ ਵੱਲੋਂ ਸਰਕਾਰ ਬਨਣ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਸੁਵਿਧਾਂ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਗੱਲ ਆਖੀ ਸੀ। ਇਸ ਦੇ ਨਾਲ ਹੀ ਤਸਵੀਰ ਵਿਚ ਮੁੱਖ ਮੰਤਰੀ ਪੰਜਾਬ ਵੱਲੋਂ ਸੋਸ਼ਲ ਸਾਈਟ ਟਵੀਟਰ ਤੇ ਕੀਤਾ ਟਵੀਟ ਅਤੇ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ ਵੀ ਹੈ।

ਆਗੂਆ ਨੇ ਕਿਹਾ ਕਿ ਉਹ ਨਵੇ ਸਾਲ ਤੇ ਇਹ ਯਾਦਗਾਰੀ ਤਸਵੀਰ ਤੇ ਫੱੁਲਾਂ ਦਾ ਗੁਲਦਸਤਾ ਭੇਂਟ ਕਰਕੇ ਕਾਂਗਰਸ ਪਾਰਟੀ ਨੂੰ ਨੋਜਵਾਨਾਂ ਨਾਲ ਕੀਤਾ ਵਾਅਦਾ ਯਾਦ ਕਰਵਾਉਣਗੇ ਅਤੇ ਨਾਲ ਹੀ ਜ਼ਿਲ੍ਹਾ ਪ੍ਰਧਾਨ ਨੂੰ ਬੇਨਤੀ ਕਰਨਗੇ ਕਿ ਕਾਂਗਰਸ ਦਫਤਰ ਵਿਚ ਪਾਰਟੀ ਦੀਆ ਯਾਦਗਾਰੀ ਲੱਗੀਆ ਤਸਵੀਰਾਂ ਦੇ ਨਾਲ ਇਸ ਤਸਵੀਰ ਨੂੰ ਵੀ ਲਗਾਇਆ ਜਾਵੇ ਤਾਂ ਜੋ ਕਾਂਗਰਸ ਪਾਰਟੀ ਨੂੰ ਹਮੇਸ਼ਾ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਯਾਦ ਆਉਦੇਂ ਰਹਿਣ। ਆਗੂਆ ਨੇ ਕਿਹਾ ਕਿ ਉਹ ਕਾਂਗਰਸ ਜ਼ਿਲ੍ਹਾ ਪ੍ਰਧਾਨਾਂ ਨੂੰ ਇਹ ਵੀ ਅਪੀਲ ਕਰਨਗੇ ਕਿ ਜੇਕਰ ਹੋ ਸਕੇ ਤਾਂ ਇਹ ਯਾਦਗਾਰੀ ਤਸਵੀਰ ਮੁੱਖ ਮੰਤਰੀ ਪੰਜਾਬ ਨੂੰ ਭੇਜ ਕੇ ਮੁੱਖ ਮੰਤਰੀ ਦਫਤਰ ਅਤੇ ਕਾਂਗਰਸ ਦੇ ਮੁੱਖ ਦਫਤਰ ਵਿਚ ਵੀ ਜ਼ਰੂਰ ਲਗਾਈ ਜਾਵੇ।

ਆਗੂਆ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਨੋਜਵਾਨ ਮੁਲਾਜ਼ਮਾਂ ਨਾਲ ਵਾਅਦਿਆ ਦਾ ਭਰੋਸਾ ਦੇ ਕੇ ਵੋਟਾਂ ਹਾਸਲ ਕਰਕੇ ਸੱਤਾ ਲਈ ਸੀ ਪਰੰਤੂ ਹੁਣ ਨੋਜਵਾਨਾਂ ਨੂੰ ਭੁੱਲਦੀ ਜਾ ਰਹੀ ਹੈ ਪਰ ਨੋਜਵਾਨ ਸਰਕਾਰ ਨੂੰ ਵਾਅਦਿਆ ਨੂੰ ਭੁਲਣ ਨਹੀ ਦੇਣਗੇ। ਆਗੂਆ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਵੱਲੋਂ ਲੰਬਾਂ ਸਘੰਰਸ਼ ਕਰਕੇ ਵਿਧਾਨ ਸਭਾ ਵਿਚ ਐਕਟ ਪਾਸ ਕਰਵਾਇਆ ਸੀ ਪਰ ਸਰਕਾਰ ਐਕਟ ਨੂੰ ਲਾਗੂ ਕਰਨ ਵਿਚ ਆਨਾਕਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐਕਟ ਨੂੰ ਲਾਗੂ ਕਰਕੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸਰਕਾਰ ਤੇ ਕੋਈ ਵਾਧੂ ਵਿੱਤੀ ਬੋਝ ਨਹੀ ਪਵੇਗਾ।ਇਸ ਦੇ ਨਾਲ ਹੀ ਸੁਵਿਧਾਂ ਮੁਲਾਜ਼ਮ ਜੋ ਕਿ ਸਰਕਾਰ ਦੀ ਕਮਾਈ ਦਾ ਸਾਧਨ ਸਨ ਨੂੰ ਵੀ ਕੀਤੇ ਵਾਅਦੇ ਅਨੁਸਾਰ ਸਰਕਾਰ ਬਹਾਲ ਕਰਨ ਵਿਚ ਕੋਈ ਪਹਿਲ ਨਹੀ ਕਰ ਰਹੀ। ਪਿਛਲੇ ਇਕ ਸਾਲ ਤੋਂ ਇਹ ਮੁਲਾਜ਼ਮ ਸੜਕਾਂ ਤੇ ਰੁਲਣ ਨੂੰ ਮਜ਼ਬਰ ਹੋ ਰਹੇ ਹਨ। ਕਾਂਗਰਸ ਪਾਰਟੀ ਵੱਲੋਂ ਖੁਦ ਇਹਨਾਂ ਮੁਲਾਜ਼ਮਾਂ ਦੇ ਸਘੰਰਸ਼ ਦੀ ਹਮਾਇਤ ਕੀਤੀ ਸੀ ਅਤੇ ਸਰਕਾਰ ਬਨਣ ਤੇ ਤੁਰੰਤ ਬਹਾਲ ਕਰਨ ਦਾ ਵਾਅਦਾ ਕੀਤਾ ਸੀ। ਆਗੂਆ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਮੁਲਾਜ਼ਮਾਂ ਦੀ ਗੱਲ ਨਾ ਸੁਣੀ ਤਾਂ ਮੁਲਾਜ਼ਮ ਆਉਣ ਵਾਲੇ ਦਿਨਾਂ ਵਿਚ ਇਸੇ ਤਰ੍ਹਾ ਦਾ ਇਸ ਤੋਂ ਵੱਡਾ ਅਨੋਖਾ ਪ੍ਰਦਰਸ਼ਨ ਕਰਨਗੇ।

Related Articles

Back to top button
Close