ਕ੍ਰਾਂਤੀਕਾਰੀ ਸ਼ੇਰ ਜੰਗ ਦੀ ਜ਼ਿੰਦਗੀ ਬਾਰੇ ਕਿਤਾਬ, ਤੀਕਾਰੀ ਸ਼ੇਰ ਜੰਗ ਸ਼ੇਰਾਂ ਵਰਗਾ ਸ਼ੇਰ – ਅਹਿਮਦਗੜ੍ਹ ਰੇਲ ਗੱਡੀ ਡਕੈਤੀ ਦਾ ਹੀਰੋ
ਕ੍ਰਾਂਤੀਕਾਰੀ ਸ਼ੇਰ ਜੰਗ ਦੀ ਜ਼ਿੰਦਗੀ ਬਾਰੇ ਕਿਤਾਬ, ਤੀਕਾਰੀ ਸ਼ੇਰ ਜੰਗ ਸ਼ੇਰਾਂ ਵਰਗਾ ਸ਼ੇਰ – ਅਹਿਮਦਗੜ੍ਹ ਰੇਲ ਗੱਡੀ ਡਕੈਤੀ ਦਾ ਹੀਰੋ
ਹਰੀਪੁਰ ਖੋਲ ਨਾਹਨ ਦੇ ਲਾਗੇ ਦੇ ਸ਼ੇਰ ਜੰਗ ਇਤਿਹਾਸ ਦੇ ਅਣਗੋਲੇ ਨਾਇਕ ਨੇ । ਇਹ ਭਗਤ ਸਿੰਘ , ਭਗਵਤੀ ਚਰਨ ਵੋਹਰਾ ਤੇ ਊਧਮ ਸਿੰਘ ਦੇ ਸਾਥੀ ਰਹੇ ਨੇ ਇਹ ਨੌਜਵਾਨ ਭਾਰਤ ਸਭਾ, ਜੈਤੋ ਮੋਰਚੇ, ਪਰਜਾ ਮੰਡਲ,ਬੱਬਰ ਅਕਾਲੀ ਲਹਿਰ ਵਿਚ ਸਰਗਰਮ ਰਹੇ ।ਜੇਲ੍ਹ ਵਿਚ ਬਟੂਕੇਸਵਰ ਦੱਤ ਤੇ ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਨਾਲ ਰਹੇ ਤੇ ਜੇਲ੍ਹ ਵਿੱਚ ਬਿਤਾਏ ਦਿਨਾਂ ਦੀਆਂ ਇਨ੍ਹਾਂ ਦੀਆਂ ਯਾਦਾਂ ਨੇ ।
ਦੇਸ਼ ਦੀ ਆਜ਼ਾਦੀ ਲਈ ਇਹ 12 ਸਾਲ ਅੰਗਰੇਜ਼ੀ ਜੇਲ੍ਹ ਵਿਚ ਰਹੇ ਤਸੀਹੇ ਝੱਲੇ ,ਕਾਲ ਕੋਠੜੀਆਂ ਵਿੱਚ ਰਹੇ ਪਰ ਝੁੱਕੇ ਨਹੀ।
ਦੇਸ਼ ਦੀ ਆਜ਼ਾਦੀ ਲਈ ਵੱਡੀ ਕੁਰਬਾਨੀ ਕਰਨ ਵਾਲੇ ਬਹੁਤ ਸਾਰੇ ਇਸ ਤਰਾਂ ਦੇ ਯੋਧੇ ਨੇ ਜਿੰਨਾਂ ਦਾ ਇਤਿਹਾਸ ਵਿੱਚ ਕਿਤੇ ਨਾਮ ਨਹੀ ਆਉਂਦਾ, ਉਹਨਾਂ ਦੀਆਂ ਕੁਰਬਾਨੀਆਂ ਬਹੁਤ ਵੱਡੀਆਂ ਨੇ ਉਹਨਾਂ ਵਿੱਚੋਂ ਇੱਕ ਹੋਰ ਕ੍ਰਾਂਤੀਕਾਰੀ ਸ਼ੇਰ ਜੰਗ ਦੀ ਜ਼ਿੰਦਗੀ ਬਾਰੇ ਮੇਰੀ ਕਿਤਾਬ।
ਰਾਕੇਸ਼ ਕੁਮਾਰ