ਕੋਰੋਨਾ ਵਾਇਰਸਾਂ ਤੋਂ ਬਚਾਅ ਲਈ ਪਿੰਡ ਨੂਰਪੁਰ ਸੇਠਾਂ ਨੂੰ ਸੈਨੀਟਾਈਜ ਕੀਤਾ
ਕੋਰੋਨਾ ਵਾਇਰਸਾਂ ਤੋਂ ਬਚਾਅ ਲਈ ਪਿੰਡ ਨੂੰ ਸੈਨੀਟਾਈਜ ਕੀਤਾ
ਫਿਰੋਜ਼ਪੁਰ 29 ਮਾਰਚ ( )- ਸਮੁੱਚੀ ਦੁਨੀਆਂ ਵਿੱਚ ਫੈਲ ਰਹੀ ਮਹਾਂਮਾਰੀ ਕੋਰੋਨਾ ਵਾਇਰਸਾਂ ਤੋਂ ਬਚਾਅ ਲਈ ਜਿੱਥੇ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਆਮ ਲੋਕ ਵੀ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰ ਕੇ ਅਤੇ ਪਿੰਡਾਂ ਨੂੰ ਸੈਨੀਟਾਈਜ ਕਰ ਕੇ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਭਾਰਤ ਦਾ ਸਭ ਤੋਂ ਵਧੀਆ ਪਿੰਡ ਜਾਣੇ ਜਾਂਦੇ ਨੂਰਪੁਰ ਸੇਠਾਂ ਵਿਖੇ ਪਿੰਡ ਦੀ ਪੰਚਾਇਤ, ਸਰਪੰਚ ਭਗਵਾਨ ਸਿੰਘ ਨੰਬਰਦਾਰ ਦੀ ਅਗਵਾਈ ਹੇਠ ਪੂਰੇ ਪਿੰਡ ਨੂੰ ਸੈਨੀਟਾਇਜ਼ ਕੀਤਾ ਗਿਆ ।ਇਸ ਦੌਰਾਨ ਸਾਰੇ ਪਿੰਡ ਵਿਚ ਪਾਵਰ ਪੰਪ ਨਾ ਸਪਰੇਅ ਕੀਤੀ ਗਈ। ਇਸ ਮੌਕੇ ਪਿੰਡ ਦੇ ਸਰਪੰਚ ਗੁਰਮੇਜ ਸਿੰਘ ਸਭਰਵਾਲ ਤੇ ਨੰਬਰਦਾਰ ਭਗਵਾਨ ਸਿੰਘ ਨੇ ਫਿਰ ਦੇ ਸਮੁੱਚੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਫੈਸਲੇ ਅਨੁਸਾਰ ਆਪਣੇ ਘਰਾਂ ਵਿੱਚ ਰਹਿਣ ਅਤੇ ਜਦੋਂ ਕੋਈ ਖਾਸ ਜ਼ਰੂਰਤ ਪੈਂਦੀ ਹੈ ਸਿਰਫ਼ ਲੋੜ ਅਨੁਸਾਰ ਹੀ ਘਰ ਤੋਂ ਬਾਹਰ ਨਿਕਲਣ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਸੀਂ ਸਕੇ ਸਰਕਾਰ ਨੇ ਸਾਡੀ ਬਿਹਤਰੀ ਵਾਸਤੇ ਹੀ ਕਰਫਿਊ ਅਤੇ ਲੌੋਕ ਡਾਉਨ ਦੇ ਫੈਸਲੇ ਕੀਤੇ ਹਨ ਅਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨੀ ਸਾਡਾ ਸਭ ਦਾ ਫ਼ਰਜ਼ ਹੈ ਤਾਂ ਕਿ ਅਸੀਂ ਆਪਣੇ ਦੇਸ਼ ਨੂੰ ਭਿਆਨਕ ਬਿਮਾਰੀ ਕਰੋਨਾ ਤੋਂ ਬਚਾ ਸਕੀਏ । ਇਸ ਸਮੇਂ ਦਰਸ਼ਨ ਸਿੰਘ ਫੋਰਮੈਨ, ਪਰਮਿੰਦਰ ਸਿੰਘ ਖੁੱਲਰ, ਸੁਖਦੇਵ ਰਾਜ ਟਕਸਾਲੀਆ, ਹਨੀਂ ਖੁੱਲਰ, ਤਿਲਕ ਰਾਜ ਪੰਚ, ਲਖਵਿੰਦਰ ਸਿੰਘ ਸੱਗੂ, ਗੁਰਸ਼ਰਨ ਸਿੰਘ ਸੱਗੂ, ਮਨਦੀਪ ਸੋਨੂੰ, ਗੁਰਚਰਨ ਚੰਨਾ ਸਮੇਤ ਪਿੰਡ ਦੇ ਆਗੂ ਹਾਜ਼ਰ ਰਹੇ।