Ferozepur News

ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਸਮੇਤ ਵੱਡੀ ਗਿਣਤੀ ਵਿਚ ਰਾਜਨੀਤਕ ਆਗੂਆਂ/ਅਧਿਕਾਰੀਆਂ ਵੱਲੋਂ ਅਕਾਲੀ ਆਗੂ ਮਹਿੰਦਰ ਸਿੰਘ ਵਿਰਕ ਦੀ ਸਪੁੱਤਰੀ ਦੇ ਵਿਆਹ ਸਮਾਗਮ ਵਿਚ ਸ਼ਿਰਕਤ

ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਸਮੇਤ ਵੱਡੀ ਗਿਣਤੀ ਵਿਚ ਰਾਜਨੀਤਕ ਆਗੂਆਂ/ਅਧਿਕਾਰੀਆਂ ਵੱਲੋਂ ਅਕਾਲੀ ਆਗੂ ਮਹਿੰਦਰ ਸਿੰਘ ਵਿਰਕ ਦੀ ਸਪੁੱਤਰੀ ਦੇ ਵਿਆਹ ਸਮਾਗਮ ਵਿਚ ਸ਼ਿਰਕਤ

ਫਿਰੋਜ਼ਪੁਰ 10 ਫਰਵਰੀ (ਤਿਵਾੜੀ) ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਅਤੇ ਮਾਲ ਮੰਤਰੀ ਸ੍ਰ.ਬਿਕਰਮ ਸਿੰਘ ਮਜੀਠੀਆ ਸਮੇਤ ਵੱਡੀ ਗਿਣਤੀ ਵਿਚ ਰਾਜਨੀਤਕ ਆਗੂਆਂ, ਅਧਿਕਾਰੀਆਂ ਨੇ ਸੀਨੀ: ਅਕਾਲੀ ਆਗੂ ਸ੍ਰ.ਮਹਿੰਦਰ ਸਿੰਘ ਵਿਰਕ ਦੀ ਸਪੁੱਤਰੀ ਬੀਬਾ ਅਮਨਦੀਪ ਕੋਰ ਤੇ ਕਾਕਾ ਗੁਰਤਰਨ ਸਿੰਘ ਹੁੰਦਲ ਦੇ ਵਿਆਹ ਸਮਾਗਮ ਵਿਚ ਸ਼ਿਰਕਤ ਕੀਤੀ।
ਅੱਜ ਸਥਾਨਕ ਮੈਰਿਜ ਪੈਲਸ ਵਿਖੇ ਵਿਆਹ ਸਮਾਗਮ ਵਿਚ ਵਿਸ਼ੇਸ਼ ਤੋਰ ਤੇ ਪਹੁੰਚੇ ਕੈਬਨਿਟ ਮੰਤਰੀ ਸ੍ਰ.ਬਿਕਰਮ ਸਿੰਘ ਮਜੀਠੀਆ ਨੇ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ। ਇਸ ਤੋ ਇਲਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ.ਕਮਲ ਸ਼ਰਮਾ, ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ, ਸ੍ਰ.ਸ਼ੇਰ ਸਿੰਘ ਘੁਬਾਇਆ ਮੈਬਰ ਪਾਰਲੀਮੈਂਟ, ਸ੍ਰ.ਜੋਗਿੰਦਰ ਸਿੰਘ ਜਿੰਦੂ ਵਿਧਾਇਕ, ਸ੍ਰ.ਸਤਨਾਮ ਸਿੰਘ ਸੰਧੂ ਚਾਂਸਲਰ ਚੰਡੀਗੜ• ਯੂਨੀਵਰਸਿਟੀ, ਸ੍ਰ.ਰਛਪਾਲ ਸਿੰਘ ਧਾਲੀਵਾਲ ਪ੍ਰਧਾਨ ਚੰਡੀਗੜ• ਕਾਲਜ, ਸ੍ਰ.ਵਰਦੇਵ ਸਿੰਘ ਨੋਨੀ ਮਾਨ, ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ, ਸ੍ਰ.ਸਤਪਾਲ ਸਿੰਘ ਮੈਬਰ ਐਸ.ਜੀ.ਪੀ.ਸੀ, ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ, ਸ੍ਰ.ਹਰਦਿਆਲ ਸਿੰਘ ਮਾਨ ਐਸ.ਐਸ.ਪੀ, ਸ੍ਰ.ਸੰਦੀਪ ਸਿੰਘ ਗੜਾ ਐਸ.ਡੀ.ਐਮ ਸਮੇਤ ਵੱਡੀ ਗਿਣਤੀ ਵਿਚ ਰਾਜਨੀਤਕ ਆਗੂਆਂ/ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਸੀਨੀਅਰ ਅਕਾਲੀ ਆਗੂ ਸ੍ਰ.ਮਹਿੰਦਰ ਸਿੰਘ ਵਿਰਕ ਅਤੇ ਚੰਡੀਗੜ• ਯੂਨੀਵਰਸਿਟੀ ਦੇ ਚਾਂਸਲਰ ਸ੍ਰ.ਸਤਨਾਮ ਸਿੰਘ ਸੰਧੂ ਨੇ ਇਸ ਸਮਾਗਮ ਵਿਚ ਪਹੁੰਚੀਆਂ ਸਮੂੰਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

 

Related Articles

Back to top button
Close