ਕੇਬਲ ਟੈਲੀਵਿਜ਼ਨ ਨੈਟਵਰਕਸ ਰੈਗੂਲੇਸ਼ਨ ਐਕਟ ਤਹਿਤ ਬਣੀ ਜ਼ਿਲ•ਾ ਪੱਧਰੀ ਕਮੇਟੀ ਦੀ ਬੈਠਕ ਹੋਈ
ਫਿਰੋਜ਼ਪੁਰ 18 ਦਸੰਬਰ (ਏ.ਸੀ.ਚਾਵਲਾ) ਕੇਬਲ ਟੈਲੀਵਿਜ਼ਨ ਨੈਟਵਰਕਸ ਰੈਗੂਲੇਸ਼ਨ ਐਕਟ 1995 ਤਹਿਤ ਗਠਿਤ ਜ਼ਿਲ•ਾ ਪੱਧਰੀ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਵਿਮਲ ਸੇਤੀਆ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ ਹੈ। ਮੀਟਿੰਗ ਦੌਰਾਨ ਉਨ•ਾਂ ਦੱਸਿਆ ਕਿ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਪੜਾਅ ਵਾਰ ਕੇਬਲ ਨੈਟਵਰਕਸ ਲਈ ਡਿਜਟਿਲ ਐਡਰੈਸਏਬਲ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ। ਇਸ ਸਮੇਂ ਦੇਸ਼ ਵਿਚ ਇਸ ਪ੍ਰੋਜੈਕਟ ਤਹਿਤ ਤੀਜਾ ਪੜਾਅ ਚੱਲ ਰਿਹਾ ਹੈ ਜਿਸ ਤਹਿਤ 31 ਦਸੰਬਰ 2015 ਤੱਕ ਦੇਸ਼ ਦੇ ਸਾਰੇ ਸ਼ਹਿਰੀ ਖੇਤਰਾਂ ਵਿਚ ਕੇਬਲ ਪ੍ਰਸਾਰਣ ਨੂੰ ਡਿਜਟਿਲ ਤਕਨੀਕ ਨਾਲ ਉਪਭੋਗਤਾਵਾਂ ਤੱਕ ਪੁੱਜਦਾ ਕੀਤਾ ਜਾਣਾ ਹੈ ਤਾਂ ਜੋ ਕੇਬਲ ਉਪਭੋਗਤਾਵਾਂ ਨੂੰ ਉੱਚ ਗੁਣਵੱਤਾ ਦੀਆਂ ਕੇਬਲ ਪ੍ਰਸਾਰਣ ਸੇਵਾਵਾਂ ਮਿਲ ਸਕਣ। ਇਸ ਮੌਕੇ ਸ੍ਰੀ ਵਿਨੀਤ ਕੁਮਾਰ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੀ ਹਾਜਰ ਸਨ। ਉਨ•ਾਂ ਸਪੱਸ਼ਟ ਕੀਤਾ ਕਿ 31 ਦਸੰਬਰ 2015 ਤੋਂ ਬਾਅਦ ਕਿਸੇ ਵੀ ਸ਼ਹਿਰੀ ਇਲਾਕੇ ਵਿਚ ਐਨਾਲਾਗ ਸਿਗਨਲ ਨਹੀਂ ਚੱਲਣ ਦਿੱਤਾ ਜਾਵੇਗਾ ਅਤੇ ਜੇਕਰ ਕਿਧਰੇ ਐਨਾਲਾਗ ਸਿਗਨਲ ਚੱਲਣ ਦੀ ਸ਼ਿਕਾਇਤ ਮਿਲਦੀ ਹੈ ਤਾਂ ਸਬੰਧਤ ਐਸ. ਡੀ. ਐਮ. ਉਸ ਉਪਰੇਟਰ ਵਿਰੁੱਧ ਕਾਰਵਾਈ ਕਰਨਗੇ। ਉਨ•ਾਂ ਦੱਸਿਆ ਕਿ ਐਕਟ ਅਨੁਸਾਰ ਕੇਬਲ 'ਤੇ ਇਤਰਾਜ਼ਯੋਗ ਪ੍ਰੋਗਰਾਮ ਚੱਲਣ ਜਾਂ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਸੂਰਤ ਵਿਚ ਸਬੰਧਤ ਅਧਿਕਾਰੀ ਕੇਬਲ ਅਪਰੇਟਰ 'ਤੇ ਕੇਸ ਵੀ ਦਰਜ ਕਰ ਸਕਦਾ ਹੈ। ਉਨ•ਾਂ ਕੇਬਲ ਉਪਰੇਟਰਾਂ ਨੂੰ ਉਨ•ਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵੀ ਪੁੱਛ ਪੜਤਾਲ ਕੀਤੀ। ਇਸ ਮੌਕੇ ਕੇਬਲ ਓਪਰੇਟਰ ਦੇ ਨੁਮਾਇੰਦੇ ਨੇ ਜਾਣਕਾਰੀ ਦਿੱਤੀ ਕਿ ਫਿਰੋਜ਼ਪੁਰ ਜ਼ਿਲ•ੇ ਵਿਚ ਪਹਿਲਾਂ ਹੀ ਸਾਰੇ ਸ਼ਹਿਰੀ ਘਰਾਂ ਵਿਚ ਡਿਜਟਿਲ ਕੇਬਲ ਪ੍ਰਸਾਰਣ ਪੁੱਜਦਾ ਕੀਤਾ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਿਮਲ ਸੇਤੀਆ ਨੇ ਅੱਗੇ ਦੱਸਿਆ ਕਿ ਕੇਬਲ ਡਿਜ਼ੀਟਲਲਾਇਜੇਸ਼ਨ ਦਾ ਚੌਥਾ ਪੜਾਅ 1 ਜਨਵਰੀ 2016 ਤੋਂ ਸ਼ੁਰੂ ਹੋਵੇਗਾ ਅਤੇ 31 ਦਸੰਬਰ 2016 ਤੱਕ ਇਹ ਪੜਾਅ ਚੱਲੇਗਾ, ਜਿਸ ਤਹਿਤ ਸਾਰੇ ਪੇਂਡੂ ਇਲਾਕੇ ਵਿਚ ਡਿਜ਼ੀਟਲ ਕੇਬਲ ਰਾਹੀਂ ਸਿਗਨਲ ਪਹੁੰਚਣਾ ਚਾਹੀਦਾ ਹੈ। ਉਨ•ਾਂ ਇਹ ਦੱਸਦੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਕੇਬਲ ਦਾ ਸਿਗਨਲ ਡਿਜ਼ੀਟਲ ਕਰਨ ਵਿਚ ਪੰਜਾਬ ਦੇਸ਼ ਭਰ ਵਿਚੋਂ ਮੋਹਰੀ ਹੈ। ਉਨ•ਾਂ ਕਿਹਾ ਕਿ ਐਕਟ ਅਨੁਸਾਰ ਡੀ.ਐਮ. ਅਤੇ ਐਸ.ਡੀ.ਐਮ. ਸਮਰੱਥ ਅਧਿਕਾਰੀ ਹਨ। ਉਨ•ਾਂ ਇਹ ਵੀ ਦੱਸਿਆ ਕਿ 2011 ਦੀ ਜਨਗਣਨਾ ਦੇ ਆਂਕੜਿਆਂ ਅਨੁਸਾਰ ਜ਼ਿਲ•ੇ ਵਿਚ 119763 ਘਰਾਂ ਵਿਚ ਟੀ ਵੀ ਸੈਟ ਸਨ ਅਤੇ ਇਨ•ਾਂ ਵਿਚੋਂ 41462 ਸ਼ਹਿਰੀ ਖੇਤਰਾਂ ਵਿਚ ਅਤੇ 81481 ਪੇਂਡੂ ਖੇਤਰਾਂ ਵਿਚ ਸਨ। ਇਸ ਬੈਠਕ ਵਿਚ ਕਮੇਟੀ ਦੇ ਸਰਕਾਰੀ ਮੈਂਬਰਾਂ ਸ.ਅਮਰੀਕ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਡਾ.ਟੀ.ਐਸ. ਸਿੱਧੂ ,ਡਾ.ਕੇ.ਸੀ ਅਰੋੜਾ, ਸ੍ਰੀ ਮੁਕੇਸ਼ ਸ਼ਰਮਾ, ਸ੍ਰੀ ਅਰੁਜਨ ਸ਼ਰਮਾ ਤੋਂ ਇਲਾਵਾ ਕੇਬਲ ਉਪਰੇਟਰਾਂ ਨੇ ਵੀ ਸ਼ਿਰਕਤ ਕੀਤੀ।