ਕਿੱਤਾ ਅਗਵਾਈ ਅਤੇ ਕਾਉਂਸਲਿੰਗ ਚੇਤਨਾ ਲਹਿਰ ਤਹਿਤ ਜੋਨਲ ਪੱਧਰੀ ਸਮਾਗਮ ਆਯੋਜਿਤ
ਫਿਰੋਜ਼ਪੁਰ 1 ਫਰਵਰੀ (ਏ.ਸੀ.ਚਾਵਲਾ) ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਕਿੱਤਾ ਅਗਵਾਈ ਅਤੇ ਕਾਉਂਸਲਿੰਗ ਲਹਿਰ ਤਹਿਤ ਇਕ ਵਿਸ਼ਾਲ ਜੋਨਲ ਪੱਧਰੀ ਸਮਾਗਮ ਸਥਾਨਕ ਐਮ.ਐਲ.ਐਮ ਸੀਨੀਅਰ ਸਕੈਂਡਰੀ ਸਕੂਲ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿਚ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ, ਸਮਾਗਮ ਦੀ ਪ੍ਰਧਾਨਗੀ ਸ੍ਰੀਮਤੀ ਸ਼ਰੂਤੀ ਸ਼ੁਕਲਾ ਡਿਪਟੀ ਡਾਇਰੈਕਟਰ ਗਾਈਡੈਂਸ ਬਿਉਰੋ ਨੇ ਕੀਤੀ । ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਚਲਣ ਕਰਣ ਉਪਰੰਤ ਦੇਵ ਸਮਾਜ ਗਰਲਜ਼ ਸੀਨੀਅਰ ਸਕੈਂਡਰੀ ਸਕੂਲ ਦੀਆ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ। ਸ.ਜਗਸੀਰ ਸਿੰਘ ਜਿਲ•ਾ ਸਿੱਖਿਆ ਅਫਸਰ (ਸਕੈਂਡਰੀ), ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਪ੍ਰੋਗਰਾਮ ਕੋਆਰਡੀਨੇਟਰ ਅਤੇ ਸੰਦੀਪ ਕੰਬੋਜ ਜਿਲ•ਾ ਗਾਈਡੈਂਸ ਕਾਉਂਸਲਰ ਨੇ ਆਏ ਵਿਸ਼ੇਸ਼ ਮਹਿਮਾਨਾਂ ਨੂੰ ਬੁੱਕੇ ਭੇਂਟ ਕਰਕੇ ਰਸਮੀ ਤੌਰ ਤੇ ਸਵਾਗਤ ਕਰਦਿਆ ਜੀ ਆਇਆ ਕਿਹਾ ਅਤੇ ਸਮਾਗਮ ਸਬੰਧੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਜੋਕੇ ਮੁਕਾਬਲੇ ਦੇ ਯੁੱਗ ਵਿਚ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੀ ਬਜਾਏ ਸਵੈ ਰੋਜ਼ਗਾਰ ਦੇ ਕਿੱਤੇ ਅਪਣਾਉਣੇ ਚਾਹੀਦੇ ਹਨ ਅਤੇ ਇਸ ਸਬੰਧੀ ਬਲਾਕ ਪੱਧਰ ਤੇ ਖੁਲੇ ਸਕਿਲ ਡਿਵੈਲਪਮੈਂਟ ਸੈਂਟਰ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਲਈ ਵਿਸ਼ੇਸ਼ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਉਨ•ਾਂ ਨੇ ਜਿਲ•ਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਯਕੀਨ ਦਿਵਾਇਆ ਅਤੇ ਸਕੂਲ ਪਿੰ੍ਰਸੀਪਲਾਂ ਅਤੇ ਕੈਰੀਅਰ ਮਾਸਟਰਾਂ ਨੂੰ ਵਿਸ਼ੇਸ਼ ਯਤਨ ਕਰਨ ਦੀ ਅਪੀਲ ਵੀ ਕੀਤੀ। ਸਟੇਟ ਕਨਵੀਨਰ ਸ੍ਰੀਮਤੀ ਸ਼ਰੂਤੀ ਸ਼ੂਕਲਾ ਡਿਪਟੀ ਡਾਇਰੈਕਟਰ ਨੇ ਆਪਣੇ ਕੁੰਜੀਵਤ ਭਾਸ਼ਨ ਵਿਚ ਮਲਟੀ ਮੀਡੀਆ ਰਾਂਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੈਰੀਅਰ ਗਾਈਡੈਂਸ ਅਤੇ ਕਾਉਂਸਲਿੰਗ ਚੇਤਨਾ ਲਹਿਰ ਦੀ ਮਹੱਤਤਾ ਉਪਰ ਚਾਨਣਾ ਪਾਉਂਦਿਆਂ ਕਿਹਾ ਕਿ ਸਾਨੂੰ ਆਪਣੇ ਵਿਦਿਆਰਥੀਆਂ ਨਾਲ ਦੋਸਤਾਨਾ ਮਾਹੌਲ ਸਿਰਜ ਕੇ ਉਨ•ਾਂ ਅੰਦਰ ਛਿਪੀ ਪ੍ਰਤਿਭਾ ਨੂੰ ਬਾਹਰ ਕੱਢਣ ਵਿਚ ਮੱਦਦ ਕਰਨੀ ਚਾਹੀਦੀ ਹੈ ਅਤੇ ਉਨ•ਾਂ ਦੇ ਭਵਿੱਖ ਦੇ ਨਿਸ਼ਾਨੇ ਮਿਥਣ ਵਿਚ ਵਿਸ਼ੇਸ਼ ਸਹਿਯੋਗ ਕਰਨਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਇੱਕ ਜਿਲ•ਾ ਪੱਧਰੀ ਹੈਲਪ ਲਾਈਨ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ਕੈਰੀਅਰ ਮਾਸਟਰ ਰਿਸੋਰਸ ਪਰਸਨ ਜਸਵੀਰ ਜੱਸੀ, ਰਜਿੰਦਰ ਕਟਾਰੀਆ ਨੇ ਵੀ ਸੰਬੋਧਨ ਕਰਦਿਆ ਕਿੱਤਾ ਅਗਵਾਈ ਨਾਲ ਸਬੰਧਤ ਗਤੀਵਿਧੀਆਂ ਸੁਚਾਰੂ ਰੂਪ ਵਿਚ ਲਾਗੂ ਕਰਨ ਦੇ ਵੱਡਮੁੱਲੇ ਸੁਝਾਅ ਦਿੱਤੇ ਅਤੇ ਸੰਦੀਪ ਕੰਬੋਜ ਜਿਲ•ਾ ਗਾਈਡੈਂਸ ਕੌਂਸਲਰ ਨੇ ਆਪਣੇ ਜਿਲ•ੇ ਦੀ ਸਮੁੱਚੀ ਰਿਪੋਰਟ ਪੜੀ। ਇਸ ਮੌਕੇ ਵਿਸ਼ਾਲ ਪ੍ਰਦਰਸ਼ਨੀ ਦੀ ਲਗਾਈ ਗਈ । ਜਿਲ•ਾ ਵੋਕੇਸ਼ਨ ਕੋਆਰਡੀਨੇਟਰ ਲਖਵਿੰਦਰ ਸਿੰਘ ਅਗਵਾਈ ਵਿਚ ਵੋਕੇਸ਼ਨ ਸਿੱਖਿਆ ਦੀ ਸਟਾਲ ਖਿੱਚ ਦਾ ਕੇਂਦਰ ਰਹੀ, ਸਕਿੱਲ ਡਿਵੈਲਪਮੈਂਟ ਸੈਂਟਰ ਫਿਰੋਜਪੁਰ ਸ਼ਹੀਦ ਭਗਤ ਸਿੰਘ ਨਰਸਿੰਗ ਕਾਲਜ, ਸਰਕਾਰੀ ਆਈ.ਟੀ.ਆਈ ਲੜਕੇ ਅਤੇ ਲੜਕੀਆਂ , ਦੇਵ ਸਮਾਜ ਕਾਲਜ ਦੇ ਸਟਾਲ ਵੀ ਦਰਸ਼ਕਾਂ ਨੇ ਖੂਬ ਸਲਾਹੇ। ਸ੍ਰੀ ਧਰਮਪਾਲ ਬਾਂਸਲ, ਸ੍ਰੀ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ,ਸ੍ਰੀ ਅਮਰਜੀਤ ਖੋਖਰ ਜਿਲਾ ਸਿੱਖਿਆ ਅਫਸਰ (ਐਲੀਮੈਟਰੀ) ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਸਮਾਗਮ ਵਿਚ 150 ਸਕੂਲਾਂ ਦੇ 300 ਤੋ ਵੱਧ ਪ੍ਰਿੰਸੀਪਲ, ਹੈੱਡਮਾਸਟਰ ਅਤੇ ਅਧਿਆਪਕਾ ਤੋ ਇਲਾਵਾ ਭਾਰੀ ਗਿਣਤੀ ਵਿਚ ਵਿਦਿਆਰਥੀ ਸ਼ਾਮਿਲ ਹੋਏ।ਸਮਾਗਮ ਨੂੰ ਸਫਲ ਬਨਾਉਣ ਵਿਚ ਪ੍ਰਿੰਸੀਪਲ ਅਨਿਲ ਬਾਂਸਲ, ਪ੍ਰਿੰਸੀਪਲ ਗੁਰਚਰਨ ਸਿੰਘ, ਸ੍ਰੀ ਪ੍ਰਦੀਪ ਦਿਉੜਾ ਡਿਪਟੀ ਡੀ.ਈ.ਓ, ਬਲਜਿੰਦਰ ਸਿੰਘ ਏ.ਈ.ਓ, ਮੁਨੀਸ਼ ਕੁਮਾਰ, ਲਲਿਤ ਕੁਮਾਰ ਅਤੇ ਕਲੱਸਟਰ ਦਾ ਗਾਈਡੈਂਸ ਰਿਸੋਰਸ ਪਰਸਨ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮਾਗਮ ਵਿਚ ਹਰੀਸ਼ ਮੋਗਾ ਪਰਮਿੰਦਰ ਸਿੰਘ ਥਿੰਦ, ਗੌਰਵ ਸਾਗਰ ਭਾਸਕਰ, ਚਮਕੌਰ ਸਿੰਘ, ਮੇਜਰ ਸਿੰਘ, ਹਰਕਿਰਨ ਕੌਰ, ਜੋਗਿੰਦਰ ਪਾਲ ਸਿੰਘ , ਡੋਲੀ ਭਾਸਕਰ, ਡਾ.ਅਰੁਨ ਭੋਲਾ, ਡਾ.ਹਰਸ਼ ਭੋਲਾ, ਰੁਪਿੰਦਰ ਕੌਰ, ਮੋਨਿਕਾ ਗਰੋਵਰ, ਡਾ.ਕੰਚਨ ਸ਼ਰਮਾ ਆਦਿ ਸ਼ਾਮਲ ਹੋਏ। ਆਖਰ ਵਿਚ ਸ੍ਰੀ ਪ੍ਰਦੀਪ ਦਿਉੜਾ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਮੰਚ ਸੰਚਾਲਨ ਦੀ ਜਿੰਮੇਵਾਰੀ ਲਲਿਤ ਕੁਮਾਰ ਨੇ ਬਾਖੂਬੀ ਨਿਭਾਈ।