ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਕਾਰਨ ਕਿਸਾਨਾਂ ਦੀ ਹੋ ਰਹੀ ਖੱਜਲ- ਖੁਆਰੀ ਦੇ ਰੋਸ ਵਜੋਂ ਨੈਸ਼ਨਲ ਹਾਈਵੇ-54 ਤੇ ਲਾਇਆ ਧਰਨਾ
ਭ੍ਰਿਸ਼ਟ ਅਫ਼ਸਰਾਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਕਾਰਨ ਕਿਸਾਨਾਂ ਦੀ ਹੋ ਰਹੀ ਖੱਜਲ- ਖੁਆਰੀ ਦੇ ਰੋਸ ਵਜੋਂ ਨੈਸ਼ਨਲ ਹਾਈਵੇ-54 ਤੇ ਲਾਇਆ ਧਰਨਾ
ਭ੍ਰਿਸ਼ਟ ਅਫ਼ਸਰਾਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ।
ਫਿਰੋਜ਼ਪੁਰ , 18.4.2022: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜ਼ੋਨ ਮੱਖੂ ਦੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਕਾਰਨ ਕਈ ਕਈ ਦਿਨਾਂ ਤੋਂ ਮੰਡੀਆਂ ਵਿੱਚ ਹੋ ਰਹੀ ਖੱਜਲ-ਖੁਆਰੀ ਦੇ ਰੋਸ ਵਿੱਚ ਅੱਕੇ ਹੋਏ ਕਿਸਾਨਾਂ ਨੇ ਨੈਸ਼ਨਲ ਹਾਈਵੇ-54 ਅੰਮਿਤਸਰ- ਬਠਿੰਡਾ ਪੂਰਨ ਤੌਰ ਤੇ ਬੰਦ ਕਰਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਧਰਨਾ ਲਗਾ ਦਿੱਤਾ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਸੂਬਾ ਕਮੇਟੀ ਮੈਂਬਰ ਰਣਬੀਰ ਸਿੰਘ ਰਾਣਾ, ਜ਼ੋਨ ਪ੍ਰਧਾਨ ਵੀਰ ਸਿੰਘ ਨਿਜਾਮਦੀਨ ਵਾਲਾ ਤੇ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਕਿਹਾ ਕਿ ਮੰਡੀਆਂ ਵਿੱਚ ਵੱਖ ਵੱਖ ਖਰੀਦ ਕੇਂਦਰਾਂ ਦੇ ਇੰਸਪੈਕਟਰ ਆਪਣੇ ਚਹੇਤਿਆਂ ਨੂੰ ਮਨਮਰਜ਼ੀ ਨਾਲ ਬਾਰਦਾਨਾਂ ਦੇ ਰਹੇ ਹਨ ਤੇ ਕਿਸਾਨਾਂ ਦੀ ਤੁਲਾਈ ਵਿੱਚ ਕੀਤੀ ਜਾ ਰਹੀ ਲੁੱਟ ਵੱਲ ਕੋਈ ਧਿਆਨ ਨਾ ਦੇ ਕੇ ਸਿਰਫ਼ ਆਪਣੀਆਂ ਜੇਬਾਂ ਗਰਮ ਕਰਨ ਵਿਚ ਰੁੱਝੇ ਹੋਏ ਹਨ ਤੇ ਆਪਣੀ ਜਗ੍ਹਾ ਤੇ ਪ੍ਰਾਈਵੇਟ ਬੰਦੇ ਰੱਖ ਕੇ ਆਪ ਏ.ਸੀ. ਕਮਰਿਆਂ ਵਿੱਚ ਬੈਠ ਕੇ ਹੁਕਮਰਾਮੀ ਕਰ ਰਹੇ ਹਨ ਤੇ ਮਾਲ ਦੀ ਕੋਈ ਵੀ ਲਿਫਟਿੰਗ ਨਹੀਂ ਹੋ ਰਹੀ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰੀ ਵਿਰੁੱਧ ਨੰਬਰ 95012-00200 ਜਾਰੀ ਕੀਤਾ ਹੈ ਉਹ ਵੀ ਕੱਲ੍ਹ ਆਗੂਆਂ ਵੱਲੋਂ ਕਾਲ ਕਰਨ ਤੇ ਸਵਿੱਚ ਆਫ ਆ ਰਿਹਾ ਸੀ, D.C. ਫਿਰੋਜ਼ਪੁਰ ਨਾਲ ਗੱਲ ਕਰਨ ਤੇ ਕੋਈ ਵੀ ਅਮਲੀ ਜਾਮਾ ਨਹੀਂ ਹੋਇਆ ਤੇ ਕਿਸਾਨਾਂ ਨੇ ਮੰਗ ਕੀਤੀ ਕਿ ਭ੍ਰਿਸ਼ਟ ਅਫ਼ਸਰਾਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ |
ਇਸ ਮੌਕੇ ਲਖਵਿੰਦਰ ਸਿੰਘ ਵਸਤੀ ਨਾਮਦੇਵ, ਗੁਰਭੇਜ ਸਿੰਘ, ਜੋਗਾ ਸਿੰਘ, ਜਸਪਾਲ ਸਿੰਘ ਫੇਮੀਵਾਲਾ, ਲਖਵਿੰਦਰ ਸਿੰਘ ਵਸਤੀ ਨਾਮਦੇਵ, ਸੰਦੀਪ ਸਿੰਘ, ਜੋਬਨਜੀਤ ਸਿੰਘ ਲਹਿਰਾ, ਗੁਰਜੀਤ ਸਿੰਘ ਘੁੱਦੂਵਾਲਾ, ਕਮਲਜੀਤ ਸਿੰਘ, ਦਲੇਰ ਸਿੰਘ, ਪ੍ਰਦੀਪ ਸਿੰਘ ਮਰਹਾਣਾ, ਹਰਵਿੰਦਰ ਸਿੰਘ ਮੰਨੂ ਮਾਛੀ, ਨਿਰਮਲ ਸਿੰਘ ਮਹਿਮੂਦ ਵਾਲਾ, ਸੁਰਜੀਤ ਸਿੰਘ, ਮੀਤਾ ਸਿੰਘ ਨਿਜ਼ਾਮਦੀਨ ਵਾਲਾ, ਗੁਰਜੀਤ ਸਿੰਘ, ਹਰਵਿੰਦਰ ਸਿੰਘ, ਲਖਬੀਰ ਸਿੰਘ ਘੁੱਦੂਵਾਲਾ,ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ ਮੱਖੂ, ਸੁਖਚੈਨ ਸਿੰਘ,ਦਿਆਲ ਸਿੰਘ ਕਿੱਲੀ ਬੋਤਲਾਂ, ਸ਼ਰਮੇਲ ਸਿੰਘ,ਗੁਰਮੇਜ ਸਿੰਘ ਜੱਲੇਵਾਲਾ, ਤਰਸੇਮ ਸਿੰਘ ਬਾਹਰਵਾਲੀ, ਹਰਮੀਤ ਸਿੰਘ ਔਲਖ, ਲਖਵਿੰਦਰ ਸਿੰਘ ਬੁੱਟਰ, ਕਾਬਲ ਸਿੰਘ ਸ਼ੀਹਾਂ ਪਾੜੀ, ਗੁਰਿੰਦਰ ਸਿੰਘ, ਕਮਲਜੀਤ ਸਿੰਘ ਸੱਦਰਵਾਲਾ, ਹੀਰਾ ਸਿੰਘ ਆਦਿ ਆਗੂ ਹਾਜਰ ਸਨ।