ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਹੋਰ 18 ਕਿਸਾਨ ਜਥੇਬੰਦੀਆਂ ਵੱਲੋ ਅਤੇ ਗੈਰ ਰਾਜਨੀਤਕ ਮੋਰਚੇ ਵੱਲੋਂ ਭਖਦੇ ਮਸਲਿਆਂ ਸਬੰਧੀ D.C. ਦਫ਼ਤਰ ਫਿਰੋਜਪੁਰ ਵਿਖੇ ਦਿੱਤਾ ਧਰਨਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਹੋਰ 18 ਕਿਸਾਨ ਜਥੇਬੰਦੀਆਂ ਵੱਲੋ ਅਤੇ ਗੈਰ ਰਾਜਨੀਤਕ ਮੋਰਚੇ ਵੱਲੋਂ ਭਖਦੇ ਮਸਲਿਆਂ ਸਬੰਧੀ D.C. ਦਫ਼ਤਰ ਫਿਰੋਜਪੁਰ ਵਿਖੇ ਦਿੱਤਾ ਧਰਨਾ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਤੇ 18 ਕਿਸਾਨ ਜਥੇਬੰਦੀਆਂ ਵੱਲੋਂ D.C. ਦਫ਼ਤਰ ਫ਼ਿਰੋਜ਼ਪੁਰ ਅੱਗੇ ਧਰਨਾ ਦਿੱਤਾ ਗਿਆ।ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਜਸਬੀਰ ਸਿੰਘ ਪਿੱਦੀ,ਇੰਦਰਜੀਤ ਸਿੰਘ ਬਾਠ, ਗੁਰਮੇਲ ਸਿੰਘ ਫੱਤੇਵਾਲਾ ਨੇ ਕਿਹਾ ਕਿ ਸਰਕਾਰ ਪਰਾਲ਼ੀ ਸਬੰਧੀ ਮੁਸ਼ਕਲਾਂ ਦਾ ਪੱਕਾ ਹੱਲ ਕਰੇ ਅਤੇ ਅਤੇ ਜਿਹੜੇ ਕਿਸਾਨਾਂ ਮਜ਼ਦੂਰਾਂ ਤੇ ਅੱਗ ਲਾਉਣ ਤੇ ਪਰਚੇ ਦਰਜ ਕੀਤੇ ਹਨ ਉਹ ਰੱਦ ਕੀਤੇ ਜਾਣ , ਅਸਲੇ ਦੇ ਲਾਇਸੰਸ ਰੱਦ ਕਰਨ, ਸਬਿਡੀਆਂ ਤੇ ਸਰਕਾਰੀ ਸਹੂਲਤਾਂ ਰੱਦ ਕਰਨ ਦੇ ਹੁਕਮ ਵਾਪਸ ਲਏ ਜਾਣ, ਨਿੱਜੀਕਰਨ ਨੂੰ ਬੜਾਵਾ ਦੇਣ ਵਾਲੀ ਨੀਤੀ ਤਹਿਤ ਚਿਪ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ ਪਹਿਲਾ ਤੋਂ ਚੱਲੇ ਆ ਰਹੇ ਮੀਟਰ ਹੀ ਲਗਾਏ ਜਾਣ, ਭਾਰਤ ਮਾਲਾ ਪ੍ਰੋਜੈਕਟ ਤਹਿਤ ਕੱਢੇ ਜਾ ਰਹੇ ਹਾਈਵੇ ਲਈ ਇਕਵਾਇਰ ਕੀਤੀਆਂ ਜਾਣ ਵਾਲੀਆਂ ਜ਼ਮੀਨਾਂ ਦਾ ਰੇਟ 6 ਗੁਣਾ ਦਿੱਤਾ ਜਾਵੇ ,ਆਰਬੀਟਰੇਸ਼ਨ ਵਿੱਚ ਪਏ ਕੇਸ ਤੁਰੰਤ ਨਿਪਟਾਏ ਜਾਣ ਤੇ ਰੱਦ ਕੀਤੇ ਹੋਏ ਕੇਸ ਤੁਰੰਤ ਬਹਾਲ ਕਰਕੇ ਯੋਗ ਮੁਆਵਜ਼ਾ ਦਿੱਤਾ ਜਾਵੇ, ਮਸਲੇ ਦੇ ਹੱਲ ਤੋਂ ਪਹਿਲਾ ਪੰਜਾਬ ਸਰਕਾਰ ਪੁਲਿਸ ਬੱਲ ਦੇ ਜ਼ੋਰ ਨਾਲ ਜ਼ਮੀਨਾਂ ਤੇ ਕਬਜ਼ੇ ਕਰਨੇ ਬੰਦ ਕਰੇ ,ਅਤਿ ਜ਼ਰੂਰੀ ਹਾਲਾਤ ਵਿੱਚ ਮਾਰਗ ਨੂੰ ਪਿਲਰਾਂ ਤੇ ਬਣਾਇਆ ਜਾਵੇ ਤਾਂ ਜੋ ਹੜ੍ਹ ਆਉਣ ਦੀ ਸਥਿਤੀ ਵਿੱਚ ਕੁਦਰਤੀ ਵਹਾਅ ਬਣਿਆ ਰਹੇ,ਪੰਜਾਬ ਵਿੱਚ ਪੂਰਨ ਤੋਰ ਤੇ ਨਸ਼ਾ ਬੰਦੀ ਕੀਤੀ ਜਾਵੇ ਤੇ ਨਸ਼ੇ ਦੀ ਉਵਰਡੌਜ਼ ਕਾਰਨ ਮੋਤ ਹੋਣ ਦੀ ਸੂਰਤ ਵਿੱਚ ਉੱਥੋਂ ਦੇ M.L.A., S.S.P.ਤੇ D.S.P. ਤੇ ਪਰਚਾ ਦਰਜ ਕੀਤਾ ਜਾਵੇ, ਗੰਨਾਂ ਮਿਲਾ ਤੁਰੰਤ ਚਾਲੂ ਕੀਤੀਆਂ ਜਾਣ ਤੇ ਗੰਨੇ ਦੇ ਭਾਅ ਵਿੱਚ 120 ਰੂ ਦਾ ਵਾਧਾ ਕੀਤਾ ਜਾਵੇ, ਗੰਨੇ ਦੀ ਖਰਾਬ ਹੋਈ ਫਸਲ ਦੀ ਸਰਕਾਰ ਭਰਪਾਈ ਕਰੇ, ਮੰਨੀ ਹੋਈ ਮੰਗ ਮੁਤਾਬਕ ਜੁਮਲਾ ਮੁਸਤਰਕਾ ਮੁਲਕਾਨਾ ਜ਼ਮੀਨ ਸਮੇਤ ਸਾਰੀਆਂ ਅਬਾਦ ਕੀਤੀਆਂ ਜ਼ਮੀਨਾਂ ਦੇ ਮਾਲਕਾ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ, ਝੋਨੇ ਦੇ ਚਾਲੂ ਸੀਜਨ ਦੌਰਾਨ ਖਰੀਦ ਬੰਦ ਕਰਨ ਦੇ ਆਰਡਰ ਰੱਦ ਕੀਤੇ ਜਾਣ, ਝੋਨੇ ਦੀ ਫਸਲ ਪੂਰੀ ਤਰਾਂ ਚੁੱਕੀ ਜਾਣ ਤੱਕ ਮੰਡੀਆਂ ਚਾਲੂ ਰੱਖੀਆਂ ਜਾਣ, ਪਿਛਲੇ ਦਿਨੀਂ ਹੜਾਂ ਨਾਲ ਤਬਾਹ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਤੁਰੰਤ ਦਿੱਤੇ ਜਾਣ,ਵੱਖ ਵੱਖ ਅੰਦੋਲਨਾਂ ਦੌਰਾਨ ਪਾਏ ਕੇਸ ਤੁਰੰਤ ਰੱਦ ਕੀਤੇ ਜਾਣ।
ਇਸ ਮੌਕੇ ਧਰਮ ਸਿੰਘ ਨਰਿੰਦਰਪਾਲ ਸਿੰਘ ਰਣਜੀਤ ਸਿੰਘ ਸੁਰਜੀਤ ਸਿੰਘ ਬਲਜਿੰਦਰ ਸਿੰਘ ਹਰਫੂਲ ਸਿੰਘ ਅਮਨਦੀਪ ਸਿੰਘ ਬਲਰਾਜ ਸਿੰਘ ਵੀਰ ਸਿੰਘ ਮੱਖਣ ਸਿੰਘ ਸੁਖਵੰਤ ਸਿੰਘ ਲੋਹਕਾ ਕੁੱਦਣ ਸਿੰਘ ਗੁਰਬਖਸ ਸਿੰਘ ਬੂਟਾ ਸਿੰਘ ਰਸ਼ਪਾਲ ਸਿੰਘ ਆਦਿ ਆਗੂ ਹਾਜਰ ਸਨ।